ਸਮੱਗਰੀ 'ਤੇ ਜਾਓ

ਯੂਰੋਚਾਕਲੇਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਯੂਰੋਚਾਕਲੇਟ ਸਾਲਾਨਾ ਚਾਕਲੇਟ ਉਤਸਵ ਹੈ ਜੋ ਕੀ ਪੀਰੁਗੀਆ, ਇਟਲੀ ਦੇ ਅਮਬਰੀਆ ਖੇਤਰ ਵਿੱਚ ਮਨਾਇਆ ਜਾਂਦਾ ਹੈ। ਇਹ ਉਤਸਵ 1993 ਤੋਂ ਮਨਾਇਆ ਜਾ ਰਿਹਾ ਅਤੇ ਯੂਰੋਪ ਦਾ ਸਭ ਤੋਂ ਵੱਡਾ ਚਾਕਲੇਟ ਉਤਸਵ ਹੈ। ਯੂਰੋਚਾਕਲੇਟ ਤਕਰੀਬਨ 10 ਲੱਖ ਸੈਲਾਨੀਆਂ ਤੇ ਇਤਾਲਵੀ ਲੋਕਾਂ ਨੂੰ ਆਕਰਸ਼ਤ ਕਰਦਾ ਹੈ। ਇਹ ਉਤਸਵ ਨੌ ਦਿਨ ਚਲਦਾ ਹੈ ਤੇ ਇਹ ਪਿਆਜ਼ਾ ਇਤਾਲਿਆ, ਪਿਆਜ਼ਾ ਦੇਲਾ ਰੀਪਬਲੀਕਾ, ਕੋਰਸੋ ਵਾਨੁਕੀ, ਵੀਆ ਮਾਜ਼ਿਨੀ, ਵੀਆ ਫ਼ਾਨੀ, ਪਿਆਜ਼ਾ IV ਨਵੰਬਰ।

ਇਟਲੀ ਦੀ ਮਸ਼ਹੂਰ ਚਾਕਲੇਟ ਕੰਪਨੀ ਪੀਰੁਗੀਨਾ ਤੇ ਲੀਨਦਤ ਤੇ ਕਾਫ਼ਾਰਲ ਦੀਆਂ ਚਾਕਲੇਟ ਪ੍ਰਦਰਸ਼ਿਤ ਕਿੱਤੀ ਜਾਂਦੀ ਹੈ। ਯੂਰੋਚਾਕਲੇਟ ਖਾਣ ਦੀ ਬਹੁਤ ਭਾਂਤੀ ਦੇ ਪਦਾਰਥ ਪ੍ਰਸਤੁਤ ਕਿੱਤੇ ਜਾਂਦੇ ਹਨ ਜਿਂਵੇ ਕੀ ਚਾਕਲੇਟ ਵਾਲੇ ਕੇਲੇ, ਪੀਣ ਵਾਲੀ ਚਾਕਲੇਟ, ਚਾਕਲੇਟ ਸਾਂਚੇ,ਤੇ ਚਾਕਲੇਟ ਦੀ ਇੱਟਾਂ।

ਯੂਰੋਚਾਕਲੇਟ ਵਿੱਚ ਭਾਂਤੀ-ਭਾਂਤੀ ਗਤੀਵਿਧੀਆਂ ਹੁੰਦੀ ਹਨ ਜਿਵੇਂ ਕੀ ਚਾਕਲੇਟ ਦੀ ਕਲਾ ਪ੍ਰਦਰਸ਼ਨ, ਚਾਕਲੇਟ ਨੱਕਾਸ਼ੀ ਆਦਿ। ਪਿਛਲੇ ਸਾਲਾਂ ਵਿੱਚ ਇਗਲੂ ਨੇ 3600 ਕਿਲੋ ਚਾਕਲੇਟ ਦੀ ਇੱਟਾਂ ਬਣਾਈ ਹੈ. ਇਸ ਚਾਕਲੇਟ ਉਤਸਵ ਵਿੱਚ 'ਚਾਕਲੇਟ ਸਪਾ ਦਿਵਸ' ਦਾ ਅਵਸਰ ਵੀ ਹੁੰਦਾ ਹੈ। 2003 ਵਿੱਚ ਦੁਨਿਆ ਦੀ ਸਬਤੋਂ ਵੱਡੀ ਚਾਕਲੇਟ ਬਾਰ ਬਣਾਈ ਗਈ ਸੀ. ਉਸ ਦਾ ਨਪਾਈ 7 ਮੀਟਰ ਲੰਬਾਈ, 2 ਮੀਟਰ ਉੱਚਾ ਤੇ 5980 ਕਿਲੋ ਡਾਰਕ ਚਾਕਲੇਟ ਤੇ ਹਜ਼ਾਰਾਂ ਹੇਜ਼ਲਨਟਸ ਨਾਲ ਬਣੀ ਸੀ। ਯੂਰੋਚਾਕਲੇਟ ਦੂਜੇ ਇਤਾਲਵੀ ਸ਼ਹਿਰ ਜਿਵੇਂ ਕੀ ਰੋਮ ਤੇ ਤੁਰੀਨ ਵਿੱਚ ਵੀ ਮਨਾਇਆ ਜਾਣ ਲੱਗ ਪਿਆ ਹੈ।

ਗੈਲੇਰੀ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]