ਰਾਜਕੁਮਾਰੀ ਬੈਨਰਜੀ
ਰਾਜਕੁਮਾਰੀ ਬੈਨਰਜੀ ਜਾਂ ਰਾਜਕੁਮਾਰੀ ਦੇਵੀ (1847 — 8 ਮਾਰਚ, 1876) ਇੱਕ ਭਾਰਤੀ ਸਮਾਜ ਸੇਵਿਕਾ ਅਤੇ ਬੰਗਾਲੀ ਅਤੇ ਬੰਗਾਲੀ ਸਮਾਜ ਦਾਨੀ ਹੈ। ਉਹ 1871 ਵਿੱਚ ਇੰਗਲੈਂਡ ਜਾਣ ਵਾਲੀ ਪਹਿਲੀ ਭਾਰਤੀ ਔਰਤ ਸੀ।[1]
ਪਰਿਵਾਰ
[ਸੋਧੋ]1860 ਵਿੱਚ, ਬੈਨਰਜੀ ਨੇ ਸਾਸਿਪਾਦਾ ਬੈਨਰਜੀ ਨਾਲ ਵਿਆਹ ਕਰਵਾਇਆ, ਇੱਕ ਸਮਾਜ ਸੇਵੀ ਸੀ ਅਤੇ ਰਾਜਕੁਮਾਰੀ ਦੀ ਉਮਰ ਉਸ ਸਮੇਂ ਤੇਰ੍ਹਾਂ ਸਾਲ ਦੀ ਸੀ। ਸਾਸਿਪਾਦਾ ਨੇ ਇੱਕ ਸਾਲ ਵਿੱਚ ਉਸਨੂੰ ਪੜ੍ਹਨਾ ਅਤੇ ਲਿਖਣਾ ਸਿਖਾਇਆ।[2] ਉਸਦਾ ਪੁੱਤਰ, ਅਲਬਿਓਨ ਰਾਜਕੁਮਾਰ ਬੈਨਰਜੀ, ਭਾਰਤੀ ਸਿਵਿਲ ਸਰਵਿਸ ਦਾ ਮੈਂਬਰ ਬਣਿਆ ਅਤੇ ਕੋਚੀਨ ਦੇ ਦੀਵਾਨ ਲਈ ਕੰਮ ਕਰਦਾ ਸੀ।n[3]
ਕਾਰਜ
[ਸੋਧੋ]ਬੈਨਰਜੀ ਨੇ ਬੰਗਾਲ, ਬਰਤਾਨਵੀ ਭਾਰਤ ਵਿੱਚ ਔਰਤਾਂ ਦੀ ਪੜ੍ਹਾਈ ਵਿੱਚ ਕਈ ਯੋਗਦਾਨ ਪਾਏ ਸਨ। ਸ਼ੁਰੂ ਵਿੱਚ ਉਸਨੇ ਆਪਣੇ ਪਤੀ ਦੁਆਰਾ ਆਧੁਨਿਕ ਸਭਿਆਚਾਰ ਵਿੱਚ ਪ੍ਰਕਾਸ਼ਵਾਨ ਹੋਈ ਸੀ। ਉਸਨੇ ਵਿਆਹ ਤੋਂ ਬਾਅਦ ਆਪਣੇ ਪਤੀ ਦੀ ਮੱਦ ਨਾਲ ਆਪਣੀ ਮੁੱਢਲੀ ਪੜ੍ਹਾਈ ਖਤਮ ਕੀਤੀ ਅਤੇ ਇਸ ਤੋਂ ਬਾਅਦ ਉਸਨੇ ਆਪਣੇ ਘਰ ਦੇ ਬੱਚਿਆਂ ਨੂੰ ਪੜ੍ਹਾਇਆ। ਬ੍ਰਹਮੋ ਸਮਾਜ ਵਿੱਚ ਦਾਖਿਲ ਹੋਣ ਤੋਂ ਬਾਅਦ ਉਸਨੇ ਵਧ ਚੜ੍ਹ ਕੇ ਸਮਾਜਿਕ ਸੁਧਾਰਾਂ ਅਤੇ ਔਰਤਾਂ ਦੀ ਪੜ੍ਹਾਈ ਸੰਬੰਧੀ ਲਹਿਰਾਂ ਵਿੱਚ ਪੂਰਾ ਯੋਗਦਾਨ ਪਾਉਣਾ ਸ਼ੁਰੂ ਕੀਤਾ। ਮੈਰੀ ਕਾਰਪੇਂਟਰ ਉਹਨਾਂ ਦੇ ਘਰ ਬਾਰਾਨਗਰ, ਕਲਕੱਤਾ ਵਿੱਚ ਆਈ ਅਤੇ ਬੈਨਰਜੀ ਨੇ ਔਰਤਾਂ ਦੀ ਪੜ੍ਹਾਈ ਨੂੰ ਵਿਕਸਿਤ ਕਰਨ ਵਿੱਚ ਉਸ ਨਾਲ ਕੰਮ ਸ਼ੁਰੂ ਕੀਤਾ। 1871 ਵਿੱਚ, ਉਹ ਮੈਰੀ ਕਾਰਪੇਂਟਰ ਨਾਲ ਇੰਗਲੈਂਡ ਗਈ ਅਤੇ ਅੱਠ ਮਹੀਨੇ ਬਾਅਦ ਭਾਰਤ ਵਾਪਿਸ ਆ ਗਈ।[4] 1872 ਵਿੱਚ ਲੰਦਨ ਦੇ ਏਸ਼ੀਆਟਿਕ ਨੇ ਐਲਾਨ ਕੀਤਾ ਕਿ ਉਹ " ਪਹਿਲੀ ਹਿੰਦੂ ਔਰਤ ਸੀ ਜੋ ਇੰਗਲੈਂਡ ਵਿੱਚ ਆਈ" ਸੀ।[5] ਉਹ ਆਪਣੀ ਸਾਰੀ ਜ਼ਿੰਦਗੀ ਸਿੱਖਿਆ ਨੂੰ ਫੈਲਾਉਣ ਵਿੱਚ ਸਰਗਰਮ ਰਹੀ, ਉਹ ਕਈ ਸਕੂਲਾਂ ਵਿੱਚ ਗਈ, ਅਤੇ ਔਰਤ ਸਿੱਖਿਆ ਨੂੰ ਸੁਧਾਰਨ ਲਈ ਫੰਡ ਦੇਣ ਲਈ ਵਧਾਵਾ ਦਿੱਤਾ।[6] ਬੈਨਰਜੀ ਅਤੇ ਉਸਦੇ ਪਤੀ ਨੇ ਆਪਣੇ ਘਰ ਵਿੱਚ ਗਰੀਬ ਅਤੇ ਬੇਘਰ ਔਰਤਾਂ ਲਈ ਪਨਾਹਘਰ ਬਣਾਇਆ।
ਹਵਾਲੇ
[ਸੋਧੋ]- ↑ Divya Shekhar. "Date with History - The Mysore Dewan who Led Cauvery Pact Team 93 Years Ago". Archived from the original on ਮਾਰਚ 14, 2018. Retrieved March 13, 2018.
{{cite web}}
: Unknown parameter|dead-url=
ignored (|url-status=
suggested) (help) - ↑ "Sasipada Banerji". Retrieved March 13, 2018.
- ↑ "Who is Albion Banerji?". thehindu.com. Retrieved March 13, 2018.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Janet Horowitz Murray, Myra Stark. "The Englishwoman's Review of Social and Industrial Questions: 1872". Retrieved March 13, 2018.