ਰਾਜੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜੀਆ
ਰਾਜੀਆ ਪੰਧੇਰ ਜਿੱਥੇ ਕਣਕਾਂ ਦੇ ਢੇਰ
ਰਾਜੀਆ is located in Punjab
ਰਾਜੀਆ
ਪੰਜਾਬ, ਭਾਰਤ ਚ ਸਥਿਤੀ
30°09′10″N 75°32′52″E / 30.1528°N 75.5478°E / 30.1528; 75.5478
ਦੇਸ਼ India
ਰਾਜਪੰਜਾਬ
ਜ਼ਿਲ੍ਹਾਸੰਗਰੂਰ-ਬਰਨਾਲਾ
ਰਾਜੀਆਂ ਅਤੇ ਪੰਧੇਰ ਦੋਵੇਂ ਭਾਈ ਪਿੰਡ ਹਨ । ਪੰਧੇਰ ਵੱਡਾ ਭਰਾ ਹੈ ਅਤੇ ਅਕਾਰ ਵਿੱਚ ਵੀ ਵੱਡਾ ਹੈ ।1700 ਈਂਸਵੀ ਤੋਂ ਬਾਅਦ
ਸਰਕਾਰ
 • ਕਿਸਮਪੰਚਾਇਤ
ਅਬਾਦੀ
 • ਕੁੱਲ2,567
 • ਘਣਤਾਗ਼ਲਤੀ: ਅਕਲਪਿਤ / ਚਾਲਕ।/ਕਿ.ਮੀ. (ਗ਼ਲਤੀ: ਅਕਲਪਿਤ round ਚਾਲਕ।/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨIST (UTC+5:30)
PIN148105
ਵੈੱਬਸਾਈਟbarnala.gov.in

ਰਾਜੀਆ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ ।ਇਹ ਪਿੰਡ ਪੰਧੇਰ, ਢੱਡਰੀਆਂ ਅਤੇ ਕੋਟਦੁੱਨਾ ਤੋਂ 1 ਕਿੱਲੋ ਮੀਟਰ ਦੀ ਦੂਰੀ ਤੇ ਹੈ । ਇਹ ਪਿੰਡ ਪਿੰਡ ਪੰਧੇਰ ਤੋਂ ਬੱਝਿਆ ਹੈ, ਰਾਜੀਆ ਅਤੇ ਪੰਧੇਰ ਦੋਵੇਂ ਭਾਈ ਹਨ, ਰਾਜੀਆ ਛੋਟਾ ਭਰਾ ਹੈ । ਇਸ ਪਿੰਡ ਨੂੰ ਕਣਕ ਦੀ ਪੈਦਾਵਾਰ ਵਿੱਚ ਕਾਫੀ ਸਰਵੋਤਮ ਮੰਨਿਆ ਗਿਆ ਹੈ । ਹਰੀ ਕ੍ਰਾਂਤੀ ਆਉਣ ਤੋਂ ਬਾਅਦ ਜਦੋਂ ਸੰਗਰੂਰ ਦੁਨੀਆਂ ਦਾ ਸਭ ਤੋਂ ਵੱਧ ਪੈਦਾ ਕਰਨ ਵਾਲਾ ਏਰੀਆ ਬਣ ਗਿਆ ਤਾਂ ਇਹ ਪਿੰਡ ਸਭ ਤੋਂ ਵੱਧ ਕਣਕ ਪੈਦਾਵਾਰ ਪਿੰਡਾਂ ਵਿੱਚੋਂ ਸੀ ਇਸ ਪਿੰਡਾਂ ਤੇ ਕਹਾਵਤ ਕਾਫੀ ਲੋਕ ਪ੍ਰਚੱਲਤ ਹੈ ਕਿ '' ਰਾਜੀਆ ਪੰਧੇਰ ਜਿੱਥੇ ਕਾਕੜਾ ਨਾਂ ਬੇਰ ਜਿੱਥੇ ਕਣਕਾਂ ਦੇ ਢੇਰ '' । ਇਹ ਪਿੰਡ ਦੀ ਇਹ ਖਾਸੀਅਤ ਹੈ ਕਿ ਇਹ ਪਿੰਡ ਸੰਗਰੂਰ, ਮਾਨਸਾ ਅਤੇ ਬਰਨਾਲਾ ਦੀ ਦੀ ਹੱਦ ਭਾਵ ਬਾਰਡਰ ਤੇ ਪੈਂਦਾ ਹੈ । ਤਿੰਨੇ ਸਹਿਰ ਇੱਕੋਂ ਦੂਰੀ ਤੇ ਪੈਂਦੇ ਹਨ । ਸਾਲ 2007 ਤੋਂ ਪਹਿਲਾਂ ਬਰਨਾਲਾ ਜਿਲ੍ਹਾ ਬਣਨ ਤੋਂ ਪਹਿਲਾਂ ਇਹ ਸੰਗਰੂਰ ਵਿੱਚ ਪੈਂਦਾ ਸੀ ( ਸਾਡਾ ਨੀਂ ਕਸੂਰ ਸਾਡਾ ਸਾਬਕਾ ਜਿਲ੍ਹਾ ਸੰਗਰੂਰ) ।ਇੱਸ ਪਿੰਡ ਦੇ ਮੌਜੂਦਾ ਸਰਪੰਚ ਜਿੰਦਰ ਸਿੰਘ ਚਹਿਲ ਹਨ । ਇਸ ਪਿੰਡ ਵਿੱਚ ਇੱਕ ਗੁਰਦੁਆਰਾ ਹੈ । ਲੋਕ ਕਾਫੀ ਮਿਲ ਜੁਲ ਕੇ ਰਹਿੰਦੇ ਹਨ । ਧਨੌਲਾ, ਭੀਖੀ ਅਤੇ ਲੌਂਗੋਵਾਲ ਇਸਦੇ ਨਾਲ ਲਗਦੇ ਛੋਟੇ ਸਹਿਰ ਹਨ। ਪਿੰਡ ਰਾਜੀਆ ਆਪਣੇ ਏਰੀਏ ਦੇ ਪਿੰਡਾਂ ਨਾਲ ਸਭ ਤੋਂ ਵੱਧ ਤੇਜੀ ਨਾਲ ਤਰੱਕੀ ਕਰ ਰਿਹਾ ਹੈ । ਇਸ ਪਿੰਡ ਦੇ ਜਿਆਦਾਤਰ ਨੌਜਵਾਨ ਵਿਦੇਸ ਵੱਲ ਜਾ ਰਹੇ ਹਨ । ਪਿੰਡ ਵਿੱਚ ਵਾਲੀਬਾਲ, ਫੁਟਬਾਲ ਅਤੇ ਕ੍ਰਿਕਟ ਦੀਆਂ ਖੇਡਾਂ ਕਾਫੀ ਉੱਚ ਪੱਧਰੇ ਲੈਵਲ ਤੇ ਹਨ । ਇਸ ਪਿੰਡ ਨੂੰ ਖੀਵਾ ਦਿਆਲੂ ਵਾਲਾ, ਜੱਸੜਵਾਲ, ਪੰਧੇਰ, ਕੋਟਦੁੱਨਾ ਅਤੇ ਸਮਾਂਹ( ਸੁੱਚਾ ਸੂਰਮਾ ਦਾ ਪਿੰਡ) ਵਰਗੇ ਪਿੰਡ ਨਾਲ ਲਗਦੇ ਹਨ।

ਸਿੱਖਿਆ[ਸੋਧੋ]

ਇਸ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ। ਇਸ ਦੀ ਸਥਾਪਨਾ ਸੰਨ 1965 ਦੇ ਕਰੀਬ ਹੋਈ । ਇਹ ਸਕੂਲ ਪਹਿਲੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਹੈ । ਨਾਲ ਦੇ ਪਿੰਡਾਂ ਜਿਵੇਂ ਪੰਧੇਰ, ਖੀਵਾ ਦਿਆਲੂ ਵਾਲਾ, ਜੱਸੜਵਾਲ, ਕੋਟਦੁੱਨਾ, ਕੋਠੇ ਪੰਧੇਰ ਅਤੇ ਵਾਹਿਗੁਰੂਪੁਰਾ ਆਦਿ ਪਿੰਡਾਂ ਤੋਂ ਵਿੱਦਿਆਰਥੀ ਪੜਣ ਆਉਂਦੇ ਹਨ । ਇਸ ਸਕੂਲ ਦੇ ਮਾਸਟਰ ਤਰਸੇਮ ਸਿੰਘ, ਮੈਂਡਮ ਸਨੇਹ ਲਤਾ, ਮਾਸਟਰ ਕੌਰ ਸਿੰਘ ਅਤੇ ਮਾਸਟਰ ਗੁਰਬਖਸ ਸਿੰਘ ਹਨ । ਗੁਰਬਖਸ ਸਿੰਘ ਅਤੇ ਤਰਸੇਮ ਸਿੰਘ ਪਿਛਲੇ 35-40 ਸਾਲ ਤੋਂ ਸੇਵਾ ਕਰ ਰਹੇ ਹਨ ਦੂਜੇ ਸਬਦਾਂ ਵਿੱਚ ਉਹਨਾਂ ਨੇਂ ਤਿੰਨ ਤਿੰਨ ਪੀੜੀਆਂ ਨੂੰ ਪੜ੍ਹਾ ਚੁੱਕੇ ਹਨ ।