ਰਾਮੋਜੀ ਫ਼ਿਲਮ ਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਮੋਜੀ ਫ਼ਿਲਮ ਸਿਟੀ
ਕਿਸਮਪ੍ਰਾਈਵੇਟ ਕੰਪਨੀ
ਮੁੱਖ ਦਫ਼ਤਰਹੈਦਰਾਬਾਦ, ਤੇਲੰਗਾਨਾ, ਭਾਰਤ
ਮੁੱਖ ਲੋਕਰਾਮੋਜੀ ਰਾਓ ਸੰਸਥਾਪਿਕ ਰਾਮੋਜੀ ਗਰੁੱਪ
ਉਦਯੋਗਮੋਸ਼ਨ ਪਿਕਚਰ
ਮਾਲਕਰਾਮੋਜੀ ਰਾਓ
ਹੋਲਡਿੰਗ ਕੰਪਨੀਰਾਮੋਜੀ ਗਰੁੱਪ

ਰਾਮੋਜੀ ਫ਼ਿਲਮ ਸਿਟੀ ਰਾਮੋਜੀ ਗਰੁੱਪ ਦਾ ਮਲਟੀ ਡਾਈਮੈਨਸ਼ਨਲ ਕਾਰਪੋਰੇਟ ਮੁੱਖ ਦਫ਼ਤਰ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਸਥਿਤ ਹੈ। ਰਾਮੋਜੀ ਫ਼ਿਲਮ ਸਿਟੀ ਹੈਦਰਾਬਾਦ ਰਾਮੋਜੀ ਗਰੁੱਪ ਦੁਆਰਾ 1996 ਵਿੱਚ ਸਥਾਪਤ ਕੀਤਾ ਜੋ 2000 ਏਕੜ ਵਿੱਚ ਫੈਲਿਆ ਹੋਇਆ ਹੈ ਜਿੱਥੇ ਫ਼ਿਲਮਾਂ ਬਣਾਉਣ ਲਈ ਦੁਨੀਆਂ ਭਰ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਫ਼ਿਲਮ ਸਿਟੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਲਈ ਹੋਟਲ, ਹਵਾਈ ਜਹਾਜ਼ ਦੇ ਅੱਡੇ, ਹਵਾਈ ਜਹਾਜ਼, ਸਮੁੰਦਰੀ ਜਹਾਜ਼, ਹਸਪਤਾਲ, ਰੇਲਵੇ ਸਟੇਸ਼ਨ, ਬੱਸ ਸਟੈਂਡ, ਜੰਗਲ, ਪਹਾੜ, ਨਦੀਆਂ ਆਦਿ ਦੇ ਸੈੱਟ ਰੱਖੇ ਗਏ ਹਨ। ਇਥੋਂ ਦੀ ਰਾਮੋਜੀ ਅਕੈਡਮੀ ਆਫ਼ ਫ਼ਿਲਮ ਐਂਡ ਟੈਲੀਵਿਜ਼ਨ ਦੀ ਆਰਟ ਅਕੈਡਮੀ[1] ਹੈ। ਰਾਮੋਜੀ ਫ਼ਿਲਮ ਸਿਟੀ ਦੱਖਣੀ ਭਾਰਤ ਵਿੱਚ ਖ਼ਾਸ ਪਛਾਣ ਰੱਖਦੀ ਹੈ। ਇਥੇ ਪੁਰਾਣਾ ਸਮਾਨ ਜਿਵੇਂ ਕੈਮਰਾ, ਸਾਊਂਡ ਸਿਸਟਮ ਆਦਿ ਰੱਖੇ ਹੋਏ ਹਨ। ਇਹ ਹਰ ਸਾਲ ਯਾਤਰੀ ਆਉਂਦੇ ਹਨ ਜਿਥੇ ਉਹਨਾਂ ਨੂੰ ਫ਼ਿਲਮ ਨਿਰਮਾਣ ਦੀ ਕਲਾ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਹੈਦਰਾਬਾਦ ਆਪਣੇ ਆਪ ਵਿੱਚ ਇੱਕ ਅਜੂਬਾ ਹੈ। ਇਸ ਫ਼ਿਲਮ ਸਿਟੀ ਵਿੱਚ ਹਿੰਦੀ, ਤਾਮਿਲ, ਤੇਲਗੂ ਭਾਸ਼ਾ, ਮਲਿਆਲਮ, ਕੰਨੜ, ਗੁਜਰਾਤੀ, ਬੰਗਾਲੀ, ਉੜੀਆ, ਭੋਜਪੁਰੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਅਣਗਿਣਤ ਫਿਲਮਾਂ ਬਣ ਚੁੱਕੀਆਂ ਹਨ ਅਤੇ ਕਈ ਤਰ੍ਹਾਂ ਦੇ ਟੀਵੀ ਸੀਰੀਅਲ ਇੱਥੇ ਬਣੇ ਹਨ।

ਕੋਰਸ[ਸੋਧੋ]

ਜਿੱਥੇ ਫ਼ਿਲਮਾਂ ਸਬੰਧੀ ਵੱਖ-ਵੱਖ ਤਰ੍ਹਾਂ ਦੇ ਕੋਰਸ ਜਿਵੇਂ ਫ਼ਿਲਮ ਨਿਰਦੇਸ਼ਕ, ਐਡੀਟਿੰਗ, ਸਕਰੀਨ ਪਲੇਅ, ਰਾਈਟਿੰਗ, ਸਿਨੇਮਾਟੋਗ੍ਰਾਫੀ ਅਤੇ ਅਦਾਕਾਰੀ ਬਾਰੇ ਪੋਸਟ ਗਰੈਜੂਏਟ ਡਿਪਲੋਮਾ ਕਰਵਾਇਆ ਜਾਂਦਾ ਹੈ। ਇਸ ਫ਼ਿਲਮ ਸਿਟੀ ਵਿੱਚ ਫ਼ਿਲਮਾਂ ਅਤੇ ਟੀਵੀ ਸੀਰੀਅਲ ਬਣਾਉਣ ਬਾਰੇ ਸਾਰੀ ਜਾਣਕਾਰੀ ਮਿਲਦੀ ਹੈ।

ਸਨਮਾਨ[ਸੋਧੋ]


ਹਵਾਲੇ[ਸੋਧੋ]

  1. Md A Basith, TNN, 6 July 2006, 02.19am IST (2006-07-06). "Ramoji Film City may lose land to ORR - Hyderabad - City - The Times of India". The Times of India. Retrieved 2010-09-06.