ਰਾਮੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਮੱਲਾ (ਅਰਬੀ: رام الله ਇਸ ਅਵਾਜ਼ ਬਾਰੇ Rāmallāh) ਇੱਕ ਫ਼ਿਲਸਤੀਨੀ ਸ਼ਹਿਰ ਹੈ ਜੋ ਪੱਛਮੀ ਕੰਢੇ ਦੇ ਮੱਧ ਵਿੱਚ ਸਥਿਤ ਹੈ। ਇਹ ਜੇਰੂਸਲਮ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਹ ਫ਼ਿਲਸਤੀਨ ਮੁਕਤੀ ਸੰਗਠਨ ਦਾ ਸੰਚਾਲਨ ਕੇਂਦਰ ਹੈ। ਇਤਿਹਾਸਕ ਤੌਰ ਉੱਤੇ ਇਹ ਇੱਕ ਅਰਬੀ ਇਸਾਈ ਸ਼ਹਿਰ ਸੀ, ਪਰ ਅਜੋਕੇ ਸਮੇਂ ਵਿੱਚ ਇੱਥੇ ਮੁਸਲਮਾਨਾਂ ਦੀ ਬਹੁਗਿਣਤੀ ਹੈ, ਅਤੇ ਇਸਾਈ ਘੱਟਗਿਣਤੀ ਹਨ।

ਨਾਂਅ[ਸੋਧੋ]

"ਰਾਮੱਲਾ" ਦੋ ਸ਼ਬਦਾਂ ''ਰਾਮ'' ਅਤੇ ''ਅੱਲਾਹ'' ਤੋਂ ਬਣਿਆ ਹੈ। ''ਰਾਮ'' ਦਾ ਮਤਲਬ ਉਚਾਈ ਹੈ, ਅਤੇ ''ਅੱਲਾਹ'' ਮੁਸਲਮਾਨ ਆਪਣੇ ਰੱਬ ਲਈ ਵਰਤਦੇ ਹਨ।[1][2]

ਹਵਾਲੇ[ਸੋਧੋ]

  1. "Ramallah.ps". Ramallah.ps. Archived from the original on November 5, 2011. Retrieved November 13, 2011. 
  2. Palmer, 1881, p. 324