ਰਾਜ ਬਰਾੜ
ਦਿੱਖ
ਰਾਜ ਬਰਾੜ | |
|---|---|
ਰਾਜ ਬਰਾੜ 2006 ਵਿੱਚ | |
| ਜਾਣਕਾਰੀ | |
| ਜਨਮ ਦਾ ਨਾਮ | ਰਾਜਬਿੰਦਰ ਸਿੰਘ ਬਰਾੜ[1] |
| ਜਨਮ | 3 ਜਨਵਰੀ 1972 ਮੱਲਕੇ, ਮੋਗਾ, ਪੰਜਾਬ |
| ਮੌਤ | 31 ਦਸੰਬਰ 2016 (ਉਮਰ 44) ਚੰਡੀਗੜ੍ਹ, ਭਾਰਤ |
| ਵੰਨਗੀ(ਆਂ) | ਪੰਜਾਬ ਦਾ ਸੰਗੀਤ |
| ਕਿੱਤਾ | ਗਾਇਕ, ਅਭਿਨੇਤਾ, ਗੀਤਕਾਰ ਅਤੇ ਸੰਗੀਤ ਡਾਇਰੈਕਟਰ |
| ਸਾਲ ਸਰਗਰਮ | 1990 – 2016 |
ਰਾਜਬਿੰਦਰ ਸਿੰਘ ਬਰਾੜ ਜਾਂ ਰਾਜ ਬਰਾੜ (3 ਜਨਵਰੀ 1972 – 31 ਦਸੰਬਰ 2016) ਇੱਕ ਭਾਰਤੀ ਗਾਇਕ, ਅਦਾਕਾਰ, ਗੀਤਕਾਰ ਅਤੇ ਸੰਗੀਤ ਨਿਰਦੇਸ਼ਕ ਸੀ ਜਿਸਨੇ ਪੰਜਾਬੀ ਸਿਨੇਮਾ ਵਿੱਚ ਕੰਮ ਕੀਤਾ। ਉਹ ਆਪਣੇ 2008 ਦੇ ਹਿੱਟ ਐਲਬਮ ਰੀਬਰਥ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ ਜਿਸਦਾ ਸੰਗੀਤ ਯੋ ਯੋ ਹਨੀ ਸਿੰਘ ਦੁਆਰਾ ਤਿਆਰ ਕੀਤਾ ਗਿਆ ਸੀ। ਉਸਨੇ 2010 ਦੀ ਫ਼ਿਲਮ ਜਵਾਨੀ ਜ਼ਿੰਦਾਬਾਦ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ, ਅਤੇ ਉਸਨੇ ਆਪਣੀ ਮੌਤ ਤੋਂ ਪਹਿਲਾਂ ਆਖ਼ਰੀ ਫ਼ਿਲਮ ਆਮ ਆਦਮੀ ਦੀ ਸ਼ੂਟਿੰਗ ਪੂਰੀ ਕੀਤੀ ਸੀ, ਜੋ ਕਿ 2018 ਵਿੱਚ ਰਿਲੀਜ਼ ਹੋਈ ਸੀ। ਰਾਜ ਬਰਾੜ ਦੀ ਮੌਤ 31 ਦਸੰਬਰ 2016 ਨੂੰ 44 ਸਾਲ ਦੀ ਉਮਰ ਵਿੱਚ ਹੋਈ।[2][3]
ਐਲਬਮ
[ਸੋਧੋ]- ਰੀਬਰਥ
- ਸਾਡੇ ਵਾਰੀ ਰੰਗ ਮੁੱਕਿਆ
- ਨਾਗ ਦੀ ਬੱਚੀ
- ਗੁਨਹਗਾਰ
- ਪਿਆਰ ਦੇ ਬਦਲੇ ਪਿਆਰ
- ਦੇਸੀ ਪੌਪ
- ਲੋਕ ਸਭਾ
- ਮੇਰੇ ਕਰਮ ਤੇ ਕਿਰਪਾ ਤੇਰੀ
- ਸਹੇਲੀ
ਫ਼ਿਲਮੋਗਰਾਫ਼ੀ
[ਸੋਧੋ]| ਸਾਲ | ਸਿਰਲੇਖ | ਭੂਮਿਕਾ | ਨਿਰਦੇਸ਼ਕ | ਭਾਸ਼ਾ |
|---|---|---|---|---|
| 2010 | ਜਵਾਨੀ ਜ਼ਿੰਦਾਬਾਦ | ਰਾਜ | ਹਰਿੰਦਰ ਗਿੱਲ | ਪੰਜਾਬੀ |
| 2013 | ਜੱਟ ਇਨ ਮੂਡ | ਰਾਜ | ਸੁਖਜਿੰਦਰ ਸਿੰਘ | ਪੰਜਾਬੀ |
| 2014 | ਪੁਲਿਸ ਇਨ ਪਾਲੀਵੁੱਡ | ਸੁਨੀਤਾ ਧੀਰ | ਪੰਜਾਬੀ | |
| 2018 | ਆਮ ਆਦਮੀ | ਰਾਜ ਬਰਾੜ | ਜਗਤਾਰ ਉੱਤਮ | ਪੰਜਾਬੀ |
ਹਵਾਲੇ
[ਸੋਧੋ]- ↑ "Punjabi lyricist, singer Raj Brar dies at 47". Hindustan Times (in ਅੰਗਰੇਜ਼ੀ (ਅਮਰੀਕੀ)). 2016-12-31. Archived from the original on 2025-10-22. Retrieved 2025-10-22.
- ↑ "Punjabi lyricist-actor Raj Brar no more". The Indian Express. 1 January 2017. Retrieved 1 January 2017.
- ↑ "Punjabi singer-actor Raj Brar dies at 51". The Tribune. 1 January 2017. Archived from the original on 1 January 2017. Retrieved 1 January 2017.