ਰਵਿੰਦਰ ਸਹਿਰਾਅ
ਰਵਿੰਦਰ ਸਹਿਰਾਅ |
---|
ਰਵਿੰਦਰ ਸਹਿਰਾਅ ਪੰਜਾਬੀ ਕਵੀ ਹੈ। ਉਹ 1980ਵਿਆਂ ਦੇ ਸ਼ੁਰੂ ਵਿੱਚ ਉਹ ਅਮਰੀਕਾ ਜਾ ਵੱਸਿਆ ਸੀ।[1] ਉਸ ਨੇ ਹੁਣ ਤੱਕ 8 ਕਾਵਿ ਪੁਸਤਕਾਂ ਲਿਖੀਆਂ ਹਨ ਅਤੇ ਉਸਦੀ ਆਖਰੀ ਪੁਸਤਕ ਕੁਝ ਨਾ ਕਹੋ ਮਾਰਚ 2019 ਵਿੱਚ ਪ੍ਰਕਾਸ਼ਤ ਹੋਈ ਹੈ।[2]
ਰਵਿੰਦਰ ਸਹਿਰਾਅ ਦਾ ਜਨਮ 15 ਦਸੰਬਰ 1954 ਨੂੰ ਪਿੰਡ ਹਰਦੋ ਫ਼ਰਾਲਾ ਜ਼ਿਲ੍ਹਾ ਜਲੰਧਰ ਵਿਚ ਹੋਇਆ ਸੀ।ਉਹਨਾ ਦੇ ਪਿਤਾ ਦਾ ਨਾਮ ਮਹਾਂ ਸਿੰਘ ਅਤੇ ਮਾਤਾ ਦਾ ਨਾਮ ਬੇਅੰਤ ਕੌਰ ਹੈ।ਉਹਨਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲੈਣ ਉਪਰੰਤ ਦਸਵੀਂ ਦੀ ਪੜ੍ਹਾਈ ਗੌਰਮਿੰਟ ਹਾਈ ਸਕੂਲ ਮਹੇੜੂ ਜਿਲਾ ਕਪੂਰਥਲਾ ਤੋਂ ਕੀਤੀ। ਅਗਲੀ ਗਰੈਜੁਏਸ਼ਨ ਨਦੀ ਵਿੱਦਿਆ ਉਹਨਾਂ ਰਾਮਗੜ੍ਹੀਆ ਕਾਲਜ ਫਗਵਾੜਾ ਤੋੰ ਹਾਸਲ ਕੀਤੀ।
ਸਾਹਿਤਕ ਸਫਰ
[ਸੋਧੋ]ਰਵਿੰਦਰ ਸਹਿਰਾਅ ਨੇ ਆਪਣਾ ਸਹਿਤਕ ਸਫਰ ਹਾਈ ਸਕੂਲ ਦੇ ਦਿਨਾ ਤੋ ਹੀ ਸ਼ੁਰੁ ਕਰ ਲਿਆ ਸੀ ਜਦੋ ਉਹਨ ਨੇ ਕਵਿਤਵਾ ਲਿਖਣੀਆ ਸ਼ੁਰੁ ਕਰ ਦਿੱਤੀਆ ਸਨ।ਇਸ ਤੋ ਬਾਦ ਉਹਨ ਦਾ ਸਹਿਤਕ ਸਫਰ ਹੁਣ ਤੱਕ ਨਿਰਵਿਘਨ ਜਾਰੀ ਹੈ ।
ਕਾਵਿ-ਸੰਗ੍ਰਹਿ
[ਸੋਧੋ]- ਚੁਰਾਏ ਪਲਾਂ ਦਾ ਹਿਸਾਬ (1980),
- ਜ਼ਖਮੀ ਪਲ (1989),
- ਰਿਸ਼ਤਾ ਸ਼ਬਦ ਸਲੀਬਾਂ ਦਾ (1998),
- ਅੱਖਰਾਂ ਦੀ ਲੋਅ (2007),
- ਕਾਗਦ ਕਲਮ ਕਿਤਾਬ (ਸਮੁੱਚੀ ਰਚਨਾ - 2009)
- ਕੁੱਝ ਨਾ ਕਹੋ
ਵਿਦਿਅਰਥੀ ਆਗੂ ਵਜੋ ਸਰਗਰਮੀਆ
[ਸੋਧੋ]ਰਾਮਗੜ੍ਹੀਆ ਕਾਲਜ ਫਗਵਾੜਾ ਦੇ ਸਮੇ ਰਵਿੰਦਰ ਸਹਿਰਾਅ ਪੰਜਾਬ ਵਿਦਿਅਰਥੀ ਜਥੇਬੰਦੀ ਦੇ ਕਰਕੁਨਾ ਦੇ ਸੰਪਰਕ ਵਿਚ ਆਇਆ ਅਤੇ ਖੁਦ ਵੀ ਇਸ ਜਥੇਬੰਦੀ ਦਾ ਸਰਗਰਮ ਕਰਕੁਨ ਬਣ ਗਿਆ ।ਬਾਦ ਵਿਚ ਉਹ ਇਸ ਜਥੇਬੰਦੀ ਦ ਪੰਜਾਬ ਦ ਪ੍ਰਧਾਨ ਵਿ ਰਿਹਾ ।ਉਹਨਾ ਦੀ ਅਗਵਾਈ ਵਿੱਚ ਜਦੋ 1974 ਵਿਚ ਇਸ ਜਥੇਬੰਦੀ ਨੇ ਖੇਤੀ ਇੰਸਪੈਕਟਰਾ ਦੀ ਹਮਾਇਤ ਵਿੱਚ ਹਡਤਾਲ ਕੀਤੀ ਤਾ ਇਹਨਾ ਨੂੰ ਕਪੂਰਥਲਾ ਜੈਲ ਵਿਚ ਦੋ ਮਹੀਨੇ ਨਜ਼ਰਬੰਦ ਵੀ ਕੀਤਾ ਗਿਆ।ਇਸ ਉਪਰੰਤ 1975 ਵਿੱੱਚ ਦੇਸ਼ ਵਿੱਚ ਐਮਰਜੈੰਸੀ ਲੱਗ ਗਈ ਸੀ ਅਤੇ ਇਹਨਾ ਦੇ ਕਿਸੇ ਵੀ ਕਾਲਜ ਵਿਚ ਦਖਲੇ ਤੇ ਪਾਬੰਦੀ ਲਗਾ ਦਿੱਤੀ ਗਈ । ਰਵਿੰਦਰ ਸਹਿਰਾਅ ਨੇ ਕੁਝ ਸਮਾਅਪਣੇ ਪਿੰਡ ਦੀ ਬਤੌਰ ਸਰਪੰਚ ਵੀ ਸੇਵਾ ਕੀਤੀ ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-06. Retrieved 2015-10-14.
{{cite web}}
: Unknown parameter|dead-url=
ignored (|url-status=
suggested) (help) - ↑ http://beta.ajitjalandhar.com/news/20190313/10/2565263.cms#2565263