ਰਾਗ ਝਿੰਝੌਟੀ
ਦਿੱਖ
ਇਹ ਲੇਖ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਰਾਗਾਂ ਦੀ ਸ਼੍ਰੇਣੀ 'ਚ ਆਉਂਦਾ ਹੈ।
ਮੌਜੂਦਾ ਲੇਖ ਵਿੱਚ ਰਾਗ ਝਿੰਝੌਟੀ ਬਾਰੇ ਚਰਚਾ ਕੀਤੀ ਗਈ ਹੈ।
"ਕੋਮਲ ਮਨਿ ਝਿੰਝੌਟੀਹੈ,ਚਢਤ ਨ ਲਗੇ ਨਿਸ਼ਾਦ।
ਕਹੂੰ ਕੋਮਲ ਗੰਧਾਰ ਹੈ,ਧ-ਗ ਸੰਵਾਦੀ-ਵਾਦੀ ।।"
................ਰਾਗ ਚੰਦ੍ਰਿਕਾਸਾਰ
ਸੁਰ | ਨਿਸ਼ਾਦ ਕੋਮਲ ਤੇ ਬਾਕੀ ਸਾਰੇ ਸੁਰ ਸ਼ੁੱਧ |
ਜਾਤੀ | ਸੰਪੂਰਣ-ਸੰਪੂਰਣ |
ਥਾਟ | ਖਮਾਜ |
ਵਾਦੀ | ਗੰਧਾਰ |
ਸੰਵਾਦੀ | ਨਿਸ਼ਾਦ |
ਸਮਾਂ | ਰਾਤ ਦਾ ਦੂਜਾ ਪਹਿਰ |
ਠੇਹਿਰਾਵ ਦੇ ਸੁਰ | ਸ; ਪ; ਧ ; - ਸੰ ;,ਪ;,ਗ |
ਮੁੱਖ ਅੰਗ | ਧ(ਮੰਦਰ) ਸ ਰੇ ਮ ਗ; ਰੇ ਗ ਸ ਰੇ ਨੀ(ਮੰਦਰ)ਧ(ਮੰਦਰ)ਪ(ਮੰਦਰ)ਧ(ਮੰਦਰ)ਸ,
ਪ(ਮੰਦਰ)ਧ(ਮੰਦਰ)ਸ ਰੇ ਗ ਮ ਗ ;ਮ ਗ ਰੇ ਸ;ਰੇ(ਮੰਦਰ)ਨੀ(ਮੰਦਰ)ਧ (ਮੰਦਰ)ਸ |
ਅਰੋਹ | ਸ ਰੇ ਗ ਮ ਪ ਧ ਨੀ ਸੰ |
ਅਵਰੋਹ | ਸੰ ਨੀ ਧ ਪ ਮ ਗ ਰੇ ਸ |
ਰਾਗ ਝਿੰਝੌਟੀ ਦੀ ਖਾਸਿਅਤ-
- ਰਾਗ ਝਿੰਝੌਟੀ ਚੰਚਲ ਸੁਭਾ ਦਾ ਰਾਗ ਹੈ ਅਤੇ ਸਾਜ਼ਾਂ ਤੇ ਵਜਾਉਣ ਲਈ ਬਹੁਤ ਠੀਕ ਬੈਠਦਾ।
- ਰਾਗ ਝਿੰਝੌਟੀ 'ਚ ਸ਼ਿੰਗਾਰ ਰਸ ਦਾ ਵੀ ਅਹਿਸਾਸ ਹੁੰਦਾ ਹੈ।
- ਰਾਗ ਝਿੰਝੌਟੀ ਵਿੱਚ ਠੁਮਰੀ ਭਜਨ ਇਤਿਅਦਿ ਵੀ ਗਾਏਂ ਜਾਂਦੇ ਹਨ।
- ਰਾਗ ਝਿੰਝੌਟੀ ਦਾ ਵਿਸਤਾਰ ਮੰਦਰ ਜਾਂ ਮੱਧ ਸਪਤਕ ਵਿੱਚ ਬਹੁਤ ਹੁੰਦਾ ਹੈ। ਹੇਠਾਂ ਦਿੱਤੀਆਂ ਸੁਰ ਸੰਗਤੀਆਂ ਵਿੱਚ ਰਾਗ ਝਿੰਝੌਟੀ ਦਾ ਸਰੂਪ ਨਿਖਰਦਾ ਹੈ:-
- ਪ(ਮੰਦਰ) ਧ(ਮੰਦਰ) ਸ ਰੇ ਮ ਗ ;
- ਮ ਗ ਸ ਰੇ ;
- ਨੀ(ਮੰਦਰ)ਧ(ਮੰਦਰ);
- ਪ(ਮੰਦਰ)ਧ(ਮੰਦਰ)ਸ
- ਰੇ ਮ ਪ ਧ ਨੀ ਧ
- ਪ ਧ ਮ ਗ
- ਰੇ ਗ ਸ ਰੇ
- ਨੀ(ਮੰਦਰ)ਧ(ਮੰਦਰ)ਸ
- ਰੇ ਮ ਪ ਨੀ ਧ
- ਪ ਧ ਸੰ
- ਸੰ ਰੇ ਨੀ ਧ ਪ
- ਧ ਪ ਮ ਗ
- ਮ ਗ ਰੇ ਸ ਰਾਗ ਝਿੰਝੌਟੀ ਵਿੱਚ ਕੁੱਝ ਹਿੰਦੀ ਫਿਲਮੀ ਗੀਤ :-
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/
ਸਾਲ |
---|---|---|---|
ਬਦਲੀ ਬਦਲੀ ਦੁਨਿਆ ਹੈ ਮੇਰੀ | ਏਸ.ਏਨ.ਤ੍ਰਿਪਾਠੀ/
ਸ਼ੈਲੇਂਦਰ |
ਮਹਿੰਦਰ ਕਪੂਰ/
ਲਤਾ ਮੰਗੇਸ਼ਕਰ |
ਸੰਗੀਤ ਸਮ੍ਰਾਟ
ਤਾਨਸੇਨ/1962 |
ਛੁਪ ਗਿਆ ਕੋਈ ਰੇ ਦੂਰ ਸੇ ਪੁਕਾਰ ਕੇ | ਹੇਮੰਤ ਕੁਮਾਰ/ਰਾਜੇਂਦਰ ਕ੍ਰਿਸ਼ਨ | ਲਤਾ ਮੰਗੇਸ਼ਕਰ | ਚੰਪਾਕਲੀ/1956 |
ਘੁੰਘਰੂ ਕਿ ਤਰਹ ਬਜਤਾ ਹੀ ਰਹਾ ਹੁੰ ਮੈਂ | ਰਵਿੰਦਰ ਜੈਨ/
ਰਵਿੰਦਰ ਜੈਨ |
ਕਿਸ਼ੋਰ ਕੁਮਾਰ | ਚੋਰ ਮਚਾਏ ਸ਼ੋਰ/
1974 |
ਜਾ ਜਾ ਰੇ ਜਾ ਬਾਲਮਵਾ | ਸ਼ੰਕਰ ਜੈਕਿਸ਼ਨ/
ਸ਼ੈਲੇਂਦਰ |
ਲਤਾ ਮੰਗੇਸ਼ਕਰ | ਬਸੰਤ ਬਹਾਰ/
1956 |
ਜਾਉਂ ਕਹਾਂ ਬਤਾ ਏ ਦਿਲ | ਸ਼ੰਕਰ ਜੈਕਿਸ਼ਨ/
ਸ਼ੈਲੇਂਦਰ |
ਮੁਕੇਸ਼ | ਛੋਟੀ ਬਹਿਨ/1959 |
ਕੋਈ ਹਮਦਮ ਨਾ ਰਹਾ ਕੋਈ ਸਹਾਰਾ ਨਾ ਰਹਾ | ਕਿਸ਼ੋਰ ਕੁਮਾਰ/
ਮਜਰੂਹ ਸੁਲਤਾਨ ਪੁਰੀ |
ਕਿਸ਼ੋਰ ਕੁਮਾਰ | ਝੁਮਰੂ/1961 |
ਮੇਰੇ ਮੇਹਬੂਬ ਤੁਝੇ ਮੇਰੀ ਮੁਹੱਬਤ ਕਿ ਕਸਮ | ਨੌਸ਼ਾਦ/ਸ਼ਕੀਲ
ਬਦਾਯੂਣੀ |
ਮੁੰਹਮਦ ਰਫੀ | ਮੇਰੇ ਮੇਹਬੂਬ/ 1963 |
ਮੋਸੇ ਛੱਲ ਕੀਓ ਜਾਏ | ਏਸ.ਡੀ.ਬਰਮਨ/
ਸ਼ੈਲੇਂਦਰ |
ਲਤਾ ਮੰਗੇਸ਼ਕਰ | ਗਾਇਡ/1965 |
ਸੋ ਜਾ ਰਾਜ ਕੁਮਾਰੀ ਸੋ ਜਾ | ਪੰਕਜ ਮਲਿਕ/
ਕੇਦਾਰ ਸ਼ਰਮਾ |
ਕੇ.ਐਲ.ਸੇਹਗਲ | ਜ਼ਿੰਦਗੀ/1940 |
ਤੇਰੀ ਆਂਖੋਂ ਕੇ ਸਿਵਾ ਦੁਨਿਆ ਮੈ | ਮਦਨ ਮੋਹਨ/ਮਜਰੂਹ ਸੁਲਤਾਨ ਪੁਰੀ | ਮੁੰਹਮਦ ਰਫੀ | ਚਿਰਾਗ/1969 |
ਤੁਮ ਮੁਝੇ ਯੂੰ ਭੁਲਾ ਨਾ ਪਾਓਗ੍ਰੇ | ਸ਼ੰਕਰ ਜੈਕਿਸ਼ਨ/ਹਸਰਤ ਜੈਪੁਰੀ | ਮੁੰਹਮਦ ਰਫੀ | ਪਗਲਾ ਕਹੀੰ ਕਾ/
1970 |