ਰਾਏ ਸਿੱਖ ਬਰਾਦਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਬੀਲਿਆਂ ਦੇ ਨਾਲ-ਨਾਲ ਭਾਰਤੀ ਵਸਨੀਕ ਵੱਖ-ਵੱਖ ਬਰਾਦਰੀਆਂ ਅਧੀਨ ਵਿਚਰਦੇ ਹਨ। ਬਰਾਦਰੀ ਦੇ ਆਧਾਰ ਉੱਤੇ ਕਿੱਤਿਆਂ ਦੀ ਵਰਗ ਵੰਡ ਕੀਤੀ ਜਾਂਦੀ ਹੈ। ਬਰਾਦਰੀ ਦੇ ਸੰਬੰਧ ਵਿੱਚ ਸੋਹਿੰਦਰ ਸਿੰਘ ਵਣਜਾਰਾ ਬੇਦੀ ਲਿਖਦਾ ਹੈ:- “ਉਹ ਸਭ ਸਖਸ਼ ਜੋ ਆਪਣਾ ਪਿੱਛਾ ਕਿਸੇ ਇੱਕ ਸਾਂਝੇ ਵਡਿਕੇ ਨਾਲ ਜੋੜਦੇ ਹਨ, ਇਕੋ ਬਰਾਦਰੀ ਵਿੱਚ ਆਉਂਦੇ ਹਨ। ਹਰੇਕ ਬਰਾਦਰੀ ਇੱਕ ਅਜਿਹਾ ਸਮੂਹ ਹੈ ਜਿਸ ਦੀਆਂ ਇਕੋ ਜਿਹੀਆਂ ਰੀਤਾਂ ਰਸਮਾਂ ਤੇ ਰਿਵਾਜ ਹੁੰਦੇ ਹਨ।” ਇਤਿਹਾਸ ਭਾਰਤ ਵਿੱਚ ਕਦੀ ਬਰਾਦਰੀਆਂ ਦੇ ਲੋਕ ਰਹਿੰਦੇ ਹਨ ਜਿਹਨਾਂ ਵਿੱਚ ਰਾਏ ਬਰਾਦਰੀ ਦੇ ਲੋਕ ਵੀ ਵੱਸਦੇ ਹਨ। ਇਨ੍ਹਾਂ ਦਾ ਆਪਣਾ ਜੀਵਨ ਤੇ ਸਾਂਝੀ ਬੋਲੀ ਹੈ। ਇਨ੍ਹਾਂ ਦਾ ਇੱਥੇ ਵਸਦੀਆਂ ਹੋਰ ਬਰਾਦਰੀਆਂ ਨਾਲ ਸੰਬੰਧ ਜੁੜਿਆ ਹੈ। ਰਾਏ ਬਰਾਦਰੀ ਦੇ ਲੋਕਾਂ ਦੀ ਵਸੋਂ ਦਰਿਆਵਾਂ ਦੇ ਕਿਨਾਰਿਆਂ ਤੇ ਜ਼ਿਆਦਾ ਮਿਲਦੀ ਹੈ। ਰਾਏ ਬਰਾਦਰੀ ਦੀ ਲੋਕਾਂ ਨੂੰ ਵੱਖ-ਵੱਖ ਸਮੇਂ ਵੱਖੋ-ਵੱਖਰੇ ਨਾਵਾਂ ਨਾਲ ਬੁਲਾਇਆ ਜਾਂਦਾ ਰਾਏ ਸਿੱਖ ਆਦਿ ਇਹ ਸਾਰੇ ਇੱਕੋ ਬਰਾਦਰੀ ਨਾਲ ਸੰਬੰਧਿਤ ਹਨ। ਰਾਏ ਬਰਾਦਰੀ ਦੇ ਲੋਕ ਆਪਣਾ ਪਿਛੋਕੜ ਸੂਰਜਵੰਸ਼ੀ, ਕੱਸ਼ਤਰੀ, ਰਾਜਪੂਤ ਅਤੇ ਰਾਠੋੜ ਲੋਕਾਂ ਨਾਲ ਜੋੜਦੇ ਹਨ ਅਤੇ ਇਨ੍ਹਾਂ ਵਿਚੋਂ ਹੀ ਆਪਣੀ ਕੁਲ ਦਾ ਉਥਾਨ ਹੋਇਆ ਮੰਨਦੇ ਹਨ। ਇਤਿਹਾਸਕਾਰਾਂ ਅਨੁਸਾਰ ਇਹ ਲੋਕ ਆਰੀਅਫ ਹਨ। ਹਿਜਰਤ ਕਰ ਕੇ ਇਹ ਲੋਕ ਦਰਿਆਵਾਂ ਦੇ ਕਿਨਾਰਿਆਂ ਤੇ ਜਾ ਵੱਸੇ ਅਤੇ ਜ਼ਿੰਦਗੀ ਨੂੰ ਸਹਿਜ ਜਿਉਣ ਲਈ ਜੰਗਲੀ ਜੜੀ ਬੂਟੀਆਂ, ਦਰਿਆਵਾਂ ਵਿੱਚੋਂ ਮੱਛੀਆਂ ਜਾ ਜਾਨਵਰਾਂ ਦਾ ਸ਼ਿਕਾਰ ਕਰ ਕੇ ਆਪਣਾ ਗੁਜਾਰਾ ਕਰਨ ਲੱਗੇ। ਸੋਹਿੰਦਰ ਸਿੰਘ ਬਣਜਾਰਾ ਬੇਦੀ ਦੇ ਅਨੁਸਾਰ “ਆਰਥਿਕ ਤੌਰ ਤੇ ਪੱਛੜੀ ਹੋਈ ਇੱਕ ਜਾਤੀ ਜੋ ਹੱਸੀਆਂ ਵੱਟ ਕੇ ਸਿਰਕੀਆਂ ਬਣਾ ਕੇ ਉਦਰ ਪੂਰਦੀ ਹੈ, ਰੱਸੀਆ ਵੱਟਣ ਕਾਰਵ ਇਨ੍ਹਾਂ ਨੂੰ ਰੱਸੀ ਵੱਟ ਕਿਹਾ ਜਾਂਦਾ ਹੈ ਅਤੇ ਸਿਰਕੀਆਂ ਬਣਾਉਣ ਕਾਰਨ ਸਿਕਰੀਬੰਦ। ਇਹ ਹਿੰਦੂ, ਸਿੱਖ ਅਤੇ ਮੁਸਲਮਾਨ ਕਈ ਧਰਮਾਂ ਵਿੱਚ ਮਿਲਦੇ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਲੋਕ ਲਾਹੌਰ ਤੋਂ ਪੱਛਮ ਵੱਲ ਡੇਹਰਾ ਰਾਜੀਥਾਨ ਤੱਕ ਫੈਲੇ ਹੋਏ ਸਨ।”

ਪੰਜਾਬੀ ਕੋਸ਼ ਅਨੁਸਾਰ[ਸੋਧੋ]

“ਇਕ ਜਾਂਗਲੀ ਕੌਮ ਜੋ ਸ਼ਿਕਾਰ ਕਰਦੀ ਹੈ, ਸੂਰ ਖਾਂਦੀ ਹੈ ਅਤੇ ਛੰਨਾ ਵਿੱਚ ਰਹਿੰਦੀ ਹੈ।” ਰਾਏ ਸਿੱਖ ਇੱਕ ਸਾਰਸਲ ਕੌਮ ਹੈ। ਦਰਿਆਵਾਂ ਦੇ ਕਿਨਾਰਿਆਂ ਤੇ ਰਹਿਣ ਕਰ ਕੇ ਇਹ ਪਾਣੀ ਵਿੱਚ ਤੈਰਨ ਵਿੱਚ ਮੁਹਾਰਤ ਰੱਖਦੇ ਹਨ। ਇਨ੍ਹਾਂ ਦੇ ਛੋਟੇ ਬੱਚਿਆਂ ਨੂੰ ਵੀ ਪਾਣੀ ਵਿੱਚ ਤੈਰਨਾ ਸਿਖਾਇਆ ਜਾਂਦਾ ਹੈ। ਇਸ ਕਰ ਕੇ ਇਸ ਜਾਤੀ ਵਿੱਚ ਇੱਕ ਇਹ ਪ੍ਰਸਿੱਧ ਹੈ ਕਿ ਜੇਕਰ ਇਸ ਪਤਾ ਲਗਾਉਣਾ ਹੋਵੇ ਕਿ ਕੋਈ ਬੰਦਾ ਰਾਏ ਸਿੱਖ ਹੈ ਜਾਂ ਨਹੀਂ ਤਾਂ ਉਸ ਦੇ ਹੱਥ ਬੰਨਕੇ ਪਾਣੀ ਵਿੱਚ ਜਾਂ ਦਰਿਆ ਵਿੱਚ ਸੁੱਟ ਦੇਵੋਂ ਜੇਕਰ ਉਹ ਬਾਹਰ ਨਿਕਲ ਆਇਆ ਤਾਂ ਉਹ ਰਾਏ ਸਿੱਖ ਹੋਵੇਗਾ ਨਹੀਂ ਤਾਂ ਫਿਰ ਰਾਏ ਸਿੰਘ ਹੋਵੇਗਾ।

ਸਭਿਆਚਾਰਕ ਪਿਛੋਕੜ[ਸੋਧੋ]

ਜਦੋਂ ਮਨੁੱਖ ਆਪ ਸੁਹਾਰੇ ਖੁਸ਼ੀ ਦਾ ਮਸਤ ਪ੍ਰਗਟਾਵਾ ਕਰਦਾ ਹੈ ਤਾਂ ਨਾਚ ਉਸ ਦਾ ਸਾਥ ਦਿੰਦਾ ਹੈ। ਇਹ ਉਸ ਦੀ ਸ਼ਖ਼ਸੀਅਤ ਦੇ ਨੇੜੇ ਵੀ ਹੁੰਦਾ ਹੈ। ਖੁਸ਼ੀ ਵਿੱਚ ਗਾ-ਨੱਚ ਉੱਠਣਾ ਮਨੁੱਖ ਦੀ ਕੁਦਰਤ ਪ੍ਰਵਿਰਤੀ ਹੈ। ਜਦੋਂ ਮਨੁੱਖ ਆਪਣੇ ਸਮੂਹ ਨਾਲ ਨੱਚ-ਗਾ ਕੇ ਖੁਸ਼ੀ ਸਾਂਝੀ ਕਰਦਾ ਹੈ ਤਾਂ ਨਾਚ ਉਸ ਸਮੂਹ ਦਾ ਲੋਕਨਾਚ ਬਣ ਜਾਂਦਾ ਹੈ। ਸੂਰ ਦਾ ਸ਼ਿਕਾਰ ਕਰਨਾ ਇਸ ਬਰਾਦਰੀ ਵਿੱਚ ਬਰਾਦਰੀ ਵਾਲਾ ਕੰਮ ਸਮਝਿਆ ਜਾਂਦਾ ਸੀ। ਇਸ ਬਰਾਦਰੀ ਦੇ ਲੋਕਾਂ ਦਾ ਹਰ ਰੋਜ਼ ਸ਼ਿਕਾਰ ਦਾ ਟੀਚਾ ਹੁੰਦਾ ਸੀ ਕਿ ਉਹਨਾਂ ਦੇ ਪਰਿਵਾਰ ਦੇ ਹਰ ਜੀਅ ਵਾਸਤੇ ਦੌ-ਦੌ ਸੇਰ ਮਾਸ ਮਿਲਣਾ ਚਾਹੀਦਾ ਹੈ। ਜਦੋਂ ਇਹਨਾਂ ਦਾ ਸ਼ਿਕਾਰ ਦਾ ਟੀਚਾ ਪੂਰਾ ਹੋ ਜਾਂਦਾ ਤਾਂ ਇਹ ਸ਼ਿਕਾਰ ਤੋਂ ਵਾਪਸ ਆ ਕੇ ਨੱਚ ਦੇ ਗਾਉਂਦੇ ਸਨ, ਔਰਤਾਂ, ਬੱਚੇ, ਮਰਦ ਸਭ ਨੱਚਦੇ ਸਨ। ਖੁਸ਼ੀ ਨਾਲ ਝੂਮ ਕੇ ਇਸ ਤਰ੍ਹਾਂ ਨੱਚਣ-ਗਾਉਣ ਦਾ ਨਾਂ ਇਹਨਾਂ ਵੱਲੋਂ ‘ਝੂਮਰ` ਰੱਖ ਦਿੱਤਾ ਗਿਆ। ਰਾਏ ਬਰਾਦਰੀ ਦੇ ਲੋਕਾਂ ਦਾ ਪਹਿਰਾਵਾ ਸਾਦਾ ਹੈ। ਇਹਨਾਂ ਦੇ ਪਹਿਰਾਵੇ ਉੱਤੇ ਰਾਜਪੂਤਾਨੀ ਪ੍ਰਭਾਵ ਰਿਹਾ ਹੈ। ਇਸ ਬਰਾਦਰੀ ਦੇ ਮਰਦ ਖਾਸ ਕਰ ਕੇ ਕੁੜਤਾ ਚਾਦਰਾ ਹੀ ਪਾਉਂਦੇ ਸਨ। ਪਰ ਅੱਜ-ਕੱਲ੍ਹ ਇਸ ਦੀ ਥਾਂ ਕਮੀਜ਼ ਪਜਾਮਾ ਜਿਆਦਾ ਪਹਇਆ ਜਾਂਦਾ ਹੈ। ਰਾਏ ਬਰਾਦਰੀ ਦੇ ਲੋਕ ਆਪਣੀ ਜਾਤੀ ਵਿੱਚ ਹੀ ਵਿਆਹ ਕਰਦੇ ਹਨ। ਇਸ ਬਰਾਦਰੀ ਵਿੱਚ ਬਾਹਰ ਜਾਤੀ ਵਿਆਹ ਬਿਲਕੁਲ ਵਰਜਿਤ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਬਰਾਦਰੀ ਵਿੱਚ ਨਿਰਾਦੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਰਾਦਰੀ ਵਿੱਚ ਔਰਤ ਦਾ ਦਰਜਾ ਮਰਦਾਂ ਦੇ ਬਰਾਬਰ ਤਾਂ ਨਹੀਂ ਪਰ ਬਹੁਤ ਸਾਰੀਆਂ ਸੱਭਿਆਚਾਰਕ ਰਸਮਾਂ ਵਿੱਚ ਔਰਤ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ ਅਤੇ ਔਰਤਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।

ਭਾਸ਼ਾਈ ਪਿਛੋਕੜ[ਸੋਧੋ]

ਸੰਸਾਰ ਵਿੱਚ ਅਨੇਕਾ ਅਜਿਹੇ ਕਬੀਲੇ ਹਨ ਜਿਹਨਾਂ ਦੀ ਆਪਣੀ ਵੱਖਰੀ ਬੋਲੀ ਹੈ। ਪਰ ਲਿਪੀ ਨਹੀਂ ਹੈ। ਇਸੇ ਤਰ੍ਹਾਂ ਰਾਏ ਬਰਾਦਰੀ ਕੀ ਵੀ ਇੱਕ ਆਪਣੀ ਬੋਲੀ ਹੈ ਜੋ ਇਸ ਜਾਤੀ ਦੀ ਛੱਖਰਤਾ ਨੰ ਸਿਰਜਦੀ ਹੈ। ਪਰ ਕੋਈ ਵੱਖਰੀ ਲਿਪੀ ਨਹੀਂ ਹੈ। ਇਨ੍ਹਾਂ ਦੀ ਬੋਲੀ ਉੱਪਰ ਲਹਿੰਦੀ ਪੰਜਾਬੀ ਦਾ ਪ੍ਰਭਾਵ ਸਪੱਸ਼ਟ ਵੇਖਣ ਨੂੰ ਮਿਲਦਾ ਹੈ। ਕਿਉਂਕਿ ਇਹ ਲੋਕ ਰਾਜਸਥਾਨ ਵਿੱਚ ਉਜਾੜੇ ਗਏ ਸਨ ਉਥੇ ਲਹਿੰਦੀ ਭਾਸ਼ਾ ਦਾ ਜੋਰ ਸੀ ਇਸ ਸੰਬੰਧੀ ਡਾ. ਹਰਦੇਵ ਦੇ ਅਨੁਸਾਰ: “ਰਾਜਸਥਾਨ ਦੇ ਉੱਤਰ ਵੱਲ ਲਹਿੰਦੀ ਪੰਜਾਬੀ ਅਤੇ ਪੱਛਮ ਵਿੱਚ ਸਿੰਧੀ ਤੇ ਗੁਜਰਾਤੀ, ਭੀਲੀ ਤੇ ਮਰਾਠੀ ਪੂਰਬ ਵਿੱਚ ਬੂੰਦੇਲੀ ਅਤੇ ਬ੍ਰਜ ਭਾਸ਼ਾ ਬੋਲੀਆਂ ਜਾਂਦੀਆਂ ਹਨ।” ਪੰਜਾਬ ਵਿੱਚ ਵਸਦੇ ਰਾਏ ਬਰਾਦਰੀ ਦੇ ਲੋਕਾਂ ਵਿੱਚ ਦੋ ਕਿਸਮਾਂ ਮਿਲਦੀਆਂ ਹਨ। ਨੀਲੀ ਵਾਲੇ ਰਾਏ ਸਿੱਖ ਅਤੇ ਰਾਵੀ ਵਾਲੇ ਰਾਏ ਸਿੱਖ। ਜਿਹੜੇ ਲੋਕ ਰਾਵੀ ਦਰਿਆ ਦੇ ਕਿਨਾਰੇ ਰਹਿੰਦੇ ਸਨ ਅਤੇ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚੋਂ ਭਾਰਤ ਆਏ ਹਨ। ਰਾਏ ਬਰਾਦਰੀ ਦੇ ਉਨ੍ਹਾਂ ਲੋਕਾਂ ਨੂੰ ਰਾਵੀ ਵਾਲੇ ਸਿੱਖ ਕਿਹਾ ਜਾਂਦਾ ਹੈ ਅਤੇ ਰਾਏ ਬਰਾਦਰੀ ਦੇ ਜਿਹੜੇ ਲੋਕ ਪਹਿਲਾਂ ਤੋਂ ਪੰਜਾਬ ਵਿੱਚ ਜਾਂ ਸਤਲੁਜ ਦਰਿਆ ਦੇ ਕਿਨਾਰਿਆਂ ਤੇ ਵੱਸੇ ਹੋਏ ਹਨ। ਉਨ੍ਹਾਂ ਨੂੰ ਨੀਲੀ ਵਾਲੇ ਸਿੱਖ ਕਿਹਾ ਜਾਂਦਾ ਹੈ। ਰਾਏ ਬਰਾਦਰੀ ਵਿੱਚ ਮੌਜੂਦ ਨੀਲੀ ਵਾਲੇ ਸਿੱਖ ਅਤੇ ਰਾਵੀ ਵਾਲੇ ਸਿੱਖ ਪਹਿਲਾਂ ਤੋਂ ਹੀ ਆਪਸ ਵਿੱਚ ਰਿਸ਼ਤਿਆਂ ਦਾ ਲੈਣ-ਦੇਣ ਕਰਦੇ ਹਨ। ਇਹਨਾਂ ਵਿੱਚ ਪਹਿਲਾਂ ਤੋਂ ਹੀ ਕੋਈ ਆਪਸੀ ਵਿਤਕਰਾਂ ਨਹੀਂ ਹੈ। ਰਾਏ ਬਰਾਦਰੀ ਦੇ ਲੋਕਾਂ ਦੇ ਸਭਿਆਚਾਰ ਅਤੇ ਬੋਲੀ ਵਿੱਚ ਵਖਰੇਵਾਂ ਮਿਲਦਾ ਹੈ ਪਰ ਆਧੁਨਿਕ ਸੰਚਾਰ ਦੇ ਸਾਧਨਾ, ਆਪਸੀ ਸਾਂਝੀਵਾਲਤਾ ਦੇ ਸੰਕਲਪ ਅਧੀਨ ਰਾਏ ਬਰਾਦਰੀ ਦੁਆਰਾ ਦੂਜੀ ਜਾਤੀ ਧਰਮ ਦੇ ਲੋਕਾਂ ਨਾਲ ਮਿਲਣ-ਜੁਲਣ ਕਰ ਕੇ ਅਤੇ ਪੜ੍ਹਨ-ਲਿਖਣ ਕਰ ਕੇ ਇਹਨਾਂ ਦੀ ਬੋਲੀ ਅਤੇ ਸਭਿਆਚਾਰ ਬਦਲਣਾ ਜਾ ਰਿਹਾ ਹੈ। ਰਾਏ ਬਰਾਦਰੀ ਦੇ ਲੋਕਾਂ ਦੇ ਪਹਿਰਾਵੇ ਤੇ ਰਸਮ ਰਿਵਾਜਾਂ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਉੱਤੇ ਰਾਜਸਥਾਨ ਦੇ ਰਾਜਪੂਤਾਨੀ ਘਰਾਣੇ ਦਾ ਪ੍ਰਭਾਵ ਹੈ। ==ਹਵਾਲਾ== - ਡਾ. ਬੂਟਾ ਸਿੰਘ ਬਰਾੜ, ਰਾਏ ਬਰਾਦਰੀ ਦੀ ਬੋਲੀ ਦਾ ਵਰਣਨਾਤਮਕ ਵਿਆਕਰਨ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।