ਰਜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਲਾਫ਼ ਤੋਂ ਬਗ਼ੈਰ ਇੱਕ ਰਜਾਈ

ਰਜਾਈ ਜਾਂ ਲੇਫ਼ ਜਾਂ ਤੁਲਾਈ ਇੱਕ ਤਰਾਂ ਦਾ ਬਿਸਤਰਾ ਹੁੰਦਾ ਹੈ। ਇਹ ਇੱਕ ਕੂਲ਼ਾ ਅਤੇ ਪੱਧਰਾ ਥੈਲੀਨੁਮਾ ਹੁੰਦਾ ਹੈ ਜਿਸ ਵਿੱਚ ਲੂੰ, ਨਰਮ ਖੰਭ, ਉੱਨ, ਰੇਸ਼ਮ ਜਾਂ ਹੋਰ ਬਣਾਉਟੀ ਸਮਾਨ ਭਰਿਆ ਹੁੰਦਾ ਹੈ ਅਤੇ ਕਿਸੇ ਸਿਰ੍ਹਾਣੇ ਵਾਙ ਇੱਕ ਲਾਹੁਣਯੋਗ ਗਲਾਫ਼ ਨਾਲ਼ ਢਕੀ ਹੋਈ ਹੁੰਦੀ ਹੈ। ਇਹਨਾਂ ਦੀ ਸ਼ੁਰੂਆਤ ਪੇਂਡੂ ਯੂਰਪ ਵਿੱਚ ਹੋਈ ਜਿੱਥੇ ਇਹਨਾਂ ਵਿੱਚ ਆਈਡਰ ਬੱਤਖ ਦੇ ਖੰਭਾਂ ਨਾਲ਼ ਭਰਿਆ ਜਾਂਦਾ ਸੀ। ਇਹ ਨਿੱਘ ਰੱਖਣ ਦੇ ਕੰਮ ਆਉਂਦੀ ਹੈ। ਅੱਜਕੱਲ੍ਹ ਜੈਪੁਰੀ ਰਜਾਈ ਦਾ ਰਿਵਾਜ ਪੈ ਗਿਆ ਹੈ, ਪਰ ਰੂੰ ਵਾਲੀ ਰਜਾੲੀ ਦੇ ਨਿੱਘ ਤੇ ਅਾਨੰਦ ਦਾ ਕੋਈ ਮੁਕਾਬਲਾ ਨਹੀਂ।

ਢੰਗ[ਸੋਧੋ]

ਰਜਾਈ ਵਿੱਚ ਰੂੰ ਪਿੰਜ ਕੇ ਭਰੀ ਜਾਂਦੀ ਹੈ। ਰੂੰ ਦੀ ਪਿੰਜਾਈ ਮਸ਼ੀਨੀ ਤਰੀਕੇ ਨਾਲ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਰਜਾਈ ਦੇ ਗਿਲਾਫ ਨੂੰ ਪੁੱਠਾ ਰੱਖ ਕੇ ਉਸ ਉੱਤੇ ਪਿੰਜੀ ਹੋਈ ਰੂੰ ਨੂੰ ਸੋਟੀਆਂ ਸਹਾਰੇ ਰੱਖ ਗੋਲ ਕਰ ਲਿਆ ਜਾਂਦਾ ਹੈ। ਗੋਲ ਹੋਣ ’ਤੇ ਉਸ ਦਾ ਖੁੱਲ੍ਹਾ ਸਿਰਾ ਸੂਈ ਜਾਂ ਕੰਧੂਈ ਜ਼ਰੀਏ ਸਿਉਂ ਲਿਆ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਸਮਤਲ ਕਰਨ ਲਈ ਸੋਟੀ ਨਾਲ ਕੁੱਟਿਆ ਜਾਂਦਾ ਹੈ ਤਾਂ ਜੋ ਰੂੰ ਰਜਾਈ ਦੇ ਚਾਰਾਂ ਕੋਨਿਆਂ ਤਕ ਪਹੁੰਚ ਜਾਦਾ। ਨਗੰਦੇ ਪਾਉਣ ਦੀ ਵੀ ਅਲੱਗ ਕਲਾ ਹੀ ਹੈ। ਨਗੰਦਿਆਂ ਦੀਆਂ ਕਈ ਕਿਸਮਾਂ ਜਾਂ ਡਿਜ਼ਾਈਨ ਹਨ ਜਿਵੇਂ ਸਿੱਧੀ ਕਢਾਈ, ਸਿੰਘੜਾ ਕਢਾਈ, ਕੈਚੀਗਾ ਕਢਾਈ, ਸਾਂਤ ਟਿੱਪੀ ਵਾਲੀ ਕਢਾਈ ਆਦਿ। ਇਹ ਰਜਾਈ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੇ ਹਨ। ਰਜਾਈ ਨੂੰ ਨਗੰਦੇ ਪਾਉਣ ਸਮੇਂ ਸੂਈ (ਕੰਧੂਈ) ਤੇ ਰੰਗਦਾਰ ਅੱਟੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਨਗੰਦੇ ਪਾਉਣ ਵੇਲੇ ਉਂਗਲ ਵਿੱਚ ਚਮੜੇ ਦਾ ਛੱਲਾ ਵੀ ਪਾਇਆ ਜਾਂਦਾ ਹੈ ਤਾਂ ਜੋ ਉਂਗਲ ਵਿੱਚ ਸੂਈ ਨਾ ਲੱਗ ਸਕੇ ਪਰ ਕਈ ਵਾਰ ਮਾਹਰ ਔਰਤਾਂ ਬਿਨਾ ਹੀ ਚਮੜੇ ਦੇ ਛੱਲੇ ਦੇ ਨਗੰਦੇ ਪਾ ਦਿਦੀਆਂ ਹਨ। ਇੱਕ ਸਿੰਗਲ ਰਜਾਈ ਵਿੱਚ ਸਾਢੇ ਤਿੰਨ ਤੋਂ ਚਾਰ ਕਿਲੋਗਰਾਮ ਦੇ ਕਰੀਬ ਰੂੰ ਪਾੲੀ ਜਾਂਦੀ ਹੈ।

ਬਾਹਰਲੇ ਜੋੜ[ਸੋਧੋ]

  • "Mina" (2002-02-05). "How to fit a Duvet Cover: The One-minute Guide". BBC.