ਰਾਜਾ ਸਾਹਿਬ ਸਿੰਘ
ਦਿੱਖ
ਰਾਜਾ ਸਾਹਿਬ ਸਿੰਘ (1773-1813)[1] ਪਟਿਆਲਾ ਰਿਆਸਤ ਦੇ ਰਾਜਾ ਸਨ। ਉਹ ਰਾਜਾ ਅਮਰ ਸਿੰਘ (1765-1781) ਤੋਂ ਬਾਅਦ ਪਟਿਆਲਾ ਦੇ ਰਾਜਾ ਬਣੇ।
ਸਾਹਿਬ ਸਿੰਘ ਦਾ ਜਨਮ ਰਾਜਾ ਅਮਰ ਸਿੰਘ ਅਤੇ ਰਾਣੀ ਰਾਜ ਕੌਰ ਦੇ ਘਰ 18 ਅਗਸਤ 1773 ਨੂੰ ਹੋਇਆ ਸੀ। ਫਰਵਰੀ 1781 ਵਿੱਚ ਪਿਤਾ ਦੀ ਮੌਤ ਦੇ ਬਾਅਦ ਉਹ ਪਟਿਆਲਾ ਰਿਆਸਤ ਦੀ ਗੱਦੀ ਬੈਠਿਆ। 1787 ਵਿਚ 'ਭੰਗੀ ਮਿਸਲ' ਦੇ ਸਰਦਾਰ ਗੰਡਾ ਸਿੰਘ ਦੀ ਧੀ ਰਤਨ ਕੌਰ ਨਾਲ ਅੰਮ੍ਰਿਤਸਰ ਵਿਖੇ ਇਸ ਦਾ ਵਿਆਹ ਹੋਇਆ ਸੀ। ਪੰਜ ਸਾਲ ਬਾਅਦ ਉਸ ਨੇ ਗੁਰਦਾਸ ਸਿੰਘ ਚੱਠਾ ਦੀ ਧੀ ਆਸ ਕੌਰ ਦੇ ਨਾਲ ਦੂਜਾ ਵਿਆਹ ਕਰਵਾ ਲਿਆ। ਉਸ ਦੇ ਬਚਪਨ ਸਮੇਂ ਦੀਵਾਨ ਨਾਨੂ ਮੱਲ ਨੇ ਪਹਿਲਾਂ ਸਾਹਿਬ ਸਿੰਘ ਦੀ ਦਾਦੀ ਮਾਤਾ ਹੁਕਮਾਂ ਦੀ ਸਲਾਹ ਨਾਲ ਅਤੇ ਉਸ ਦੀ ਮੌਤ ਦੇ ਬਾਅਦ ਰਾਜਾ ਦੀ ਭੂਆ ਬੀਬੀ ਰਾਜਿੰਦਰ ਕੌਰ ਦੀ ਮਦਦ ਨਾਲ ਰਾਜ ਪ੍ਰਬੰਧ ਚਲਾਇਆ।
ਹਵਾਲੇ
[ਸੋਧੋ]- ↑ "SAHIB SINGH, RAJA - The Sikh Encyclopedia" (in ਅੰਗਰੇਜ਼ੀ (ਅਮਰੀਕੀ)). 2000-12-19. Retrieved 2023-08-01.