ਯਾਊ ਐਸਾਤਾਊ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯਾਊ ਐਸਾਤਾਊ (ਜਨਮ 28 ਨਵੰਬਰ 1951) ਕੈਮਰੂਨ ਦੇ ਕੌਮੀ ਨਿਵੇਸ਼ ਨਿਗਮ (SNI) ਦੀ ਡਾਇਰੈਕਟਰ ਜਨਰਲ ਹੈ। ਇਹ ਕੈਮਰੂਨ ਦੇ ਮਹਿਲਾ ਮਾਮਲੇ ਮੰਤਰਾਲਾ ਦੀ ਪਹਿਲੀ ਮੰਤਰੀ ਸੀ।[1]

ਇਹ ਕੈਮਰੂਨ ਦੇ ਉੱਤਰੀ ਖੇਤਰ ਵਿੱਚ ਚੇਬੋਆ ਵਿਖੇ ਪੈਦਾ ਹੋਈ ਸੀ। ਇਸ ਨੇ ਹਾਈ ਸਕੂਲ ਦੀ ਪੜ੍ਹਾਈ ਇੱਥੇ ਹੀ ਕੀਤੀ। ਫਿਰ ਇਹ ਲੀਸੇ ਤਕਨੀਕ, ਦੂਆਲਾ ਵਿੱਚ ਪੜ੍ਹਨ ਚਲੀ ਗਈ ਜਿੱਥੇ ਇਸਨੇ 1971 ਵਿੱਚ ਡੀਗਰੀ ਪ੍ਰਾਪਤ ਕੀਤੀ। ਇਸ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ 1975 ਵਿੱਚ ਫ਼ਰਾਂਸ ਦੀ ਰੂਇਨ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ। ਇਸਨੇ ਕੁਝ ਸਮਾਂ ਕੌਮੀ ਨਿਵੇਸ਼ ਨਿਗਮ ਵਿੱਚ ਕੰਮ ਕੀਤਾ ਅਤੇ ਫਿਰ ਸੰਯੁਕਤ ਰਾਜ ਅਮਰੀਕਾ ਵਿੱਚ ਜਾਰਜਟਾਊਨ ਯੂਨੀਵਰਸਿਟੀ ਅਤੇ ਕਲੇਅਰਮੌਂਟ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਐਮ.ਬੀ.ਏ. ਦੀ ਪੜ੍ਹਾਈ ਪੂਰੀ ਕੀਤੀ।[2]

ਹਵਾਲੇ[ਸੋਧੋ]

  1. DeLancey, Mark Dike; Mbuh, Rebecca; DeLancey, Mark W. (2010). Historical Dictionary of the Republic of Cameroon. Scarecrow Press. pp. 46–7. ISBN 978-0-8108-7399-5.
  2. Ngogang, Thierry. "Nomination: Yaou Aissatou rebondit à la Sni". Cameroon-Info.Net. Retrieved 16 November 2016.