ਪਾਊਲੋ ਦੀ ਆਵੀਤਾਬੀਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਊਲੋ ਕਰੇਸੇਂਜ਼ੋ ਮਾਰਤੀਨੋ ਆਵੀਤਾਬੀਲੇ(ਇਤਾਲਵੀ: Paolo Crescenzo Martino Avitabile; 25 ਅਕਤੂਬਰ 1791 – 28 ਮਾਰਚ 1850[1]) ਜਾਂ ਅਬੂਤਬੇਲਾ ਇੱਕ ਇਤਾਲਵੀ ਫ਼ੌਜੀ ਸੀ ਜੋ ਨੇਪੋਲੀਅਨ, ਪਰਸ਼ੀਆ ਦੇ ਸ਼ਾਹ ਅਤੇ ਰਣਜੀਤ ਸਿੰਘ ਦੀਆਂ ਫ਼ੌਜਾਂ ਦਾ ਹਿੱਸਾ ਰਿਹਾ।

ਜੀਵਨ[ਸੋਧੋ]

ਇਸ ਦਾ ਜਨਮ 25 ਅਕਤੂਬਰ 1791 ਨੂੰ ਆਗੇਰੋਲਾ, ਇਟਲੀ ਵਿਖੇ ਹੋਇਆ। ਜਵਾਨ ਹੁੰਦੇ ਹੀ ਇਹ ਨੇਪਲਜ਼ ਸਾਮਰਾਜ ਦੀ ਫ਼ੌਜ ਵਿੱਚ ਸੈਨਿਕ ਹੁੰਦੇ ਭਰਤੀ ਹੋਇਆ।

ਇਹ ਨੇਪੋਲੀਅਨ ਦੀ ਫ਼ੌਜ ਦਾ ਹਿੱਸਾ ਸੀ। ਵਾਟਰਲੂ ਦੀ ਜੰਗ ਤੋਂ ਬਾਅਦ ਇਹ 2000 ਵਿੱਚ ਪਰਸ਼ੀਆ ਦੇ ਸ਼ਾਹ ਦੀ ਫ਼ੌਜ ਵਿੱਚ ਸ਼ਾਮਿਲ ਹੋਇਆ ਅਤੇ ਕਰਨਲ ਦੇ ਅਹੁਦੇ ਤੱਕ ਪਹੁੰਚਿਆ। ਇੱਥੇ ਉਹ 6 ਸਾਲ ਕੰਮ ਕਰਦਾ ਰਿਹਾ ਅਤੇ ਇੱਥੇ ਇਹ ਕਲੌਦ ਅਗਸਤ ਕੂਰ ਨੂੰ ਮਿਲਿਆ ਅਤੇ ਬਾਅਦ ਵਿੱਚ ਇਹ ਦੋਨੋਂ ਇਕੱਠੇ ਰਣਜੀਤ ਸਿੰਘ ਦੀ ਫ਼ੌਜ ਵਿੱਚ ਭਰਤੀ ਹੋਏ।

1827 ਵਿੱਚ ਇਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸ਼ਾਮਿਲ ਹੋਇਆ। 1829 ਵਿੱਚ ਇਹ ਵਜ਼ੀਰਾਬਾਦ ਦਾ ਪ੍ਰਸ਼ਾਸਕ ਬਣਿਆ ਅਤੇ 1837 ਵਿੱਚ ਹਰੀ ਸਿੰਘ ਨਲੂਆ ਤੋਂ ਬਾਅਦ ਇਹ ਪੇਸ਼ਾਵਰ ਦਾ ਗਵਰਨਰ[1] ਬਣਿਆ। 1843 ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਤੱਕ ਇਹ ਪੰਜਾਬ ਵਿੱਚ ਰਿਹਾ ਅਤੇ ਉਸ ਤੋਂ ਬਾਅਦ ਵਾਪਸ ਇਟਲੀ ਚਲਾ ਗਿਆ।[1] ਫਿਰ ਇਹ ਨੇਪਲਜ਼, ਫ਼ਰਾਂਸ ਵਿੱਚ ਜਾ ਕੇ ਰਹਿਣ ਲੱਗਿਆ।

28 ਮਾਰਚ 1850 ਨੂੰ ਨੇਪਲਜ਼ ਵਿਖੇ ਇਸ ਦੀ ਮੌਤ ਹੋ ਗਈ।[1]

ਹਵਾਲੇ[ਸੋਧੋ]

  1. 1.0 1.1 1.2 1.3 ਭਾਈ ਕਾਹਨ ਸਿੰਘ ਨਾਭਾ (2009). ਮਹਾਨ ਕੋਸ਼ - ਜਿਲਦ ਪਹਿਲੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 162. ISBN 81-302-0075-9.