ਰਸਾਇਣਕ ਸੰਕੇਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਸਾਇਣਕ ਸੰਕੇਤ ਉਨ੍ਹਾਂ ਤੱਤਾਂ ਦੇ ਅੰਗਰੇਜ਼ੀ ਨਾਵਾਂ ਦੇ ਪਹਿਲੇ ਅੱਖਰ ਨੂੰ ਹਮੇਸ਼ਾ ਵੱਡਾ ਅੱਖਰ ਵਿੱਚ ਅਤੇ ਦੂਜੇ ਅੱਖਰ ਨੂੰ ਛੋਟੇ ਅੱਖਰ ਵਿੱਚ ਲਿਖਿਆ ਜਾਂਦਾ ਹੈ। ਕੁਝ ਤੱਤਾਂ ਦੇ ਸੰਕੇਤ ਉਨ੍ਹਾਂ ਦੇ ਅੰਗਰੇਜ਼ੀ ਨਾਵਾਂ ਦੇ ਪਹਿਲੇ ਅੱਖਰ ਦੇ ਬਾਅਦ ਵਿੱਚ ਆਉਣ ਵਾਲੇ ਕਿਸੇ ਅੱਖਰ ਨੂੰ ਜੋੜ ਕੇ ਬਣਾਉਂਦੇ ਹਨ। ਹਾਈਡ੍ਰੋਜਨ ਦਾ ਸੰਕੇਤ H ਹੈ। ਜਿਵੇ ਕਲੋਰੀਨ ਦਾ ਸੰਕੇਤ Cl ਅਤੇ ਜਿੰਕ ਦਾ ਸੰਕੇਤ Zn। ਕੁਝ ਤੱਤਾਂ ਨੂੰ ਲੈਟਿਨ, ਜਰਮਨੀ ਜਾਂ ਗਰੀਕ ਭਾਸ਼ਾਵਾਂ ਵਿੱਚ ਉਨ੍ਹਾਂ ਦੇ ਨਾਵਾਂ ਤੋਂ ਬਣਾਇਆ ਗਿਆ ਹੈ। ਜਿਵੇ ਲੋਹਾ ਦਾ ਸੰਕੇਤ Fe ਹੈ ਜਿ ਉਸ ਦੇ ਲੈਟਿਨ ਨਾਂ ਫੈਰਮ ਤੋਂ ਲਿਆ ਗਿਆ ਹੈ। ਸੋਡੀਅਮ ਦਾ ਨਾਮ Na ਅਤੇ ਪੋਟਾਸ਼ਿਅਮ ਦਾ ਨਾਮ K ਕ੍ਰਮਵਾਰ ਨੈਟ੍ਰਿਅਮ ਅਤੇ ਕੈਲਿਅਮ ਤੋਂ ਲਿਆ ਗਿਆ।

ਇਤਿਹਾਸ[ਸੋਧੋ]

ਜਾਨ ਡਾਲਟਨ ਅਜਿਹੇ ਪਹਿਲੇ ਵਿਗਿਆਨੀ ਸਨ, ਜਿਹਨਾਂ ਨੇ ਤੱਤਾਂ ਦੇ ਸੰਕੇਤਾਂ ਦੀ ਵਰਤੋਂ ਅਤਿਅੰਤ ਵਿਸ਼ਿਸਟ ਅਰਥ ਵਿੱਚ ਕੀਤੀ, ਤਾਂ ਇਹ ਸੰਕੇਤ ਤੱਤ ਦੇ ਇੱਕ ਪਰਮਾਣੂ ਨੂੰ ਦਰਸਾਉਂਦਾ ਸੀ। ਬਰਜ਼ੀਲਿਅਸ ਨੇ ਤੱਤਾਂ ਦੇ ਅਜਿਹੇ ਸੰਕੇਤਾ ਦਾ ਸੁਝਾਅ ਦਿੱਤਾ, ਜੋ ਉਨ੍ਹਾਂ ਦੇ ਨਾਵਾਂ ਦੇ ਇੱਕ ਜਾਂ ਦੋ ਅੱਖਰਾਂ ਤੋਂ ਪ੍ਰਦਰਸ਼ਿਤ ਹੁੰਦਾ ਸੀ। ਸ਼ੁਰੂ ਵਿੱਚ ਤੱਤਾਂ ਦੇ ਨਾਵਾਂ ਦੀ ਵਿਉਂਤਪਤਿ ਉਨ੍ਹਾਂ ਸਥਾਨਾਂ ਦੇ ਨਾਵਾਂ ਤੋਂ ਕੀਤੀ ਗਈ ਜਿੱਥੋਂ ਉਹ ਸਭ ਤੋਂ ਪਹਿਲਾ ਮਿਲੇ ਸਨ। ਉਦਾਹਰਨ ਵਜੋਂ ਤਾਂਬਾਕਾੱਪਰ ਦਾ ਨਾਂ ਸਾਉਪ੍ਰਸ ਤੋਂ ਲਿਆ ਗਿਆ। ਅੱਜ ਕਲ ਇੰਟਰਨੈਸ਼ਨਲ ਯੂਨੀਅਨ ਆੱਫ ਪਿਓਰ ਅੈਂਡ ਅਪਲਾਈਡ ਕੈਮਿਸਟਰੀ ਤੱਤਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੰਦੀ ਹੈ[1]

ਨਿਯਮ[ਸੋਧੋ]

  • ਪਰਮਾਣੂ ਪੁੰਜਾ ਨੂੰ ਸੰਕੇਤ ਦੇ ਉੱਪਰ ਅੰਕਿਤ ਕਰ ਕੇ ਲਿਖਿਆ ਜਾਂਦਾ ਹੈ ਜਿਵੇਂ 14N[2]
  • ਪਰਮਾਣੂ ਅੰਕ ਨੂੰ ਸੰਕੇਤ ਦੇ ਨਿਮਨ ਲਿਖਤ ਕਰ ਕੇ ਲਿਖਿਆ ਜਾਂਦਾ ਹੈ ਜਿਵੇਂ 64Gd
  • ਸੰਯੋਜਕਤਾ ਨੂੰ ਸੱਜੇ ਉੱਪਰ ਅੰਕਿਤ ਕਰ ਕੇ ਲਿਖਿਆ ਜਾਂਦਾ ਹੈ ਜਿਵੇਂ Ca2+
  • ਕਿਸੇ ਵੀ ਯੋਗਿਕ ਵਿੱਚ ਪਰਮਾਣੂ ਦੀ ਗਿਣਤੀ ਨੂੰ ਸੱਜੇ ਪਾਸੇ ਨਿਮਨ ਲਿਖਤ ਕਰ ਕੇ ਲਿਖਿਆ ਜਾਂਦਾ ਹੈ ਜਿਵੇਂ N2 ਜਾਂ Fe2O3
  • ਆਇਨ ਨੂੰ ਸੱਜੇ ਪਾਸੇ ਬਿੰਦੂ ਨਾਲ ਲਿਖਿਆ ਜਾਂਦਾ ਹੈ ਜਿਵੇਂ Cl·

ਹਵਾਲੇ[ਸੋਧੋ]