ਸਮੱਗਰੀ 'ਤੇ ਜਾਓ

ਯੌਂ-ਬਾਪਤੀਸਤ ਵੈਂਤੂਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੇਲ ਚਿੱਤਰ

ਯੌਂ-ਬਾਪਤੀਸਤ ਵੈਂਤੂਰਾ (ਜਨਮ ਜੋਵਾਨੀ ਬਾਤੀਸਤਾ ਰੂਬੇਨ 25 ਮਈ 1794 - 3 ਅਪਰੈਲ 1858) ਇੱਕ ਇਤਾਲਵੀ ਫ਼ੌਜੀ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਫ਼ੌਜ ਦਾ ਗਵਰਨਰ ਵੀ ਰਿਹਾ।[1]

ਜੀਵਨ

[ਸੋਧੋ]

ਵੈਂਤੂਰਾ ਦਾ ਜਨਮ 25 ਮਈ 1794 ਨੂੰ ਇਟਲੀ ਦੇ ਸ਼ਹਿਰ ਮੋਦੇਨਾ ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਇਹ 17 ਸਾਲ ਦੀ ਉਮਰ ਵਿੱਚ ਇਟਲੀ ਸਾਮਰਾਜ ਦੀ ਫ਼ੌਜ ਵਿੱਚ ਸ਼ਾਮਿਲ ਹੋਇਆ। ਨੇਪੋਲੀਅਨ ਦੀ ਫ਼ੌਜ ਵਿੱਚ ਇਹ ਕਰਨਲ ਦੇ ਅਹੁਦੇ ਤੱਕ ਪਹੁੰਚਿਆ। ਵਾਟਰਲੂ ਦੀ ਜੰਗ ਤੋਂ ਬਾਅਦ ਇਹ ਆਪਣੇ ਘਰ ਵਾਪਿਸ ਚਲਾ ਗਿਆ। ਫਿਰ ਉਹ ਪਰਸ਼ੀਆ ਦੇ ਸ਼ਾਹ ਦੀ ਫ਼ੌਜ ਵਿੱਚ ਸ਼ਾਮਿਲ ਹੋਇਆ। 1822 ਵਿੱਚ ਸ਼ਾਹ ਦੀ ਮੌਤ ਤੋਂ ਬਾਅਦ ਇਹ ਯੌਂ-ਫ਼ਰਾਂਸੂਆ ਆਲਾਰ ਦੇ ਨਾਲ ਲਾਹੌਰ ਪਹੁੰਚਿਆ ਅਤੇ ਰਣਜੀਤ ਸਿੰਘ ਦੀ ਫ਼ੌਜ ਦਾ ਹਿੱਸਾ ਬਣਿਆ।

ਮਾਰਚ 1823 ਵਿੱਚ ਵੈਂਤੂਰਾ ਅਤੇ ਆਲਾਰ ਨੇ ਨੌਸ਼ੇਰਾ ਦੀ ਲੜਾਈ ਵਿੱਚ ਸਿੱਖ ਫ਼ੌਜ ਨੂੰ ਅਗਵਾਈ ਦਿੱਤੀ ਅਤੇ ਅਫ਼ਗਾਨ ਫ਼ੌਜ ਨੂੰ ਹਰਾ ਕੇ ਪੇਸ਼ਾਵਰ ਉੱਤੇ ਕਬਜ਼ਾ ਕਿੱਤਾ।

1843 ਵਿੱਚ ਸ਼ੇਰ ਸਿੰਘ ਦੀ ਮੌਤ ਤੋਂ ਬਾਅਦ ਇਹ ਪੰਜਾਬ ਛੱਡ ਕੇ ਫ਼ਰਾਂਸ ਚਲਾ ਗਿਆ।[2] 3 ਅਪਰੈਲ 1858 ਨੂੰ ਪੈਰਿਸ ਵਿਖੇ ਇਸ ਦੀ ਮੌਤ ਹੋ ਗਈ।

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]