ਰਹਿਮਤ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

25[1] ਮਾਰਚ 1915 ਨੂੰ ਮਿੰਟਗੁਮਰੀ ਜੇਲ੍ਹ ਵਿੱਚ ਗ਼ਦਰ ਪਾਰਟੀ ਦੇ ਜਿਹਨਾਂ 7 ਕ੍ਰਾਂਤੀਕਾਰੀਆਂ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾਇਆ ਗਿਆ ਸੀ[2] ਉਨ੍ਹਾਂ ਵਿੱਚ ਇੱਕ ਰਹਿਮਤ ਅਲੀ ਸਨ। ਉਹ ਪਿੰਡ ਵਜ਼ੀਦਕੇ ਕਲਾਂ (ਹੁਣ ਜ਼ਿਲ੍ਹਾ ਬਰਨਾਲਾ, ਭਾਰਤੀ ਪੰਜਾਬ) ਦੇ ਸਨ। ਉਨ੍ਹਾਂ ਦੀ ਯਾਦ ਵਿੱਚ 'ਸ਼ਹੀਦ ਰਹਿਮਤ ਅਲੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਵਜੀਦਕੇ ਖ਼ੁਰਦ'[3] ਅਤੇ ਇੱਕ ਕਲੱਬ, 'ਸਹੀਦ ਰਹਿਮਤ ਅਲੀ ਮੈਮੋਰੀਅਲ ਕਲੱਬ ਵਜੀਦਕੇ ਕਲਾਂ' ਬਣਿਆ ਹੋਇਆ ਹੈ। ਉਹ ਮਨੀਲਾ (ਫਿਲਪੀਨ) ਵਿੱਚ ਗਦਰ ਪਾਰਟੀ ਦਾ ਆਗੂ ਸੀ ਅਤੇ ਫ਼ਿਰੋਜ਼ਸ਼ਾਹ (ਸਬ ਇੰਸਪੈਕਟਰ ਪੁਲੀਸ) ਕਤਲ ਕੇਸ ਚ ਗ੍ਰਿਫਤਾਰ ਕੀਤਾ ਗਿਆ ਸੀ।

ਹਵਾਲੇ[ਸੋਧੋ]