ਯੂਐਸ ਏਅਰਵੇਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯੂਐਸ ਏਅਰਵੇਜ਼ ਇੱਕ ਮੁੱਖ ਅਮਰੀਕਨ ਏਅਰਲਾਈਨ ਸੀ, ਜਿਸਦੇ ਸੁਤੰਤਰ ਸੰਚਾਲਨ ਤੇ ਰੋਕ ਲਗਾ ਦਿੱਤੀ ਗਈ ਸੀ, ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਅਪ੍ਰੈਲ 8, 2015 ਨੂੰ ਯੂਐਸ ਏਅਰਵੇਜ਼ ਅਤੇ ਅਮਰੀਕਨ ਏਅਰਲਾਈਨਜ਼ ਲਈ ਸਿੰਗਲ ਓਪ੍ਰੇਟਿੰਗ ਸਰਟੀਫਿਕੇਟ (ਐਸਓਸੀ) ਜਾਰੀ ਕੀਤਾ I ਜਨਤਕ ਤੌਰ ਤੇ ਇਹ ਦੋਨੋਂ ਕੈਰੀਅਰ ਉਸ ਵੇਲੇ ਮਿਲ ਗਏ, ਜਦੋਂ ਇਹਨਾਂ ਦੇ ਰਿਜ਼ਰਵੇਸ਼ਨ ਸਿਸਟਮ ਅਤੇ ਬੂਕਿੰਗ ਦਾ ਕਾਰਜ ਅਕਤੂਬਰ 17, 2015 ਨੂੰ ਇਕ ਦੂਜੇ ਨਾਲ ਮਿਲੇ; ਪਰ ਫਿਰ ਵੀ ਉਸ ਸਮੇਂ ਤੱਕ ਵੀ ਇਹਨਾਂ ਦੇ ਬਾਕੀ ਸਿਸਟਮ ਵੱਖ ਵੱਖ ਹੀ ਸੀ I ਏਅਰਲਾਈਨ ਦਾ ਅੰਤਰਰਾਸ਼ਟਰੀ ਅਤੇ ਘਰੇਲੂ ਨੈਟਵਰਕ ਬਹੁਤ ਹੀ ਵਿਆਪਕ ਸੀ, ਇਸ ਨੈਟਵਰਕ ਵਿੱਚ ਉਤਰੀ ਅਮਰੀਕਾ, ਦਖਣ ਅਮਰੀਕਾ, ਯੂਰੋਪ ਅਤੇ ਮਿਡਲ ਇਸਟ ਦੇ 24 ਦੇਸ਼ਾਂ ਦੇ 193 ਸਥਾਨ ਆਉਂਦੇ ਸਨ I ਮਾਰਚ 2014 ਵਿੱਚ, ਵਣਵਲੱਡ ਦਾ ਐਫੀਲੀਏਟ ਸਦੱਸ ਬਣਣ ਤੋਂ ਪਹਿਲਾਂ, ਇਹ ਏਅਰਲਾਈਨ ਸਟਾਰ ਏਲਾਯੰਸ ਦੀ ਸਦੱਸ ਸੀ I ਯੂਐਸ ਏਅਰਵੇਜ਼ ਨੇ 343 ਮੇਨਲਾਇਨ ਜੈਟ ਏਅਰਕ੍ਰਾਫਟ, ਅਤੇ ਨਾਲ ਹੀ 278 ਰਿਜ਼ਨਲ ਜੈਟ ਅਤੇ ਟਰਬੋ-ਪਰੋਪ ਏਅਰਕ੍ਰਾਫਟ ਕੌਨਟ੍ਰੈਕਟ ਦੇ ਨਾਲ ਸੰਚਾਲਨ ਅਤੇ ਸਹਾਇਕ ਏਅਰਲਾਈਨਾਂ ਦੇ ਜਹਾਜਾਂ ਨੂੰ, ਯੂਐਸ ਏਅਰਵੇਜ਼ ਐਕਪ੍ਰੈਸ ਦੇ ਨਾਂ ਤਹਿਤ, ਕੋਡ ਸ਼ੇਅਰਿੰਗ ਐਗਰੀਮੈਂਟਾਂ ਦੁਆਰਾ ਵਰਤਿਆ I ਯੂਐਸ ਏਅਰਵੇਜ਼ ਦਾ ਪੁਰਾਣਾ ਨਾਂ ਯੂਐਸਏਅਰ ਸੀ I

ਕੈਰੀਅਰ ਨੇ ਯੂਐਸ ਏਅਰਵੇਜ਼ ਸ਼ਟਲ ਦਾ ਸੰਚਾਲਨ ਕੀਤਾ, ਜੋਕਿ ਯੂਐਸ ਏਅਰਵੇਜ਼ ਬ੍ਰਾਂਡ ਹੈ ਜਿਸਨੇ ਘੰਟਿਆ ਬੋਸਟਨ, ਨਿਉਯਾਰਕ ਸ਼ਹਿਰ ਅਤੇ ਵਾਸ਼ਿੰਗਟਨ ਡੀ.ਸੀ. ਵਿਚਕਾਰ ਸੇਵਾ ਪ੍ਦਾਨ ਕੀਤੀ I ਅਕਤੂਬਰ 2013 ਤੱਕ, ਯੂਐਸ ਏਅਰਵੇਜ਼ ਨੇ ਦੁਨੀਆ ਭਰ ਵਿੱਚ 32,312 ਲੋਕਾਂ ਨੂੰ ਰੋਜ਼ਗਾਰ ਦਿੱਤਾ ਅਤੇ ਰੋਜ਼ਾਨਾ 3,028 ਉਡਾਣਾਂ ਦਾ ਸੰਚਾਲਨ ਕਰ ਰਹੀ ਹੈ (1,241 ਯੂਐਸ ਏਅਰਵੇਜ਼ ਮੇਨਲਾਇਨ, 1,790 ਯੂਐਸ ਏਅਰਵੇਜ਼ ਐਕਸਪ੍ਰੈਸ) I ਯੂਐਸ ਏਅਰਵੇਜ਼ ਉਡਾਣਾਂ ਦਾ ਤਕਰੀਬਨ 60% ਯੂਐਸ ਏਅਰਵੇਜ਼ ਐਕਸਪ੍ਰੈਸ ਕਰਦੀ ਹੈ I[1]

ਸਾਲ 1979 ਵਿੱਚ, ਏਅਰਲਾਈਨ ਡਿਰੈਗੂਲੇਸ਼ਨ ਐਕਟ ਦੇ ਪਾਸ ਹੋਣ ਤੋਂ ਬਾਅਦ, ਐਲੇਗੇਨੀ ਏਅਰਲਾਈਨ ਨੇ ਆਪਣਾ ਨਾਂ ਬਦਲਕੇ ਯੂਐਸਏਅਰ ਰੱਖ ਲਿਆ ਅਤੇ ਆਪਣੇ ਸੰਚਾਲਨਾਂ ਦਾ ਵਿਸਥਾਰ ਕਰਨ ਲਗੀ I ਦਸ ਸਾਲਾਂ ਬਾਅਦ, ਇਸਨੇ ਪਿਡਮੋਨਟ ਏਅਰਲਾਈਨ ਅਤੇ ਪੈਸਫ਼ਿਕ ਸਾਉਥਵੈਸਟ ਏਅਰਲਾਈਨ ਹਾਸਲ ਕਰਕੇ, ਇਹ ਯੂਐਸ ਦੀ ਸਤ ਬਚੀਆਂ ਹੋਈਆਂ ਅੰਤਰਦੇਸ਼ੀ ਵਿਰਾਸਤ ਕੈਰੀਅਰਾਂ ਵਿੱਚੋ ਇਕ ਬਣ ਗਈ I ਸਾਲ 2005 ਵਿੱਚ, ਅਮਰੀਕਨ ਵੈਸਟ ਏਅਰਲਾਈਨ ਨੇ ਰਿਵਰਸ ਸ਼ਮੂਲੀਅਤ ਕੀਤੀ, ਉਸਨੇ ਵੱਡੇ ਯੂਐਸ ਏਅਰਵੇਜ਼ ਦੀ ਜਾਇਦਾਦ ਅਤੇ ਬ੍ਰਾਂਡਿੰਗ ਹਾਸਲ ਕਰ ਲਈ, ਅਮਰੀਕਨ ਵੈਸਟ ਲੀਡਰਸ਼ਿਪ ਟੀਮ ਨੂੰ ਲੀਨ ਏਅਰਲਾਈਨ ਦਾ ਮੁਖਿਆ ਬਣਾ ਦਿੱਤਾ I[2]

ਫ਼ਰਵਰੀ 2013 ਵਿੱਚ, ਅਮਰੀਕਨ ਏਅਰਲਾਈਨ ਅਤੇ ਯੂਐਸ ਏਅਰਲਾਈਨ ਦੇ ਇਕ ਦੂਜੇ ਨਾਲ ਲੀਨ ਹੋਣ ਦੀ ਘੋਸ਼ਣਾ ਕੀਤੀ, ਜਿਸ ਨਾਲ ਉਹ ਦੁਨੀਆ ਦੀ ਸਭਤੋਂ ਵੱਡੀ ਏਅਰਲਾਈਨ ਬਣ ਗਈ I[3] ਅਮਰੀਕਾ ਏਅਰਵੇਜ਼ ਦੀ ਹੱਕਦਾਰ ਕੰਪਣੀਆਂ ਅਤੇ ਯੂਐਸ ਏਅਰਵੇਜ਼ ਦੋਵੇ ਦਸੰਬਰ 9, 2013 [4] ਨੂੰ ਸਫ਼ਲਤਾਪੂਰਵਕ ਲੀਨ ਹੋ ਗਈਆਂ II ਆਪਣੇ ਇਸ ਏਕੀਕਰਣ ਦੀ ਤਿਆਰੀ ਤਹਿਤ ਜਨਵਰੀ 7, 2014,[5] ਨੂੰ ਏਅਰਲਾਈਨ ਨੇ ਦੋਤਰਫ਼ਾ ਉਡਾਨਾਂ ਤੇ ਲਾਭ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਯੂਐਸ ਏਅਰਵੇਜ਼ ਨੇ ਮਾਰਚ 31, 2014 [6] ਨੂੰ, ਵਣਵਲੱਡ ਨਾਲ ਲੀਨ ਹੋਣ ਲਈ ਸਟਾਰ ਏਲਾਯੰਸ ਨੂੰ ਛੱਡ ਦਿੱਤਾ I ਇਹਨਾਂ ਦੋਹਾਂ ਮਿਲੀਆਂ ਹੋਇਆਂ ਏਅਰਲਾਈਨਾਂ ਨੇ ਅਮਰੀਕਨ ਏਅਰਲਾਈਨ ਤੇ ਨਾਂ ਅਤੇ ਬ੍ਰਾਂਡਿੰਗ ਰੱਖੀ, ਅਤੇ ਘੱਟੋ ਘੱਟ ਪੰਜ ਸਾਲਾਂ ਲਈਡਿਪਾਰਟਮੈਂਟ ਆਫ਼ ਜਸਟਿਸ ਅਤੇ ਕਈ ਸਟੇਟ ਐਟੋਰਨੀ ਜਨਰਲ ਦੇ ਨਾਲ ਟਰਮਸ ਆਫ਼ ਸੈਟਲਮੈਂਟ ਦੇ ਤਹਿਤ ਚਾਰਲੋਟ, ਫ਼ਿਲਾਡੈਲਫੀਆ, ਫ਼ਿਨੀਕਸ, ਵਾਸ਼ਿੰਗਟਨ ਡੀ. ਸੀ. ਨੂੰ ਯੂਐਸ ਏਅਰਵੇਜ਼ ਮੌਜੂਦਾ ਹੱਬਾਂ ਦੇ ਤੌਰ ਤੇ ਬਰਕਰਾਰ ਰਖਿਆ I[7][8] ਯੂਐਸ ਏਅਰਵੇਜ਼ ਮੈਨੇਜਮੇੰਟ ਅਮਰੀਕਨ ਹੈਡਕੁਆਰਟਰ ਫ਼ੋਟ ਵਰਥ, ਟੈਕਸਾਸ ਤੋਂ ਸੰਯੁਕਤ ਏਅਰਲਾਈਨ ਚਲਾਉਂਦੀ ਸੀ I ਅਪ੍ਰੈਲ 8, 2015 ਨੂੰ, ਐਫ਼ਏਏ ਨੇ ਅਧਿਕਾਰਿਕ ਤੌਰ ਤੇ ਦੋਹਾਂ ਕੈਰੀਅਰਾਂ ਨੂੰ ਸਿੰਗਲ ਓਪਰੇਟਿੰਗ ਸਰਟੀਫਿਕੇਟ ਪ੍ਦਾਨ ਕੀਤਾ, ਜਿਸ ਨਾਲ ਯੂਐਸ ਏਅਰਵੇਜ਼ ਦੀ ਜੋ ਸੁਤੰਤਰ ਕੈਰੀਅਰ ਤੇ ਹੋਂਦ ਸੀ ਉਸਦਾ ਅੰਤ ਹੋ ਗਿਆ I ਇਹ ਬ੍ਰਾਂਡ ਅਕਤੂਬਰ ਤੱਕ ਜਾਰੀ ਰਿਹਾ I[9]

ਹਵਾਲੇ[ਸੋਧੋ]

  1. "Fact Sheet" (PDF). US Airways. 30 November 2014. Archived from the original (PDF) on 13 ਦਸੰਬਰ 2014. Retrieved 30 November 2014. {{cite web}}: More than one of |archivedate= and |archive-date= specified (help); More than one of |archiveurl= and |archive-url= specified (help)
  2. "On-Board US Airways". cleartrip.com. Archived from the original on 16 ਮਈ 2016. Retrieved 25 October 2016. {{cite web}}: Unknown parameter |dead-url= ignored (|url-status= suggested) (help)
  3. Bartz, Diane; Jacobs, Karen (July 1, 2013). "State Attorneys General Join Probe Of American Airlines, U.S. Airways Merger". The Huffington Post. Retrieved July 1, 2013.
  4. Maxon, Terry (27 November 2013). "Judge OKs American Airlines-US Airways merger, American's exit from bankruptcy". Dallas Morning News. Archived from the original on 28 ਨਵੰਬਰ 2013. Retrieved 29 November 2013. {{cite news}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
  5. Spira, Jonathan (1 December 2013). "American Airlines: Challenges Ahead Include Merging Systems, Changing Alliances, and Aligning In-Flight Service". Frequent Business Traveler. Retrieved 3 December 2013.
  6. "US Airways to join oneworld on 31 March 2014". oneworld. Retrieved 10 December 2013.
  7. American Airlines and US Airways to Create a Premier Global Carrier -- The New American Airlines (Press release). Fort Worth, TX & Tempe, AZ: AMR & US Airways Group. 14 February 2013. Archived from the original on 2013-02-16. https://web.archive.org/web/20130216235338/http://hub.aa.com/en/nr/pressrelease/american-airlines-us-airways-merger. Retrieved 2013-02-14. 
  8. Kurtzleben, Danielle (12 November 2013). "AMR, US Airways Reach Settlement with Justice Department on Merger". U.S. News & World Report.
  9. Karp, Gregory (April 8, 2015). "American Airlines, US Airways get FAA approval to fly as one carrier". Chicago Tribune. Archived from the original on ਜੁਲਾਈ 15, 2015. Retrieved October 22, 2015. {{cite news}}: Unknown parameter |dead-url= ignored (|url-status= suggested) (help)