ਯਮਕ ਅਲੰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯਮਕ ਅਲੰਕਾਰ ਭਾਰਤੀ ਕਾਵਿ-ਸ਼ਾਸਤਰ ਦੇ ਅਲੰਕਾਰ ਸਿਧਾਂਤ ਦੇ ਵਿੱਚ ਇੱਕ ਸ਼ਬਦ ਅਲੰਕਾਰ ਹੈ। ਜਿਥੇ ਕਿਸੇ ਰਚਨਾ ਵਿੱਚ ਕੋਈ ਸ਼ਬਦ ਇੱਕ ਤੋਂ ਵੱਧ ਵਾਰ ਵਰਤਿਆ ਜਾਵੇ ਅਤੇ ਹਰ ਵਾਰ ਉਸ ਦੇ ਅਲੱਗ ਅਰਥ ਹੋਣ ਤਾਂ ਉਸਨੂੰ ਯਮਕ ਅਲੰਕਾਰ ਕਿਹਾ ਜਾਂਦਾ ਹੈ।

ਉਦਾਹਰਣ[ਸੋਧੋ]

ਵਲਾਂ ਵਾਲੀਆਂ ਤੇਰੀਆਂ ਵਾਲੀਆਂ ਨੇ
ਲਿਆ ਵਲ ਜਹਾਨ ਦੇ ਵਾਲੀਆਂ ਨੂੰ

ਇਹਨਾਂ ਸਤਰਾਂ ਵਿੱਚ ਸ਼ਬਦ 'ਵਾਲੀਆਂ' ਦੇ ਤਿੰਨ ਅਰਥ ਹਨ ਅਤੇ ਇਸ ਤਰ੍ਹਾਂ ਇਹ ਯਮਕ ਅਲੰਕਾਰ ਹੈ।