ਰਾਏ ਕਮਾਲ ਮਉਜ ਦੀ ਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਏ ਕਮਾਲ ਮਉਜ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸ ਦਾ ਸਮੂਚਾ ਪਾਠ ਸਾਨੂੰ ਉਪਲਬਧ ਨਹੀਂ ਹੈ। ਵਾਰ ਇੱਕ ਲੋਕ ਸਾਹਿਤ ਕਾਵਿ-ਰੂਪ ਹੋਣ ਦੇ ਕਾਰਨ ਇਹਨਾਂ ਦੇ ਲੇਖਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਜਿਸ ਵਿੱਚ ਗਉੜੀ ਦੀ ਵਾਰ ਮਹਲਾ 5 ਨੂੰ ਇਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਉਪਦੇਸ਼ ਹੈ। ਇਸ ਵਾਰ ਵਿੱਚ ਰਾਇ ਕਮਾਲ ਅਤੇ ਉਸ ਦੇ ਭਤੀਜੇ ਮਉਜ ਦੀ ਆਪਸੀ ਲੜਾਈ ਦਾ ਵਰਣਨ ਹੈ।

ਕਥਾਨਕ[ਸੋਧੋ]

ਰਾਇ ਕਮਾਲ ਨੇ ਆਪਣੇ ਭਾਈ ਸਾਰੰਗ ਨੂੰ ਕੈਦ ਕਰਵਾ ਦਿੱਤਾ ਸੀ। ਜਦੋਂ ਸਾਰੰਗ ਕੈਦ ਵਿੱਚੋਂ ਵਾਪਿਸ ਆਇਆ ਤਾਂ ਰਾਇ ਕਮਾਲ ਨੇ ਉਸਨੂੰ ਸ਼ਰਾਬ ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਤੋਂ ਬਾਅਦ ਮਉਜ ਆਪਣੇ ਮਾਮਿਆਂ ਦੀ ਮਦਦ ਨਾਲ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਂਦਾ ਹੈ ਅਤੇ ਰਾਇ ਕਮਾਲ ਨੂੰ ਮਾਰ ਦਿੰਦਾ ਹੈ।

ਕਾਵਿ-ਨਮੂਨਾ[ਸੋਧੋ]

ਰਾਣਾ ਰਾਇ ਕਮਾਲ ਦੀ, ਰਣ ਭਾਰਾ ਬਾਹੀ।
ਮਉਜ ਦੀਂ ਤਲਵੰਡੀਓਂ, ਚੜ੍ਹਿਆ ਸਾਬਾਹੀ।
ਢਾਲੀਂ ਅੰਬਰ ਛਾਇਆ, ਫੁੱਲੇ ਅੱਕ ਕਾਹੀ।
ਜੁਟੇ ਆਹਮੋ ਸਾਹਮਣੇ ਨੇਜੇ ਝਲਕਾਹੀ।
ਮਉਜੇ ਘਰ ਵਧਾਈਆਂ, ਘਰ ਚਾਚੇ ਧਾਹੀਂ।

ਹਵਾਲਾ[ਸੋਧੋ]

  • ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਗੋਬਿੰਦ ਸਿੰਘ ਲਾਂਬਾ; ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ;2000; ਪੰਨਾ 56