ਸਮੱਗਰੀ 'ਤੇ ਜਾਓ

ਰਾਗ ਬੈਰਾਗੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਬੈਰਾਗੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਰਾਗ ਹੈ।

ਰਾਗ ਬੈਰਾਗੀ ਦੀ ਸੰਖੇਪ 'ਚ ਜਾਣਕਾਰੀ :- ਰਾਗ - ਬੈਰਾਗੀ

ਥਾਟ- ਭੈਰਵ

ਸਮਾਂ-ਦਿਨ ਦਾ ਪਹਿਲਾ ਪਹਿਰ (ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ)

ਅਰੋਹ- ਸ ਰੇ ਮ ਪ ਨੀ ਸੰ

ਅਵਰੋਹ-ਸੰ ਨੀ ਪ ਮ ਰੇ

ਪਕੜ- ਨੀ ਰੇ ਮ ਪ, ਨੀ ਪ, ਨੀਰੇ

ਵਾਦੀ- ਮਧ੍ਯਮ(ਮ)

ਸੰਵਾਦੀ-ਸ਼ਡਜ(ਸ)

ਸਮਾਨਾਰਥੀ-ਰਾਗ ਬੈਰਾਗੀ ਭੈਰਵ

ਮਿਲਦਾ ਜੁਲਦਾ ਰਾਗ - ਰੇਵਤੀ (ਕਰਨਾਟਿਕ)

ਰਾਗ ਬੈਰਾਗੀ ਦੀ ਵਿਸਤਾਰ 'ਚ ਜਾਣਕਾਰੀ :-

ਸੁਰ ਗੰਧਾਰ (ਗ) ਅਤੇ ਧੈਵਤ(ਧ) ਵਰਜਿਤ

ਰਿਸ਼ਭ (ਰੇ) ਅਤੇ ਨਿਸ਼ਾਦ (ਨੀ) ਕੋਮਲ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਔਡਵ-ਔਡਵ
ਥਾਟ ਭੈਰਵ
ਵਾਦੀ ਮਧ੍ਯਮ(ਮ)
ਸੰਵਾਦੀ ਸ਼ਡਜ(ਸ)
ਸਮਾਂ ਦਿਨ ਦਾ ਪਹਿਲਾ ਪਹਿਰ
ਠੇਹਿਰਾਵ ਦੇ ਸੁਰ ਸ; ਰੇ ;ਮ ; ਪ
ਮੁੱਕ ਅੰਗ ਮ ਪ ਨੀ ਪ ਮ ਰੇ ; ਰੇ ਪ ਮ ਰੇ ਸ ; ਨੀ(ਮੰਦਰ)ਸ ਰੇ ਸ ;
ਅਰੋਹ ਰੇ ਮ ਪ ਨੀ ਸੰ
ਅਵਰੋਹ ਸੰ ਨੀ ਪ ਮ ਰੇ
ਪਕੜ ਨੀ ਰੇ ਮ ਪ, ਨੀ ਪ, ਨੀਰੇ

ਰਾਗ ਬੈਰਾਗੀ ਦੀ ਵਿਸ਼ੇਸ਼ਤਾ

[ਸੋਧੋ]
  • ਰਾਗ ਬੈਰਾਗੀ ਮਸ਼ਹੂਰ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਦੁਆਰਾ ਰਚਿਆ ਅਤੇ ਪ੍ਰਚਲਿਤ ਕੀਤਾ ਗਿਆ ਹੈ।
  • ਰਾਗ ਬੈਰਾਗੀ ਬਹੁਤ ਹੀ ਮਧੁਰ ਅਤੇ ਦਿਲ ਅਤੇ ਕੰਨਾਂ ਨੂੰ ਲੁਭਾਵਣ ਵਾਲਾ ਰਾਗ ਹੈ।
  • ਰਾਗ ਬੈਰਾਗੀ ਭਗਤੀ ਭਾਵ ਰਸ ਨਾਲ ਭਰਿਆ ਹੋਇਆ ਤੇ ਬਹੁਤ ਹੀ ਸ਼ਾਂਤ ਸੁਭਾ ਵਾਲਾ ਰਾਗ ਹੈ।
  • ਰਾਗ ਬੈਰਾਗੀ ਬਹੁਤ ਹੀ ਆਜ਼ਾਦ ਸੁਭਾ ਵਾਲਾ ਰਾਗ ਹੈ ਅਤੇ ਇਸ ਰਾਗ ਨੂੰ ਤਿੰਨਾਂ ਸਪਤਕਾਂ ਵਿੱਚ ਆਜ਼ਾਦੀ ਨਾਲ ਗਾਇਆ-ਵਜਾਇਆ ਜਾ ਸਕਦਾ ਹੈ।
  • ਰਾਗ ਬੈਰਾਗੀ ਦੇ ਨਾਮ ਤੋਂ ਜਾਹਿਰ ਹੁੰਦਾ ਹੈ ਕਿ ਇਹ ਰਾਗ ਭੈਰਵ ਥਾਟ ਦਾ ਰਾਗ ਹੈ।
  • ਬੈਰਾਗੀ (ਰਾਗ) , ਜਿਸ ਨੂੰ ਬੈਰਾਗ ਭੈਰਵ ਵੀ ਕਿਹਾ ਜਾਂਦਾ ਹੈ, ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਬਹੁਤ ਹੀ ਮਧੁਰ ਰਾਗ ਹੈ।

ਹੇਠਾਂ ਦਿੱਤੀਆਂ ਸੁਰ ਸੰਗਤੀਆਂ ਰਾਗ ਬੈਰਾਗੀ ਦਾ ਸਰੂਪ ਦਰਸ਼ਾਉਂਦੀਆਂ ਹਨ -

  • ਨੀ(ਮੰਦਰ) ਸ ਰੇ ਮ ਪ ਨੀ  ;
  • ਨੀ ਪ ;ਨੀ ਪ ਮ ਪ ਰੇ ;
  • ਨੀ(ਮੰਦਰ) ਸ ਰੇ ਮ ਪ ਨੀ ਪ ;
  • ਮ ਪ ਨੀ ਨੀ ਸੰ ;ਨੀ ਪ ਨੀ ਸੰ ਰੇੰ ਸੰ ;
  • ਰੇੰ ਸੰ ਨੀ ਰੇ ਸੰ ਨੀ ਪ ਮ ;
  • ਪ ਮ ਰੇ ਸ ; ਨੀ(ਮੰਦਰ) ਸ ਰੇ

ਫ਼ਿਲਮੀ ਗੀਤ (ਹਿੰਦੀ)

[ਸੋਧੋ]
ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/ਸਾਲ
ਹਕ਼ ਅਲੀ

(ਕ਼ਵ੍ਵਾਲੀ)

ਖ਼ਯ੍ਯਾਮ/

ਨਿਦਾ ਫ਼ਾਜ਼ਲੀ

ਨੁਸਰਤ ਫ਼ਤੇਹ ਅਲੀ ਖਾਨ/

ਮੁਜਾਹਦ ਅਲੀ

ਨਾਖੁਦਾ / 1981
ਤੇਰੇ ਬਿਨਾ ਜਿਯਾ ਨਾ ਲਾਗੇ ਸ਼ੰਕਰ ਜੈ ਕਿਸ਼ਨ/ਰਾਜੇਂਦਰ ਕ੍ਰਿਸ਼ਨ ਲਤਾ ਮੰਗੇਸ਼ਕਰ ਪਰਦੇ ਕੇ ਪੀਛੇ / 1971