ਰਾਜੌਰੀ
ਰਾਜੌਰੀ | |
---|---|
ਸ਼ਹਿਰ | |
ਦੇਸ਼ | ਭਾਰਤ |
ਰਾਜ | ਜੰਮੂ ਅਤੇ ਕਸ਼ਮੀਰ |
ਜ਼ਿਲ੍ਹਾ | ਰਜੌਰੀ |
Settled | 623 BC |
ਸਰਕਾਰ | |
• ਕਿਸਮ | ਨਗਰ ਕੌਂਸਲ |
• ਬਾਡੀ | ਰਜੌਰੀ ਨਗਰ ਕੌਂਸਲ |
ਉੱਚਾਈ | 915 m (3,002 ft) |
ਆਬਾਦੀ (2011) | |
• ਕੁੱਲ | 41,552 |
ਭਾਸ਼ਾਵਾਂ | |
• ਅਧਿਕਾਰਕ | ਉਰਦੂ, ਗੋਜਰੀ, ਡੋਗਰੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਵਕਤ) |
ਰਾਜੌਰੀ ਜਾਂ ਰਜੌਰੀ ਭਾਰਤ ਦੇ ਜੰਮੂ ਅਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)|ਜੰਮੂ ਅਤੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦਾ ਇੱਕ ਨਗਰ ਅਤੇ ਮਿਊਂਸਪਲ ਕੌਂਸਲ ਹੈ। ਇਹ ਪੂੰਛ ਸ਼ਾਹ-ਰਾਹ ਉੱਤੇ ਜੰਮੂ ਸ਼ਹਿਰ ਤੋਂ ਲਗਭਗ 130 ਕਿਲੋਮੀਟਰ ਦੀ ਵਿੱਧ ਉੱਤੇ ਸਥਿੱਤ ਹੈ। ਇਹਨੂੰ ਝੀਲਾਂ ਦੀ ਘਾਟੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਸ਼ਹਿਰ ਦੇ ਦੁਆਲੇ ਬਹੁਤ ਸਾਰੀਆਂ ਝੀਲਾਂ ਹਨ। ਰਾਜੌਰੀ ਜਾਂ ਰਾਜਪੁਰ ਵਿਵਾਦਿਤ ਕਸ਼ਮੀਰ ਖੇਤਰ ਵਿੱਚ ਭਾਰਤ-ਪ੍ਰਸ਼ਾਸਿਤ ਜੰਮੂ ਅਤੇ ਕਸ਼ਮੀਰ ਦੇ ਜੰਮੂ ਡਿਵੀਜ਼ਨ ਦਾ ਇੱਕ ਜ਼ਿਲ੍ਹਾ ਹੈ। ਇਸ ਦੇ ਪੱਛਮ ਵੱਲ ਕੰਟਰੋਲ ਰੇਖਾ, ਇਸ ਦੇ ਉੱਤਰ ਵਿੱਚ ਪੁੰਛ, ਪੂਰਬ ਵਿੱਚ ਰਿਆਸੀ ਜ਼ਿਲ੍ਹਾ ਅਤੇ ਦੱਖਣ ਵਿੱਚ ਜੰਮੂ ਜ਼ਿਲ੍ਹਾ ਹੈ । ਰਾਜੌਰੀ ਆਪਣੀ "ਕਲਰੀ" (ਦੁੱਧ ਤੋਂ ਬਣੀ) ਲਈ ਮਸ਼ਹੂਰ ਹੈ। ਇੱਕ ਪ੍ਰਾਚੀਨ ਰਿਆਸਤ ਦੀ ਨੁਮਾਇੰਦਗੀ ਕਰਦੇ ਹੋਏ, ਰਾਜੌਰੀ 1947 ਵਿੱਚ ਰਿਆਸਤ ਦੇ ਭਾਰਤ ਵਿੱਚ ਰਲੇਵੇਂ ਦੇ ਸਮੇਂ, ਰਿਆਸੀ ਦੇ ਨਾਲ ਇੱਕ ਸਾਂਝਾ ਜ਼ਿਲ੍ਹਾ ਹੁੰਦਾ ਸੀ। ਦੋਵੇਂ ਤਹਿਸੀਲਾਂ ਨੂੰ ਅਲੱਗ ਦਿੱਤਾ ਗਿਆ ਤੇ ਰਾਜੌਰੀ ਨੂੰ ਪੁੰਛ ਜ਼ਿਲ੍ਹੇ ਵਿਚ ਸਾਮਿਲ ਦਿੱਤਾ ਗਿਆ। ਰਾਜੌਰੀ 1968 ਵਿੱਚ ਫਿਰ ਅਲੱਗ ਜ਼ਿਲ੍ਹਾ ਬਣ ਗਿਆ।
ਹਵਾਲੇ
[ਸੋਧੋ]https://www.google.com/search?gs_ssp=eJzj4tTP1TdIMzPKMTZg9GIvSszKLy3KBAA44AX6&q=rajouri