ਰਜ਼ੀਆ ਬੱਟ
ਰਜ਼ੀਆ ਬੱਟ رضیہ بٹ | |
---|---|
ਤਸਵੀਰ:Razia Butt.jpg | |
ਜਨਮ | ਰਾਵਲਪਿੰਡੀ, ਪਾਕਿਸਤਾਨ | 19 ਮਈ 1924
ਮੌਤ | 4 ਅਕਤੂਬਰ 2012 ਲਹੌਰ, ਪਾਕਿਸਤਾਨ | (ਉਮਰ 88)
ਕਿੱਤਾ | ਨਾਵਲਕਾਰ, ਨਾਟਕਕਾਰ |
ਰਾਸ਼ਟਰੀਅਤਾ | ਪਾਕਿਸਤਾਨੀ |
ਸ਼ੈਲੀ | ਗਲਪ |
ਵਿਸ਼ਾ | ਸਮਾਜਵਾਦ, ਰੋਮਾਂਸ |
ਪ੍ਰਮੁੱਖ ਕੰਮ | Saiqa, Naila, ਬਾਨੋ, ਨਾਜੀਆ |
ਰਜ਼ੀਆ ਬੱਟ (ਉਰਦੂ: رضیہ بٹ) ਇੱਕ ਪਾਕਿਸਤਾਨੀ ਉਰਦੂ ਨਾਵਲਕਾਰ ਅਤੇ ਨਾਟਕਕਾਰ ਸੀ। ਉਸਨੂੰ ਪਾਕਿਸਤਾਨੀ ਔਰਤ ਲੇਖਕਾਂ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲ਼ੀ ਨਾਵਲਕਾਰਾ ਹੋਣ ਦਾ ਦਰਜਾ ਹਾਸਲ ਹੈ। ਉਸ ਦੇ ਨਾਵਲਾਂ ਵਿੱਚ ਆਮ ਤੌਰ ਤੇ ਮਜ਼ਬੂਤ ਔਰਤ ਮੁੱਖ ਪਾਤਰ ਹਨ, ਅਤੇ ਫ਼ਿਲਮਾਂ ਅਤੇ ਟੈਲੀਵਿਜ਼ਨ ਨਾਟਕਾਂ ਲਈ ਰੂਪਾਂਤਰਿਤ ਕੀਤੇ ਗਏ ਹਨ।[1][2][3]
ਪਿੱਠਭੂਮੀ
[ਸੋਧੋ]ਰਜ਼ੀਆ ਨਿਆਜ਼ ਦਾ ਜਨਮ 19 ਮਈ 1924 ਨੂੰ ਰਾਵਲਪਿੰਡੀ ਵਿੱਚ ਹੋਇਆ ਸੀ।[4] ਉਸ ਨੇ ਆਪਣਾ ਬਹੁਤਾ ਬਚਪਨ ਪਿਸ਼ਾਵਰ ਵਿੱਚ ਬਿਤਾਇਆ।[5]
ਲਿਖਤਾਂ
[ਸੋਧੋ]ਰਜ਼ੀਆ ਬੱਟ ਨੇ 1940 ਵਿੱਚ ਲਿਖਣਾ ਸ਼ੁਰੂ ਕੀਤਾ। ਉਸਨੇ 51 ਨਾਵਲ ਅਤੇ 350 ਕਹਾਣੀਆਂ ਲਿਖੀਆਂ ਹਨ। ਉਸ ਦੀਆਂ ਲਿਖਤਾਂ ਵਿੱਚ ਪਾਠਕ ਦੇ ਦਿਲੋ ਦਿਮਾਗ਼ ਨੂੰ ਝੰਜੋੜ ਦੇਣ ਦੀ ਅਨੋਖੀ ਤਾਕਤ ਹੈ।
ਬਾਨੋ (ਨਾਵਲ)
[ਸੋਧੋ]ਰਜ਼ੀਆ ਬੱਟ ਦਾ ਇਹ ਮਸ਼ਹੂਰ ਨਾਵਲ ਹੈ ਜੋ ਪਾਕਿਸਤਾਨ ਤਹਿਰੀਕ ਦੇ ਸੰਦਰਭ ਵਿੱਚ ਲਿਖਿਆ ਗਿਆ ਇੱਕ ਨਿਹਾਇਤ ਹੀ ਖ਼ੂਬਸੂਰਤ ਨਾਵਲ ਹੈ।
ਨਾਹੀਦ
[ਸੋਧੋ]ਇਹ ਨਾਵਲ ਇੱਕ ਤਵਾਇਫ਼ ਦਾ ਕਿੱਸਾ ਹੈ। ਸਾਡੇ ਸਮਾਜ ਵਿੱਚ ਤਵਾਇਫ਼ ਨੂੰ ਇੱਕ ਨਾਪਸੰਦੀਦਾ ਕਿਰਦਾਰ ਸਮਝਿਆ ਜਾਂਦਾ ਹੈ ਲੇਕਿਨ ਬਹੁਤ ਵਾਰ ਹਾਲਾਤ ਇਨਸਾਨ ਨੂੰ ਇਹ ਖ਼ਰਾਬ ਪੇਸ਼ਾ ਇਖ਼ਤਿਆਰ ਕਰਨ ਲਈ ਮਜਬੂਰ ਕਰ ਦਿੰਦੇ ਹਨ। ਨਾਹੀਦ ਐਸੀ ਹੀ ਹਾਲਾਤ ਦੀ ਸਤਾਈ ਹੋਈ ਇੱਕ ਤਵਾਇਫ਼ ਦੀ ਕਹਾਣੀ ਹੈ।
ਦੁੱਖ ਸੁੱਖ ਆਪਨੇ
[ਸੋਧੋ]ਰਜ਼ੀਆ ਦੇ ਇਸ ਨਾਵਲ ਵਿੱਚ ਜ਼ਿੰਦਗੀ ਦੀਆਂ ਬੇਕਿਰਕ ਹਕੀਕਤਾਂ ਨੂੰ ਬਿਆਨ ਕੀਤਾ ਗਿਆ ਹੈ।
ਰੇਤਾ
[ਸੋਧੋ]ਅਕਸਰ ਲੋਕ ਰੋਜ਼ਗਾਰ ਦੀ ਤਲਾਸ਼ ਵਿੱਚ ਦੇਸ਼ ਤੋਂ ਬਾਹਰ ਜਾਂਦੇ ਹਨ ਮਗਰ ਉਨ੍ਹਾਂ ਦੇ ਜਾਣ ਦੇ ਬਾਦ ਕਿੰਨੀਆਂ ਅੱਖਾਂ ਐਸੀਆਂ ਹੁੰਦੀਆਂ ਹਨ ਜੋ ਹਰ ਲਮਹਾ ਉਨ੍ਹਾਂ ਦੇ ਇੰਤਜ਼ਾਰ ਵਿੱਚ ਰਾਹ ਤਕੜੀਆਂ ਰਹਿੰਦੀਆਂ ਹਨ। ਇਸ ਨਾਵਲ ਵਿੱਚ ਮੁਲਕ ਤੋਂ ਬਾਹਰ ਜਾਣ ਵਾਲਿਆਂ ਦੇ ਇੰਤਜ਼ਾਰ ਦੀਆਂ ਘੜੀਆਂ ਬਿਆਨ ਕੀਤੀਆਂ ਗਈਆਂ ਹਨ।[6]
ਹਵਾਲੇ
[ਸੋਧੋ]- ↑ Razia Butt
- ↑ Name * (5 ਅਕਤੂਬਰ 2012). "Great Urdu Novelist Razia Butt passes away today | Pakistani Top Stars". Topstars.com.pk. Archived from the original on 2012-10-14. Retrieved 21 ਅਕਤੂਬਰ 2012.
{{cite web}}
: Unknown parameter|dead-url=
ignored (|url-status=
suggested) (help) - ↑ Abbas Akhtar (18 ਮਈ 2008). "Writer & Novelist Razia Butt in Brunch w/ Bushra P-3/5". Vidpk.com. Archived from the original on 2011-09-08. Retrieved 21 ਅਕਤੂਬਰ 2012.
{{cite web}}
: Unknown parameter|dead-url=
ignored (|url-status=
suggested) (help) - ↑ "Great Urdu novelist Razia Butt passes away aged 89". Samaa Tv. Archived from the original on 5 ਅਕਤੂਬਰ 2012. Retrieved 21 October 2012.
{{cite web}}
: Unknown parameter|dead-url=
ignored (|url-status=
suggested) (help) - ↑ "Razia Butt is no more". Paklinks.com. 5 October 2012. Archived from the original on 22 February 2014. Retrieved 21 October 2012.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ http://nlpd.gov.pk/uakhbareurdu/january2013/Jan_10.html