ਰਾਮ-ਕ੍ਰਿਸ਼ਨ ਸੂਰੀਆਭਾਨ ਗਵਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਮ-ਕ੍ਰਿਸ਼ਨ ਸੂਰੀਆਭਾਨ ਗਵਈ

ਰਾਮ-ਕ੍ਰਿਸ਼ਨ ਸੂਰੀਆਭਾਨ ਗਵਈ (ਮਰਾਠੀ: रामकृष्ण सूर्यभान गवई; 30 ਅਕਤੂਬਰ 1929 – 25 ਜੁਲਾਈ 2015) ਇੱਕ ਭਾਰਤੀ ਸਿਆਸਤਦਾਨ ਅਤੇ ਕੇਰਲ ਰਾਜ ਦਾ 25 ਜੁਲਾਈ 2008 ਤੋਂ 10 ਅਗਸਤ 2011 ਤੱਕ ਗਵਰਨਰ ਸੀ। ਇਸਤੋਂ ਪਹਿਲਾਂ ਉਹ 2006 ਤੋਂ 2008 ਤੱਕ ਬਿਹਾਰ ਦਾ ਗਵਰਨਰ ਸੀ।

ਜ਼ਿੰਦਗੀ[ਸੋਧੋ]

ਗਵਈ ਦਾ ਜਨਮ 30 ਅਕਤੂਬਰ 1929 ਨੂੰ ਅਮਰਾਵਤੀ ਜਿਲ੍ਹੇ ਦੇ ਦਾਰਾਪੁਰ ਦੇ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ। ਉਹ 1964 ਤੋਂ 1994 ਤੱਕ ਮਹਾਰਾਸ਼ਟਰ ਵਿਧਾਨ ਪਰਿਸ਼ਦ ਦਾ ਮੈਂਬਰ ਰਿਹਾ। 1998 ਵਿੱਚ ਉਹ ਅਮਰਾਵਤੀ ਤੋਂ ਲੋਕਸਭਾ ਲਈ ਚੁੱਣਿਆ ਗਿਆ ਸੀ। 2006 ਵਿੱਚ ਉਸਨੂੰ ਬਿਹਾਰ ਦਾ ਰਾਜਪਾਲ ਬਣਾਇਆ ਗਿਆ ਅਤੇ ਫਿਰ 2008 ਵਿੱਚ ਕੇਰਲ ਭੇਜ ਦਿੱਤਾ ਗਿਆ ਜਿੱਥੇ ਉਹ ਅਗਸਤ 2011 ਤੱਕ ਰਾਜਪਾਲ ਦੇ ਪਦ ਤੇ ਰਿਹਾ।