ਰਾਣਾ ਸੁਰਤ ਸਿੰਘ
ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਭਾਈ ਵੀਰ ਸਿੰਘ ਸਾਹਿਬ ਅਧੁਨਿਕ ਕਵਿਤਾ ਤੇ ਇਤਿਹਾਸ ਵਿੱਚ 1905 ਵਿੱਚ ਰਚੇ ਆਪਣੇ ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਨਾਲ ਪ੍ਰਵੇਸ਼ ਕਰਦੇ ਹਨ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ ਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ ਦਰਸ਼ਨਿਕ ਆਦਰਸ ਨੂੰ ਪੂਰੀ ਤਰ੍ਹਾਂ ਸਪੱਸਟ ਕੀਤਾ ਗਿਆ ਹੈ। ਉਹਨਾਂ ਦਾ ਅਧਾਰ ਗੁਰਮਤਿ ਸਰਸ਼ਨ ਹੈ। ਰਾਣਾ ਸੁਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸ ਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਅਦਭੁੱਤ ਹੈ। ਇਹ ਸਾਂਤੀ ਤੇ ਗਿਆਨ ਦਾ ਵਹਿੰਦਾ ਦਰਿਆ ਹੈ। ਬੱਦਲ ਰਹੇ ਬਿਰਾਜ ਪਰਬਤ ਉੱਪਰੇ ਕਾਲੇ ਰੂਪ ਵਿਸ਼ਾਲ ਬੈਠੇ ਐਕੁਰਾਂ ਜ਼ਿਕਰ ਹਾਥੀ ਹੋਣ ਬੈਠੇ ਥਾਂਉ ਥਾਂ ਇਨ੍ਹਾਂ ਬੱਦਲਾਂ ਕੇਰੇ ਕਿੰਗਰੇ ਉਗੜੇ ਨਾਲ ਸੁਨਹਿਰੀ ਝਾਲ ਚਮਕੇ ਲਾਲ ਹੋ…… ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਹਨਾਂ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ।