ਰਾਜ ਕੁਮਾਰ ਗੁਪਤਾ (ਸਿਆਸਤਦਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਜ ਕੁਮਾਰ ਗੁਪਤਾ ( ਅੰ. 1935 – 11 ਫਰਵਰੀ 2020) ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸੰਬੰਧਤ ਪੰਜਾਬ ਤੋਂ ਇੱਕ ਭਾਰਤੀ ਸਿਆਸਤਦਾਨ ਸੀ। ਉਹ ਪੰਜਾਬ ਵਿਧਾਨ ਸਭਾ ਦਾ ਵਿਧਾਇਕ ਸੀ। ਉਸ ਨੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ। [1]

ਜੀਵਨੀ[ਸੋਧੋ]

ਗੁਪਤਾ 2002 ਵਿੱਚ ਜਲੰਧਰ ਕੇਂਦਰੀ ਤੋਂ ਪੰਜਾਬ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ ਸੀ।[2] ਉਸਨੂੰ 2007 ਦੀਆਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਉਮੀਦਵਾਰ ਨਹੀਂ ਬਣਾਇਆ ਸੀ। ਇਸ ਕਾਰਨ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਿਆ। ਉਹ 2010 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਮੁੜ ਸ਼ਾਮਲ ਹੋ ਗਿਆ। [3]

ਗੁਪਤਾ ਦੀ 11 ਫਰਵਰੀ 2020 ਨੂੰ 85 ਸਾਲ ਦੀ ਉਮਰ ਵਿੱਚ ਮੌਤ ਹੋਈ [4] [5]

ਹਵਾਲੇ[ਸੋਧੋ]

  1. "Rajkumar Gupta Assuming Charge As Chairman PSIEC". Outlook. 22 September 2008. Retrieved 12 February 2020.
  2. "Punjab Assembly Election Results in 2002". www.elections.in. Retrieved 28 December 2019.
  3. "Punjab elections: In Jalandhar, Raj Kumar Gupta denied Congress ticket yet again". The Indian Express. 17 January 2017. Retrieved 12 February 2020.
  4. "Captain Amarinder Singh mourns passing away of Ex-MLA Raj Kumar Gupta". PTC News. 12 February 2020. Retrieved 12 February 2020.
  5. "CM mourns passing away of Ex-MLA". United News of India. 12 February 2020. Retrieved 12 February 2020.