ਰਣਖੰਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਣਖੰਡੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ, ਜੋ ਦੇਵਬੰਦ ਤੋਂ ਸੱਤ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਮਾਨਵ-ਵਿਗਿਆਨ / ਸਮਾਜ ਸ਼ਾਸਤਰ ਵਿੱਚ ਕਾਰਨੇਲ ਯੂਨੀਵਰਸਿਟੀ ਦੇ ਖੋਜਕਾਰਾਂਲਈ ਇੱਕ ਖੋਜ ਸਾਈਟ ਹੈ। ਕਾਰਨੇਲ ਰਣਖੰਡੀ ਪ੍ਰੋਜੈਕਟ ਦੇ ਖੋਜ ਦਸਤਾਵੇਜ਼ਾਂ ਨੂੰ ਆਪਣੇ ਪੁਰਾਲੇਖਾਂ ਵਿੱਚ ਸਾਂਭ ਕੇ ਰੱਖਦਾ ਹੈ। [1]

ਪਿੰਡ ਵਿੱਚ ਪੁੰਡੀਰ ਰਾਜਪੂਤਾਂ ਦੀ ਆਬਾਦੀ ਜ਼ਿਆਦਾ ਹੈ ਅਤੇ ਇਹ ਕਈ ਸਾਲਾਂ ਤੋਂ ਇਸ ਖੇਤਰ ਵਿੱਚ ਸਿੱਖਿਆ ਦਾ ਵੱਡਾ ਕੇਂਦਰ ਰਿਹਾ ਹੈ। ਇਸ ਦਾ ਇੰਟਰਮੀਡੀਏਟ ਪੱਧਰ ਦਾ ਸਕੂਲ ਠਾਕੁਰ ਫੂਲ ਸਿੰਘ ਮੈਮੋਰੀਅਲ ਇੰਟਰਕਾਲਜ (ਪਹਿਲਾਂ ਕਿਸਾਨ ਵਿਦਿਆਲਿਆ) ਹੈ। ਪਿੰਡ ਦੀਆਂ ਹੋਰ ਜਾਤਾਂ ਵਿੱਚ ਪਾਲ, ਕੋਰੀ, ਗੋਸਾਈਂ, ਬਰਹਾਈ ਅਤੇ ਰੰਘੜ, ਪੰਡਿਤ ਹਨ।

  1. "Inventory to the Papers of John T. Hitchcock" (PDF). Archived from the original (PDF) on 2012-02-04. Retrieved 2023-04-21.