ਯੂਸੁਫ਼ ਮੇਹਰ ਅਲੀ
ਯੂਸੁਫ਼ ਮੇਹਰ ਅਲੀ (23 ਸਤੰਬਰ 1903 - 2 ਜੁਲਾਈ 1950) ਇੱਕ ਅਜ਼ਾਦੀ ਸੈਨਾਪਤੀ ਅਤੇ ਸਮਾਜ ਸੁਧਾਰਕ ਸੀ। ਉਹ ਰਾਸ਼ਟਰੀ ਮੀਲੀਸ਼ਿਆ, ਬੰਬਈ ਯੂਥ ਲੀਗ ਅਤੇ ਕਾਂਗਰਸ ਸੋਸ਼ਿਲਿਸਟ ਪਾਰਟੀ ਵਿੱਚ ਸ਼ਾਮਿਲ ਸੀ। ਉਸਨੇ ਮਜ਼ਦੂਰ ਅਤੇ ਕਿਸਾਨ ਸੰਗਠਨ ਨੂੰ ਮਜ਼ਬੂਤ ਕਰਾਉਣ ਵਿੱਚ ਯੋਗਦਾਨ ਦਿੱਤਾ। ਉਸਨੂੰ ਆਜ਼ਾਦੀ ਦੀ ਲੜਾਈ ਦੇ ਦੌਰਾਨ ਅੱਠ ਵਾਰ ਜੇਲ੍ਹ ਵਿੱਚ ਜਾਣਾ ਪਿਆ। ਉਹ 1942 ਵਿੱਚ ਲਾਹੌਰ ਜੇਲ੍ਹ ਵਿੱਚੋਂ ਹੀ ਮੁੰਬਈ ਦਾ ਮੇਅਰ ਚੁਣਿਆ ਗਿਆ।[1] ਉਸਨੇ ਭਾਰਤ ਛੱਡੋ ਦਾ ਨਾਰਾ ਘੜਿਆ ਸੀ ਅਤੇ ਭਾਰਤ ਛੱਡੋ ਅੰਦੋਲਨ ਵਿੱਚ ਵੀ ਮਹੱਤਵਪੂਰਣ ਯੋਗਦਾਨ ਦਿੱਤਾ।
ਜ਼ਿੰਦਗੀ[ਸੋਧੋ]
ਯੂਸੁਫ ਮੇਹਰ ਅਲੀ ਦਾ ਜਨਮ ਮੁੰਬਈ ਦੇ ਇੱਕ ਅਮੀਰ ਮੁਸਲਮਾਨ ਬੋਹਰਾ ਪਰਵਾਰ ਵਿੱਚ 23 ਸਤੰਬਰ 1903 ਨੂੰ ਹੋਇਆ ਸੀ। ਉਸ ਦੀ ਅਰੰਭਕ ਸਿੱਖਿਆ ਬੋਰੀਬੰਦਰ ਦੇ ਨਿਊ ਹਾਈਸਕੂਲ ਵਿੱਚ ਹੋਈ। ਬਾਅਦ ਵਿੱਚ ਸੇਂਟ ਜੇਵੀਅਰ ਕਾਲਜ ਅਤੇ ਏਲਫਿੰਸਟਨ ਕਾਲਜ ਵਿੱਚ ਪੜ੍ਹਾਈ ਦੇ ਦੌਰਾਨ ਡਿਬੇਟ, ਡਰਾਮਾ ਅਤੇ ਕਵਿਤਾ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਨਾਲ ਉਸਨੇ ਸਾਥੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ। 8 ਅਗਸਤ 1925 ਨੂੰ ਇਤਹਾਸ ਅਤੇ ਅਰਥ ਸ਼ਾਸਤਰ ਵਿੱਚ ਬੀਏ ਕਰਨ ਦੇ ਬਾਅਦ ਉਸ ਨੇ 26 ਜਨਵਰੀ 1929 ਨੂੰ ਲਾਅ ਵਿੱਚ ਗ੍ਰੈਜੁਏਸ਼ਨ ਦੀ ਡਿਗਰੀ ਹਾਸਲ ਕੀਤੀ।