ਸਮੱਗਰੀ 'ਤੇ ਜਾਓ

ਰਾਗ ਭੈਰਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਗ ਭੈਰਵੀ
Ragamala painting of Raag Bhairavi.
ਥਾਟ ਭੈਰਵੀ
ਅਰੋਹ ਸਾ ਰੇ ਗਾ ਮਾ ਪਾ ਧਾ ਨੀ ਸਾ
ਅਵਰੋਹ ਸਾ ਨੀ ਧਾ ਪਾ ਮਾ ਗਾ ਰੇ ਸਾ
ਪਕੜ ਨੀ ਰੇ ਗਾ ਮਾ ਪਾ ਮਾ ਗਾ ਰੇ ਸ
ਵਾਦੀ ਗਾ
ਸੰਵਾਦੀ ਨਿ
ਪਰਹਾਰ (ਸਮਾਂ) ਸ਼ਾਮ (ਪ੍ਰਾਥਮ ਪਰਹਾਰ)

ਇਸ ਰਾਗ ਦੀ ਉਤਪੱਤੀ ਥਾਟ ਭੈਰਵੀ ਤੋਂ ਮੰਨੀ ਗਈ ਹੈ।[1] ਇਸ ਵਿੱਚ ਰਿਸ਼ਭ, ਗੰਧਾਰ, ਧੈਵਤ ਅਤੇ ਨਿਸ਼ਾਦ ਕੋਮਲ ਲੱਗਦੇ ਹਨ ਅਤੇ ਮੱਧਮ ਨੂੰ ਵਾਦੀ ਅਤੇ ਸ਼ੜਜ ਨੂੰ ਸੰਵਾਦੀ ਸਵਰ ਮੰਨਿਆ ਗਿਆ ਹੈ। ਗਾਇਨ ਸਮਾਂ ਸਵੇਰ ਦਾ ਸਮਾਂ ਹੈ।

ਮੱਤਭੇਦ - ਇਸ ਰਾਗ ਵਿੱਚ ਕੁੱਝ ਸੰਗੀਤਕਾਰ ਸ਼ੜਜ ਤੇ ਮੱਧਮ ਨੂੰ ਵਾਦੀ-ਸੰਵਾਦੀ ਮੰਨਦੇ ਹਨ ਪਰ ਜ਼ਿਆਦਾਤਰ ਸ਼ੜਜ ਤੇ ਪੰਚਮ ਨੂੰ ਵਾਦੀ-ਸੰਵਾਦੀ ਨੂੰ ਮੰਨਿਆ ਜਾਂਦਾ ਹੈ।

ਰਾਗ ਭੈਰਵੀ ਦੇ ਬਾਰੇ ਵਿੱਚ -

'ਰੇ ਗ ਧ ਨਿ ਕੋਮਲ ਰਾਖਤ, ਮਾਨਤ ਮਧਯਮ ਵਾਦੀ ।

ਪ੍ਰਾਤ: ਸਮਯ ਜਾਤੀ ਸੰਪੂਰਨ, ਸੋਹਤ ਸਾ ਸੰਵਾਦੀ ॥'

ਵਿਸ਼ੇਸ਼ਤਾਵਾਂ

[ਸੋਧੋ]

੧. ਇਹ ਇੱਕ ਅਤਿਅੰਤ ਪ੍ਰਚਲਿਤ ਤੇ ਮਧੁਰ ਰਾਗ ਹੈ ਅਤੇ ਇਸ ਕਾਰਨ ਇਸਨੂੰ ਸਿਰਫ ਸਵੇਰ ਸਮੇਂ ਹੀ ਨਹੀਂ ਸਗੋਂ ਹਰ ਸਮੇਂ ਗਾਉਂਦੇ ਵਜਾਉਂਦੇ ਹਨ। ਸਾਰੇ ਸੰਗੀਤਕ ਸਮਾਰੋਹਾਂ ਵਿਚ ਇਸ ਰਾਗ ਨਾਲ ਸੰਬੰਧਿਤ ਵੰਨਗੀਆਂ ਵੱਖ-ਵੱਖ ਅੰਦਾਜ਼ ਵਿਚ ਪੇਸ਼ ਕੀਤੀਆਂ ਜਾਂਦੀਆਂ ਹਨ।

੨. ਸ਼ਾਸਤਰਾਂ ਅਨੁਸਾਰ ਭਲੇ ਹੀ ਇਸਦੇ ਮੂਲ ਰੂਪ ਵਿੱਚ ਸ਼ੁੱਧ ਰਿਸ਼ਭ, ਗੰਧਾਰ, ਧੈਵਤ ਅਤੇ ਨਿਸ਼ਾਦ ਲਗਾਉਣਾ ਵਰਜਿਤ ਮੰਨਿਆ ਗਿਆ ਹੈ ਪਰੰਤੂ ਗਾਇਨ ਸਮੇਂ ਕਲਾਕਾਰ ਆਪਣੇ ਰਿਆਜ਼ ਸਦਕੇ ਗਾਇਨ ਹੋਰ ਖ਼ੂਬਸੂਰਤ ਬਣਾਉਣ ਲਈ ਬਾਰਾਂ ਸਵਰਾਂ(ਸ਼ੁੱਧ ਅਤੇ ਵਿਕ੍ਰਿਤ ਸਵਰ) ਦਾ ਵੀ ਪ੍ਰਯੋਗ ਕਰ ਲੈਂਦੇ ਹਨ।

੩. ਇਸ ਨਾਲ ਮਿਲਦਾ ਜੁਲਦਾ ਰਾਗ ਹੈ - ਬਿਲਾਸਖਾਨੀ ਤੋੜੀ

  • ਆਰੋਹ - ਸਾ ਰੇ ਗਾ ਮਾ ਪਾ ਧਾ ਨੀ ਸਾ ।
  • ਅਵਰੋਹ - ਸਾ ਨੀ ਧਾ ਪਾ ਮਾ ਗਾ ਰੇ ਸਾ ।
  • ਪਕੜ - ਨੀ ਰੇ ਗਾ ਮਾ ਪਾ ਮਾ ਗਾ ਰੇ ਸ । ( ॒ = ਮੰਦ੍ਰ ਸਵਰ )

ਹਵਾਲੇ

[ਸੋਧੋ]
  1. ਗਾਇਨ ਕਲਾ - ਭਾਗ ਪਹਿਲਾ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. 1995. p. 51. ISBN 81-7380-091-X.