ਰਾਜਾ ਮੱਖਣ ਲਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਜਾ ਮੱਖਣ ਲਾਲ ਨੇ ਜੋ ਦਰਬਾਰ-ਏ-ਦੱਕਨ ਨਾਲ ਵਾਬਸਤਾ ਸਨ ਅਤੇ ਨਿਜ਼ਾਮ ਨਸੀਰ ਉਲ ਦੋਲਾ ਨੇ ਉਸ ਨੂੰ ਰਾਜਾ ਦਾ ਖ਼ਿਤਾਬ ਦਿੱਤਾ ਸੀ। ਰਾਜਾ ਮੱਖਣ ਲਾਲ ਇਕ ਅਸਾਧਾਰਨ ਸਮਰੱਥਾ ਦਾ ਮਾਲਕ ਫ਼ਾਰਸੀ ਅਤੇ ਅਰਬੀ ਦਾ ਵਿਦਵਾਨ ਸੀ ਅਤੇ ਕਰਨਾਟਕ ਦੇ ਨਵਾਬ ਮੁਹੰਮਦ ਅਲੀ ਖ਼ਾਨ ਵਾਲਾ ਜਾਹ ਨੇ ਉਸਨੂੰ ਪ੍ਰਾਈਵੇਟ ਸੈਕਟਰੀ ਦਾ ਅਹੁਦਾ ਦਿੱਤਾ ਹੋਇਆ ਸੀ।[1]

ਮੱਖਣ ਲਾਲ ਬਾਰੇ ਇੱਕ ਹਵਾਲਾ ਇਹ ਹੈ ਕਿ ਨਵਾਬ ਮੁਹੰਮਦ ਅਲੀ ਖ਼ਾਨ ਵਾਲਾ ਜਾਹ ਮਦਰਾਸ ਦੇ ਨੇੜੇ ਟਰਿਪਲੀਕੇਨ ਵਿੱਚ ਇੱਕ ਵੱਡੀ ਮਸਜਿਦ ਬਣਾਉਣਾ ਚਾਹੁੰਦਾ ਸੀ। ਮਸਜਿਦ ਦੇ ਅੰਦਰ ਸੰਖਿਆ ਨਾਲ ਜੁੜੀਆਂ ਉਕਤੀਆਂ ਉਕਰਵਾਉਣ ਲੀ ਉਸਨੇ ਇੱਕ ਵਧੀਆ ਉਕਤੀਆਂ ਦੀ ਚੋਣ ਕਰਨ ਲੀ ਇੱਕ ਮੁਕਾਬਲਾ ਕਰਵਾਇਆ ਸੀ, ਜੋ ਉਸਦੇ ਮੁਨਸ਼ੀ ਮੱਖਣ ਲਾਲ ਨੇ ਜਿੱਤਿਆ ਸੀ। ਉਸਦੀ ਉਕਤੀ ਮਸਜਿਦ ਦੀ ਮਹਿਰਾਬ ਤੇ ਉੱਕਰੀ ਹੋਈ ਹੈ।[2]

ਮੱਖਣ ਲਾਲ ਨੇ 1842 ਵਿੱਚ ਰੁਬਾਈਆਤ-ਏ-ਖ਼ਯਾਮ ਦਾ ਉਰਦੂ ਵਿੱਚ ਤਰਜਮਾ ਕੀਤਾ, ਯਾਨੀ ਐਡਵਰਡ ਫ਼ਿਟਜ਼ਜੈਰਾਲਡ ਦੇ ਕੀਤੇ ਅੰਗਰੇਜ਼ੀ ਅਨੁਵਾਦ ਤੋਂ 17 ਸਾਲ ਪਹਿਲਾਂ।

ਹਵਾਲੇ[ਸੋਧੋ]

  1. https://www.indianholiday.com/tourist-attraction/chennai/mosques-in-chennai/big-mosque-chennai.html. {{cite web}}: Missing or empty |title= (help)
  2. Anwar, Kombai S. (2016-08-25). "The art of writing time". The Hindu (in Indian English). ISSN 0971-751X. Retrieved 2019-08-31.