ਰਾਇਨ ਰੈੱਨਲਡਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਇਨ ਰੋਡਨੀ ਰੈੱਨਲਡਜ਼ (ਜਨਮ 23 ਅਕਤੂਬਰ,1976) ਇੱਕ ਕੈਨੇਡੀਅਨ ਅਦਾਕਾਰ ਅਤੇ ਫਿਲਮ ਸਿਰਜਣਹਾਰ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਨ ਕੈਨੇਡੀਅਨ ਨਾਟਕ ਹਿੱਲਸਾਈਡ (1991-1993) ਤੋਂ ਕੀਤੀ ਸੀ, ਅਤੇ ਕੁੱਝ ਸਮੇਂ ਬਾਅਦ ਉਸ ਨੂੰ ਟੂ ਗਾਇਜ਼ ਐਂਡ ਅ ਗਰਲ ਸਿਟਕੌਮ ਵਿੱਚ ਮੁੱਖ ਕਿਰਦਾਰ ਮਿਲਿਆ ਜੋ ਕਿ 1998 ਤੋਂ 2001 ਤੱਕ ਚੱਲਿਆ। ਰੈੱਨਲਡਜ਼ ਨੇ ਫਿਰ ਕਈ ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਕਈ ਕੌਮੇਡੀਜ਼ ਜਿਵੇਂ ਕਿ ਨੈਸ਼ਨਲ ਲੈਂਪੂਨਜ਼ ਵੈਨ ਵਾਇਲਡਰ (2002), ਵੇਟਿੰਗ... (2005), ਅਤੇ ਦ ਪ੍ਰੋਪੋਜ਼ਲ (2009) ਸ਼ਾਮਲ ਹਨ। ਉਸ ਨੇ ਕਈ ਡਰਾਮੈਟਿਕ ਕਿਰਦਾਰ ਵੀ ਕੀਤੇ, ਜਿਵੇਂ ਕਿ ਬਰੀਡ (2010), ਵੁਮੈੱਨ ਇਨ ਗੋਲਡ (2015) ਅਤੇ ਲਾਇਫ (2017) ਵਿੱਚ, ਕੁੱਝ ਐਕਸ਼ਨ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿਵੇਂ ਕਿ ਬਲੇਡ: ਟਰਿਨਿਟੀ (2004), ਗਰੀਨ ਲੈਂਟਰਨ (2011), 6 ਅੰਡਰਗਰਾਊਂਡ (2019) ਅਤੇ ਫ੍ਰੀ ਗਾਏ (2021) ਅਤੇ ਕੁੱਝ ਐਨੀਮੇਟਡ ਕਿਰਦਾਰਾਂ ਲਈ ਅਵਾਜ਼ ਵੀ ਦਿੱਤੀ ਜਿਵੇਂ ਕਿ ਦ ਕਰੂਡਜ਼ (2013), ਟਰਬੋ (2013), ਪੋਕੇਮੌਨ: ਡਿਟੈੱਕਟਿਵ ਪਿਕਾਚੂ (2019), ਅਤੇ ਦ ਕਰੂਡਜ਼: ਅ ਨਿਊ ਏਜ (2020)।