ਸਮੱਗਰੀ 'ਤੇ ਜਾਓ

ਰਵੀ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰਵੀ ਸਿੰਘ (ਮਾਨਵਵਾਦੀ) ਤੋਂ ਮੋੜਿਆ ਗਿਆ)
ਰਵਿੰਦਰ ਸਿੰਘ
ਰਾਸ਼ਟਰੀਅਤਾਬਰਤਾਨਵੀ
ਅਲਮਾ ਮਾਤਰਸਾਲੌ ਐਂਡ ਈਟਨ ਚਰਚ ਆਫ ਇੰਗਲੈਂਡ ਬਿਜਨਸ ਐਂਡ ਐਂਟਰਪ੍ਰਾਈਜ਼ ਕਾਲਜ
ਪੇਸ਼ਾਖ਼ਾਲਸਾ ਏਡ ਦਾ ਸੰਚਾਲਕ
ਸਰਗਰਮੀ ਦੇ ਸਾਲ1999-ਹੁਣ
ਲਈ ਪ੍ਰਸਿੱਧਦੁਨੀਆਂ ਭਰ ਵਿੱਚ ਬਿਪਤਾ ਪੀੜਤਾਂ ਦੀ ਮੱਦਦ
ਬੋਰਡ ਮੈਂਬਰਖ਼ਾਲਸਾ ਏਡ

ਰਵਿੰਦਰ ਸਿੰਘ (ਜਨਮ 1969) ਇੱਕ ਬ੍ਰਿਟਿਸ਼ ਸਿੱਖ ਮਾਨਵਤਾਵਾਦੀ ਅਤੇ ਅੰਤਰਰਾਸ਼ਟਰੀ ਗੈਰ-ਮੁਨਾਫਾ ਮੱਦਦ ਅਤੇ ਰਾਹਤ ਸੰਸਥਾ ਖ਼ਾਲਸਾ ਏਡ ਦਾ ਸੰਸਥਾਪਕ ਹੈ।

ਕੈਰੀਅਰ

[ਸੋਧੋ]

ਰਵੀ 1999 ਤੋਂ ਮਾਨਵਤਾਵਾਦੀ ਵਜੋਂ ਕੰਮ ਕਰ ਰਿਹਾ ਸੀ, ਜਦੋਂ ਉਸ ਨੂੰ ਲੰਗਰ ਦੇ ਸੰਕਲਪ ਨੂੰ ਵਿਸ਼ਵ ਦੇ ਸਭ ਤੋਂ ਵੱਧ ਲੋੜਵੰਦ ਖਿੱਤਿਆਂ ਵਿੱਚ ਲਿਜਾਣ ਦਾ ਵਿਚਾਰ ਇਸ ਉਮੀਦ ਨਾਲ ਆਇਆ ਸੀ ਕਿ ਇਹ ਕਾਰਜ ਮਨੁੱਖਤਾ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਮੁੜ ਜਗਾਉਣ ਵਿੱਚ ਸਹਾਇਤਾ ਕਰੇਗਾ। [1]

ਰਵੀ ਸਾਲ 2014 ਵਿਚ ਯੂਕੇ ਵਿਚ ਬਹੁਤ ਮਸ਼ਹੂਰ ਹੋਇਆ ਜਦੋਂ ਉਸਨੇ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਤੋਂ ਬਾਅਦ ਜਾਇਦਾਦ ਅਤੇ ਜ਼ਮੀਨ ਨੂੰ ਪਹੁੰਚੇ ਭਾਰੀ ਨੁਕਸਾਨ ਦੇ ਪੀੜਤ ਸੋਮਰਸੈਟ ਦੇ ਲੋਕਾਂ ਲਈ ਸਹਾਇਤਾ ਲਾਮਬੰਦ ਕੀਤੀ ਤਾਂ ਪਹੁੰਚਿਆ।[2] ਉਸ ਸਾਲ ਬਾਅਦ ਵਿਚ, ਸੋਮਰਸੈਟ ਦੇ ਲੋਕਾਂ ਨੇ ਉਸ ਨੂੰ ਸ਼ੁਕਰਾਨੇ ਦੇ ਤੌਰ ਤੇ ਰਾਸ਼ਟਰੀ ਹਿੱਟ ਟੀਵੀ ਸ਼ੋਅ 'ਸਰਪ੍ਰਾਈਜ਼ ਸਰਪ੍ਰਾਈਜ਼' ਤੇ ਪੇਸ਼ ਹੋਣ ਲਈ ਨਾਮਜ਼ਦ ਕੀਤਾ। ਉਸਨੂੰ ਇੱਕ ਪਰਿਵਾਰਕ ਛੁੱਟੀ ਅਤੇ ਇੱਕ ਨਵੀਂ ਕਾਰ ਮਿਲੀ।[3]

2015 ਵਿਚ ਰਵੀ ਨੇ ਨੇਪਾਲ ਦੇ ਲੋਕਾਂ ਦੀ ਮਦਦ ਕੀਤੀ ਸੀ। ਉਥੇ ਭੂਚਾਲ ਤੋਂ ਬਾਅਦ ਤਕਰੀਬਨ 9,000 ਲੋਕ ਮਾਰੇ ਗਏ ਸਨ ਅਤੇ 22,000 ਦੇ ਜ਼ਖਮੀ ਹੋਏ ਸਨ। ਉਸਨੇ ਸੋਮਰਸੈਟ ਤੋਂ ਆਪਣੇ ਨਵੇਂ ਬਣੇ ਦੋਸਤਾਂ ਨੂੰ ਮਦਦ ਲਈ ਉਤਸ਼ਾਹਤ ਕੀਤਾ। [4]

ਬੀਬੀਸੀ ਨੇ ਸਾਲ 2016 ਵਿੱਚ ਰਵੀ ਬਾਰੇ ਇੱਕ ਫਿਲਮ ਬਣਾਈ ਸੀ ਜਿਸਦਾ ਸਿਰਲੇਖ ‘ਸਵਾਰਥ ਰਹਿਤ ਸਿੱਖ’ ਸੀ ਜਿਸ ਵਿੱਚ ਉਸਦੀ ਉੱਤਰੀ ਇਰਾਕ ਦੀ ਯਾਤਰਾ ਨੂੰ ਡਾਕੂਮੈਂਟ ਕੀਤਾ ਗਿਆ ਸੀ, ਜਿਥੇ ਉਸਨੇ ਉਨ੍ਹਾਂ ਯਜ਼ੀਦੀ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜੋ ਇਸਲਾਮਿਕ ਸਟੇਟ ਦੀ ਬੇਰਹਿਮੀ ਤੋਂ ਬਚਣ ਲਈ ਆਪਣੇ ਘਰਾਂ ਨੂੰ ਭੱਜੇ ਹੋਏ ਸਨ। [5] ਇਹ ਫਿਲਮ ਰਵੀ ਸਿੰਘ ਨੂੰ ਇਰਾਕੀ ਕੁਰਦਿਸਤਾਨ ਦੇ ਕੇਂਦਰ ਤੱਕ ਦਿਖਾਉਂਦੀ ਹੈ ਜਿਥੇ ਉਹ ਆਈਐਸ ਦੇ ਗੜ੍ਹ ਤੋਂ ਤਕਰੀਬਨ 70 ਕਿਲੋਮੀਟਰ ਦੀ ਦੂਰੀ ਤੇ, ਅਸਥਾਈ ਕੈਂਪਾਂ ਵਿਚ ਯਾਜ਼ੀਦੀ ਸ਼ਰਨਾਰਥੀਆਂ ਦੀ ਮੱਦਦ ਕਰਦਾ ਹੈ। [6]

ਸਾਲ 2016 ਵਿੱਚ ਰਵੀ ਦੀ ਟੀਮ ਨੇ 6000 ਪਾਣੀ ਦੀਆਂ ਬੋਤਲਾਂ ਦੇ ਕੇ ਡੋਵਰ ਟ੍ਰੈਫਿਕ ਦੇ ਘੜਮੱਸ ਵਿੱਚ ਫਸੇ ਵਾਹਨ ਚਾਲਕਾਂ ਦੀ ਸਹਾਇਤਾ ਕੀਤੀ। ਕੁਝ ਯਾਤਰੀਆਂ ਨੂੰ ਐਮ20 ਜਾਮ ਤੇ 15 ਘੰਟੇ ਬਿਤਾਉਣੇ ਪਏ ਸੀ। ਰਵੀ ਦੀ ਸੋਸ਼ਲ ਮੀਡੀਆ ਤੇ ਖੂਬ ਤਾਰੀਫ ਹੋਈ। [7]

ਅਵਾਰਡ ਅਤੇ ਮਾਨਤਾ

[ਸੋਧੋ]

2017 ਵਿੱਚ, ਰਵੀ ਨੂੰ ਯੂਐਸਏ ਵਿੱਚ ਇੱਕ ਰਾਸ਼ਟਰੀ ਉਤਸਵ ਡਿਨਰ ਤੇ ਭਗਤ ਸਿੰਘ ਥਿੰਦ ਕਮਿਊਨਿਟੀ ਸਸ਼ਕਤੀਕਰਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ।[8]

ਇਹ ਵੀ ਵੇਖੋ

[ਸੋਧੋ]
  • ਬ੍ਰਿਟਿਸ਼ ਸਿੱਖਾਂ ਦੀ ਸੂਚੀ

ਹਵਾਲੇ

[ਸੋਧੋ]
  1. "Ravi Singh: Reigniting Faith in Humanity". www.darpanmagazine.com (in ਅੰਗਰੇਜ਼ੀ). Retrieved 2018-06-25.
  2. "Disaster Charity Khalsa Aid Helps Flood Victims". Sky News (in ਅੰਗਰੇਜ਼ੀ (ਬਰਤਾਨਵੀ)). Retrieved 2018-06-25.
  3. "Relief worker surprised on national TV after flooding help". Slough Observer (in ਅੰਗਰੇਜ਼ੀ). Retrieved 2018-06-25.
  4. "Nepal earthquake: Happy List hero inspires people to return the help". The Independent (in ਅੰਗਰੇਜ਼ੀ (ਬਰਤਾਨਵੀ)). Retrieved 2018-06-25.
  5. "The Selfless Sikh: Faith on the Frontline - BBC One". BBC (in ਅੰਗਰੇਜ਼ੀ (ਬਰਤਾਨਵੀ)). Retrieved 2018-06-25.
  6. Visvak (2016-11-19). "Ravi Singh: the Sikh who leads relief work from Haiti to Iraq". The Hindu (in Indian English). ISSN 0971-751X. Retrieved 2018-06-26.
  7. Boult, Adam (2016-07-24). "Volunteer group delivers water to motorists stranded in Dover traffic chaos". The Telegraph (in ਅੰਗਰੇਜ਼ੀ (ਬਰਤਾਨਵੀ)). ISSN 0307-1235. Retrieved 2018-06-26.
  8. "Ravi Singh, Founder of Khalsa Aid to Receive Bhagat Singh Thind Award | SALDEF". saldef.org (in ਅੰਗਰੇਜ਼ੀ). Retrieved 2018-06-25.