ਸਮੱਗਰੀ 'ਤੇ ਜਾਓ

ਰਾਜਾ ਈਡੀਪਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜਾ ਇਡੀਪਸ
ਰਾਜਾ ਇਡੀਪਸ ਦੀ ਇੱਕ ਡਚ ਪ੍ਰੋਡਕਸ਼ਨ, ਅੰਦਾਜ਼ਨ 1896
ਲੇਖਕਸੋਫੋਕਲੀਜ
ਕੋਰਸਥੀਬਨ ਦੇ ਸਿਆਣੇ ਵਡਾਰੂ
ਪਾਤਰ
ਮੂਕਇਡੀਪਸ ਦੀਆਂ ਧੀਆਂ (ਅੰਤੀਗੋਨ ਅਤੇ ਇਸਮੀਨ)
ਪ੍ਰੀਮੀਅਰ ਦੀ ਤਾਰੀਖਅੰਦਾਜ਼ਨ 429 ਈਪੂ
ਪ੍ਰੀਮੀਅਰ ਦੀ ਜਗਾਹਡਾਇਓਨੀਸਸ ਥੀਏਟਰ, ਏਥਨਜ
ਮੂਲ ਭਾਸ਼ਾਕਲਾਸੀਕਲ ਗ੍ਰੀਕ
Seriesਸੋਫੋਕਲੀਜ ਦੇ ਥੀਬਨ ਨਾਟਕ
ਵਿਧਾਟ੍ਰੈਜਿਡੀ
ਸੈੱਟਿੰਗਥੀਬਸ

ਰਾਜਾ ਇਡੀਪਸ (ਅੰਗਰੇਜ਼ੀ:Oedipus the King, ਪੁਰਾਤਨ ਯੂਨਾਨੀ: Οἰδίπους Τύραννος, Oidipous Tyrannos), ਜਿਸ ਦਾ ਲਾਤੀਨੀ ਟਾਈਟਲ ਇਡੀਪਸ ਰੈਕਸ (Oedipus Rex) ਵੀ ਵਿਸ਼ਵ ਪ੍ਰਸਿੱਧ ਹੈ, ਸੋਫੋਕਲੀਜ ਦੀ ਲਿਖੀ ਇੱਕ ਕਲਾਸੀਕਲ ਗ੍ਰੀਕ ਟ੍ਰੈਜਿਡੀ ਹੈ ਅਤੇ ਇਹਦੀ ਪਹਿਲੀ ਪੇਸ਼ਕਾਰੀ ਅੰਦਾਜ਼ਨ 429 ਈਪੂ ਵਿੱਚ ਦਿੱਤੀ ਗਈ ਸੀ।[1] ਇਹ ਸੋਫੋਕਲੀਜ ਦੀ ਥੀਬਨ ਨਾਟਕ ਤ੍ਰੈਲੜੀ ਵਿੱਚ ਦੂਜਾ ਸੀ। ਵੈਸੇ ਅੰਦਰਲੀ ਤਰਤੀਬ ਅਨੁਸਾਰ ਇਹ ਪਹਿਲਾ ਹੈ। ਇਸ ਮਗਰੋਂ ਕ੍ਰਮਵਾਰ ਇਡੀਪਸ ਕਲੋਨਸ ਵਿੱਚ ਅਤੇ ਅੰਤੀਗੋਨ ਹਨ। ਰਾਜਾ ਇਡੀਪਸ ਇਸ ਨਾਟਕ ਦੇ ਨਾਇਕ ਇਡੀਪਸ ਦੀ ਕਹਾਣੀ ਹੈ, ਜੋ ਥੀਬਜ ਦਾ ਰਾਜਾ ਬਣਿਆ ਅਤੇ ਜਿਸਦੀ ਕਿਸਮਤ ਵਿੱਚ ਆਪਣੇ ਪਿਤਾ ਅਤੇ ਮਾਂ ਦਾ ਕਤਲ ਕਰਨਾ ਲਿਖਿਆ ਸੀ। ਇਹ ਨਾਟਕ ਕਲਾਸੀਕਲ ਟ੍ਰੈਜਿਡੀ ਦੀ ਉਦਾਹਰਨ ਹੈ। ਖਾਸ ਕਰ ਇਸ ਪੱਖੋਂ ਕਿ ਇਕੱਲੀ ਕਿਸਮਤ ਨਹੀਂ ਨਾਇਕ ਦੀਆਂ ਆਪਣੀਆਂ ਕਮੀਆਂ ਵੀ ਨਾਇਕ ਦੀ ਬਰਬਾਦੀ ਵਿੱਚ ਅਤੇ ਉਸਨੂੰ ਟ੍ਰੈਜਿਕ ਨਾਇਕ ਬਣਾਉਣ ਵਿੱਚ ਭਿਆਲ ਹਨ। ਸਦੀਆਂ ਤੋਂ ਰਾਜਾ ਇਡੀਪਸ ਨੂੰ ਬੇਨਜੀਰ ਗ੍ਰੀਕ ਟ੍ਰੈਜਿਡੀ ਸਮਝਿਆ ਜਾਂਦਾ ਹੈ।[2]

ਪਿੱਠਭੂਮੀ[ਸੋਧੋ]

ਇਡੀਪਸ ਦੀ ਮਿੱਥ ਦੀ ਸਿਰਜਣਾ ਵਿੱਚ ਬਹੁਤ ਕੁਝ ਨਾਟਕ ਦੇ ਪਹਿਲੇ ਸੀਨ ਤੋਂ ਪਹਿਲਾਂ ਵਾਪਰਦਾ ਹੈ। ਜਵਾਨ ਉਮਰੇ ਲਈਅਸ ਐਲਿਸ ਦੇ ਰਾਜਾ ਪੇਲੋਪਸ ਦਾ ਮਹਿਮਾਨ ਸੀ, ਅਤੇ ਰਾਜੇ ਦੇ ਸਭ ਤੋਂ ਛੋਟੇ ਪੁੱਤਰ, ਚਰਿਸੀਪਸ ਦਾ ਰਥ ਦੌੜ ਸਿਖਾਉਣ ਲਈ ਉਸਤਾਦ ਬਣ ਜਾਂਦਾ ਹੈ। ਉਸ ਨੇ ਚਰਿਸੀਪਸ ਨੂੰ ਅਗਵਾ ਕਰ ਕੇ ਉਸ ਦਾ ਬਲਾਤਕਾਰ ਕਰਦਾ ਹੈ ਅਤੇ ਪਰਾਹੁਣਚਾਰੀ ਦੀ ਪਵਿੱਤਰ ਮਰਿਆਦਾ ਦੀ ਉਲੰਘਣਾ ਕਰਦਾ ਹੈ। ਕੁਝ ਕਥਾ-ਰੂਪਾਂ ਅਨੁਸਾਰ, ਚਰਿਸੀਪਸ ਸ਼ਰਮ ਦਾ ਮਾਰਾ ਆਤਮਘਾਤ ਕਰ ਲੈਂਦਾ ਹੈ। ਇਸ ਕਤਲ ਦੇ ਨਤੀਜਿਆਂ ਨੇ ਲਈਅਸ, ਉਸ ਦੇ ਪੁੱਤਰ ਇਡੀਪਸ ਅਤੇ ਉਸ ਦੀ ਔਲਾਦ ਨੂੰ ਮੁਸੀਬਤਾਂ ਵਿੱਚ ਸੁੱਟ ਦਿੱਤਾ। ਪਰ, ਬਹੁਤੇ ਵਿਦਵਾਨ ਮੰਨਦੇ ਹਨ ਕਿ ਚਰਿਸੀਪਸ ਦੇ ਬਲਾਤਕਾਰ ਦੀ ਘਟਨਾ ਇਸ ਮਿੱਥ ਵਿੱਚ ਮਗਰੋਂ ਜੋੜੀ ਗਈ।

ਹਵਾਲੇ[ਸੋਧੋ]

  1. Although Sophocles won second prize with the group of plays that included Oedipus the King, its date of production is uncertain. The prominence of the Theban plague at the play's opening suggests to many scholars a reference to the plague that devastated Athens in 430 BCE, and hence a production date shortly thereafter. See, for example, Knox, Bernard (1956). "The Date of the Oedipus Tyrannus of Sophocles". American Journal of Philology. 77 (2): 133–147. JSTOR 292475.
  2. It is widely argued that Aristotle in his Poetics identifies Oedipus the King as the best Greek tragedy. See, for example, Belfiore, Elizabeth (1992). Tragic Pleasures: Aristotle on Plot and Emotion. Princeton. p. 176.{{cite book}}: CS1 maint: location missing publisher (link)