ਸਮੱਗਰੀ 'ਤੇ ਜਾਓ

ਰਾਮ ਨਾਥ ਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਮ ਨਾਥ ਪੁਰੀ
ਜਨਮ(1881-09-21)21 ਸਤੰਬਰ 1881
ਭਾਰਤ
ਮੌਤ1974
ਲੌਸ ਐਂਜਲਸ

ਰਾਸ਼ਟਰੀਅਤਾਯੁਨਾਈਟਡ ਸਟੇਟਸ
ਲਈ ਪ੍ਰਸਿੱਧਭਾਰਤੀ ਕ੍ਰਾਂਤੀਕਾਰੀ ਮੈਗਜ਼ੀਨ ਸਰਕੂਲਰ-ਇ-ਅਜ਼ਾਦੀ ਦਾ ਸੰਪਾਦਕ

ਰਾਮ ਨਾਥ ਪੁਰੀ (ਜਾਂ ਰਾਮਨਾਥ ਪੁਰੀ) ਇੱਕ ਭਾਰਤੀ-ਅਮਰੀਕੀ ਆਜ਼ਾਦੀ ਘੁਲਾਟੀਆ ਸੀ ਜਿਸ ਨੂੰ ਬ੍ਰਿਟਿਸ਼ ਰਾਜ ਦੀ ਨੁਕਤਾਚੀਨੀ ਵਾਲੀ ਇਕ ਪ੍ਰਕਾਸ਼ਨ, ਜੋ ਅਕਸਰ ਗ਼ਦਰ  ਪਾਰਟੀ ਦੇ ਮੁਢਲੇ ਇਤਿਹਾਸ ਨਾਲ ਜੁੜੀ ਹੁੰਦੀ, ਸਰਕੂਲਰ-ਇ-ਅਜ਼ਾਦੀ, ਦੇ ਸੰਪਾਦਕ  ਦੇ ਤੌਰ ਤੇ ਜਾਣਿਆ ਜਾਂਦਾ ਸੀ।[1]

ਸ਼ੁਰੂ ਦਾ ਜੀਵਨ[ਸੋਧੋ]

ਪੁਰੀ ਦਾ ਜਨਮ ਇੱਕ ਪੰਜਾਬੀ ਪਰਿਵਾਰ ਵਿੱਚ 21 ਸਤੰਬਰ 1881 ਨੂੰ ਹੋਇਆ ਸੀ।[2][3][4] ਉਸ ਦਾ ਪਿਤਾ ਉਦੋਂ ਬ੍ਰਿਟਿਸ਼ ਭਾਰਤ ਦੇ ਲਾਹੌਰ ਜ਼ਿਲ੍ਹੇ ਦੇ ਖੇਮ ਕਰਨ ਪਿੰਡ ਦਾ ਜਵਾਲਾ ਮੂਲ ਪੁਰੀ ਸੀ।

ਉਸ ਨੇ ਆਪਣਾ ਕੈਰੀਅਰ ਲਾਹੌਰ ਵਿੱਚ ਇੱਕ ਬੈਂਕ ਕਲਰਕ ਦੇ ਤੌਰ ਤੇ ਸ਼ੁਰੂ ਕੀਤਾ, ਜਦ ਉਸ ਨੇ ਪ੍ਰਕਾਸ਼ਿਤ ਦੋ ਬਸਤੀਵਾਦੀ-ਵਿਰੋਧੀ ਕਿਤਾਬਚੇ ਅਤੇ 'ਬੇੜੀਆਂ ਵਿੱਚ ਨੂੜੇ ਪਿੰਜਰ ਬਣੇ ਭਾਰਤ ਪਿਤਾ' ਦੇ ਇੱਕ ਸਿਆਸੀ ਕਾਰਟੂਨ ਪ੍ਰਕਾਸ਼ਿਤ ਕੀਤੇ।[5] ਉਸ ਨੇ ਕਥਿਤ  "ਇਤਰਾਜ਼ਯੋਗ ਪੈਂਫਲਟ" ਅਤੇ "ਸਿਆਸੀ ਕਾਰਟੂਨ" ਨੂੰ ਛਾਪਣ ਲਈ ਬ੍ਰਿਟਿਸ਼ ਅਧਿਕਾਰੀਆਂ ਦਾ ਧਿਆਨ ਖਿੱਚਿਆ।[6] ਬ੍ਰਿਟਿਸ਼ ਨੇ ਪੁਰੀ ਦੇ ਪੈਂਫਲੈਟਾਂ ਨੂੰ ਜ਼ਬਤ ਕੀਤਾ, ਉਸ ਦੇ ਏਜੰਟ ਨੂੰ ਗ੍ਰਿਫਤਾਰ ਕਰ ਲਿਆ, ਅਤੇ ਉਸ ਨੂੰ ਸਿੱਧੇ ਹੀ ਪਰੇਸ਼ਾਨ ਕੀਤਾ। ਉਸਨੇ ਭਾਰਤ ਛੱਡਣ ਦਾ ਫੈਸਲਾ ਕੀਤਾ।

1906 ਦੇ ਅਖੀਰ ਵਿੱਚ[7][8] ਇਤਿਹਾਸਕਾਰ ਬਿਪਨ ਚੰਦਰ ਦੇ ਅਨੁਸਾਰ, ਉਹ ਇੱਕ ਸਿਆਸੀ ਜਲਾਵਤਨ ਦੇ ਰੂਪ ਵਿੱਚ ਸੰਯੁਕਤ ਰਾਜ ਅਮਰੀਕਾ ਚਲੇ ਗਿਆ।[9]

ਸੰਯੁਕਤ ਰਾਜ ਅਮਰੀਕਾ ਵਿੱਚ ਸਰਗਰਮੀਆਂ[ਸੋਧੋ]

I1907 ਵਿਚ, ਉਸਨੇ ਹਿੰਦੋਸਤਾਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਸਰਕੂਲਰ-ਇ-ਆਜ਼ਾਦੀ ਵਿਚ ਉਸਦੇ ਆਪਣੇ ਵਰਣਨ ਅਨੁਸਾਰ, ਇਹ ਐਸੋਸੀਏਸ਼ਨ ਸਾਨ ਫਰਾਂਸਿਸਕੋ, ਕੈਲੀਫੋਰਨੀਆ ਵਿਚ ਸਥਿਤ ਸੀ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਅਸਟੋਰੀਆ, ਓਰੇਗਨ ਅਤੇ ਵੈਨਕੂਵਰ ਵਿੱਚ ਇਸਦੀਆਂ ਸ਼ਾਖਾਵਾਂ ਸਨ।ਲਲਕਾਰ ਦਾ ਦੱਸਣਾ ਹੈ "ਐਚਏ ਦੀ ਮੈਂਬਰਸ਼ਿਪ ਲਈ ਮੁੱਖ ਸ਼ਰਤ ਸੀ ਕਿ ਮੈਂਬਰਾਂ ਨੇ ਆਪਣੇ ਆਪ ਨੂੰ ਜਾਤੀ, ਰੰਗ ਅਤੇ ਧਰਮ ਦੇ ਆਧਾਰ ਤੇ ਭੇਦ-ਭਾਵ ਤੋਂ ਮੁਕਤ ਕਰਨਾ ਹੋਵੇਗਾ। "

1907 ਅਤੇ 1908 ਦੇ ਵਿਚਕਾਰ, ਉਸਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਦੀ ਨੁਕਤਾਚੀਨੀ ਵਾਲੇ ਇਕ ਉਰਦੂ ਭਾਸ਼ਾ ਦੇ ਪੇਪਰ  ਸਰਕੂਲਰ-ਏ-ਆਜ਼ਾਦੀ ਦੇ ਤਿੰਨ ਅੰਕ ਪ੍ਰਕਾਸ਼ਿਤ ਕੀਤੇ ਅਤੇ ਰਾਜਸੀ ਸਿਖਿਆ ਤੇ ਫ਼ੋਕਸ ਕੀਤਾ। ਇਹ ਪੇਪਰ ਓਕਲੈਂਡ, ਕੈਲੀਫੋਰਨੀਆ ਵਿੱਚੋਂ ਕਢਿਆ ਗਿਆ ਸੀ। [10] ਪਹਿਲਾ ਅੰਕ ਲਿਥੀਗ੍ਰਾਫੀ ਦੀ ਵਰਤੋਂ ਕਰਕੇ ਛਾਪਿਆ ਗਿਆ ਸੀ।[11]

ਇਤਿਹਾਸਕਾਰ ਮੈਯਾ ਰਾਮਨਾਥ ਨੇ ਪ੍ਰਕਾਸ਼ਨ ਦਾ ਵਰਣਨ "ਵੈਸਟ ਕੋਸਟ ਤੇ ਆਉਣ ਵਾਲੇ ਬਸਤੀਵਾਦ-ਵਿਰੋਧੀ ਪ੍ਰਚਾਰ ਦੇ ਪਹਿਲੇ ਮਹੱਤਵਪੂਰਨ ਪਰਚਿਆਂ ਵਿਚੋਂ ਇਕ" ਵਜੋਂ ਕੀਤਾ ਹੈ। ਇਸ ਪ੍ਰਕਾਸ਼ਨ ਵਿੱਚ ਮੂਲ ਲਿਖਤ, ਗਾਇਲਿਕ ਅਮਰੀਕਨ ਅਤੇ ਰਾਮਨਾਥ ਦੇ ਅਨੁਸਾਰ, ਸਭ ਤੋਂ ਜਿਆਦਾ ਭਾਰਤੀ ਸਮਾਜ-ਵਿਗਿਆਨੀ ਅਤੇ ਬੰਦੇ ਮਾਤਰਮ ਸਮੇਤ ਹੋਰ ਪ੍ਰਕਾਸ਼ਨਾਂ ਵਿੱਚੋਂ ਅੰਸ਼ ਸ਼ਾਮਲ ਸਨ।  ਚੰਦਰ ਨੇ ਪੁਰੀ ਨੂੰ ਪ੍ਰਕਾਸ਼ਨ ਵਿੱਚ ਸਵਦੇਸ਼ੀ ਅੰਦੋਲਨ ਨੂੰ ਸਮਰਥਨ ਦੇ ਪ੍ਰਣ  ਦਾ ਜ਼ਿਕਰ ਕੀਤਾ ਹੈ; ਰਾਮਨਾਥ ਨੇ 1908 ਦੇ ਇੱਕ ਅੰਕ ਵਿੱਚੋਂ ਟੂਕ ਦਿੱਤੀ ਹੈ, "ਦੇਸ਼ ਵਿੱਚ  ਸਾਡੇ ਲਈ ਰਾਜਾ ਹੁਣ ਪਰਮੇਸ਼ੁਰ ਦਾ ਪ੍ਰਤੀਨਿਧ ਨਹੀਂ ਹੈ। ਸਾਨੂੰ ਇਹ ਪਤਾ ਚੱਲਿਆ ਹੈ ਕਿ ਲੋਕਾਂ ਨੂੰ ਰਾਜਿਆਂ ਨੂੰ ਨਿਯੁਕਤ ਕਰਨ ਅਤੇ ਖ਼ਤਮ ਕਰਨ ਦਾ ਹੱਕ ਹੈ ... ਸਵਦੇਸ਼ੀ ਭਾਰਤੀ ਲਈ ਹੈ ਜੋ ਸਿਇਨ ਫਿਨ ਆਇਰਲੈਂਡ ਲਈ ਹੈ।"

ਸਰਕੂਲਰ-ਏ-ਆਜ਼ਾਦੀ ਕ੍ਰਿਮਿਨਲ ਇੰਟੈਲੀਜੈਂਸ ਦੇ ਬ੍ਰਿਟਿਸ਼ ਡਾਇਰੈਕਟਰ ਦੇ ਧਿਆਨ ਵਿਚ ਆਇਆ ਅਤੇ ਇਸ ਨੂੰ ਕਥਿਤ ਤੌਰ ਤੇ "ਰਾਜਧਰੋਹੀ" ਸਮੱਗਰੀ ਦੇ ਕਾਰਨ ਭਾਰਤ ਭੇਜਣ ਤੋਂ ਵਰਜ ਦਿੱਤਾ ਸੀ। ਜਨਵਰੀ 1908 ਵਿਚ, ਕ੍ਰਿਮਿਨਲ ਇੰਟੈਲੀਜੈਂਸ ਦੇ ਇਕ ਨਿਰਦੇਸ਼ਕ ਦੀ ਰਿਪੋਰਟ ਵਿੱਚ ਭਾਰਤ ਵਿਚ ਛਪੀ ਇੱਕ  ਰਿਪੋਰਟ ਦਾ ਜ਼ਿਕਰ ਕੀਤਾ ਗਿਆ ਸੀ ਕਿ ਇਹ "ਸਪੱਸ਼ਟ ਤੌਰ ਤੇ ਕ੍ਰਾਂਤੀਕਾਰੀ" ਸੀ, " ਰੁਜ਼ਗਾਰ ਲਈ ਅਮਰੀਕਾ ਜਾਣ ਵਾਲੇ ਭਾਰਤੀਆਂ ਵਿਚ ਇਕ ਭਾਰਤੀ ਰਾਸ਼ਟਰੀ ਪਾਰਟੀ ਸੰਗਠਿਤ ਕਰੇ" ਅਤੇ "ਇੱਕ ਬਹੁਤ ਵੱਡੀ ਸ਼ਰਾਰਤ ਕਰਨ ਦੇ.ਸਮਰੱਥ ਹੋਵੇ।"

ਸੰਯੁਕਤ ਰਾਜ ਅਮਰੀਕਾ ਵਿੱਚ ਜ਼ਿੰਦਗੀ [ਸੋਧੋ]

ਸੰਯੁਕਤ ਰਾਜ ਅਮਰੀਕਾ ਵਿਚ ਰਾਮਨਾਥ ਪੁਰੀ ਨੇ ਇਕ ਹਸਪਤਾਲ ਚੌਂਕੀਦਾਰ, ਦੁਭਾਸ਼ੀਏ, ਖਾਨ ਕਾਲਜ ਦੇ ਵਿਦਿਆਰਥੀ, ਫਲ ਤੋੜਨ ਵਾਲੇ, ਵੇਟਰ, ਉਦਯੋਗਪਤੀ ਅਤੇ ਡਾਕ ਕਰਮਚਾਰੀ ਦੇ ਰੂਪ ਵਿਚ ਕੰਮ ਕੀਤਾ। [12]

ਕੈਰਨ ਲਿਓਨਡ ਅਨੁਸਾਰ, ਪੁਰੀ "1906 ਵਿਚ ਆਪਣੀ ਪਤਨੀ ਲਈ ਵਾਪਸ ਆ ਗਿਆ ਅਤੇ ਉਸ ਨੂੰ ਸਾਨ ਫ਼ਰਾਂਸਿਸਕੋ ਲੈ ਗਿਆ, ਜਿਥੇ ਉਹ ਇਕ ਅਮਰੀਕੀ ਨਾਗਰਿਕ ਬਣ ਗਿਆ ਸੀ ...ਪੁਰੀ ਦੇ ਤਿੰਨ ਬੱਚੇ ਸਦੀ ਦੇ ਪਹਿਲੇ ਦੋ ਦਹਾਕਿਆਂ ਵਿਚ ਪੈਦਾ ਹੋਏ ਸਨ।"[13]

1908 ਵਿਚ, ਓਵਰਲੈਂਡ ਮੰਥਲੀ ਨੇ ਪੁਰੀ ਦਾ ਜ਼ਿਕਰ ਅੰਗਰੇਜ਼ੀ ਦੇ ਵਿਦਿਆਰਥੀ ਦੇ ਤੌਰ ਕੀਤਾ ਹੈ। [14]

1910 ਵਿੱਚ, ਉਸਨੇ ਓਕਲੈਂਡ, ਕੈਲੀਫੋਰਨੀਆ ਵਿੱਚ ਜ਼ਮੀਨ ਲੈ ਲਈ ਸੀ।

1917 ਵਿੱਚ, ਉਸ ਨੂੰ ਇਕ ਕੁਦਰਤੀ ਅਮਰੀਕੀ ਨਾਗਰਿਕ, ਕੈਲੀਫੋਰਨੀਆ ਯੂਨੀਵਰਸਿਟੀ ਦਾ ਇਕ ਸਾਬਕਾ ਵਿਦਿਆਰਥੀ, ਇਕ ਮਸ਼ਹੂਰ ਲੇਖਕ ਅਤੇ ਦਸ ਸਾਲਾਂ ਤੋਂ ਸਾਨ ਫਰਾਂਸਿਸਕੋ ਇਲਾਕੇ ਦਾ ਨਿਵਾਸੀ ਦਰਸਾਇਆ ਗਿਆ ਸੀ।  [15]

1917 ਵਿਚ, ਉਸਨੇ "ਹਿੰਦੂ" (ਭਾਰਤੀ) ਭਾਈਚਾਰੇ ਵਿਚ ਦਿਲਚਸਪੀ ਦੀਆਂ ਖ਼ਬਰਾਂ ਵਾਲਾ, ਸਟਾਕਟਨ, ਕੈਲੀਫੋਰਨੀਆ ਤੋਂ ਰਫੀਕ-ਏ-ਹਿੰਦ (ਜਾਂ "ਹਿੰਦ ਦਾ ਮਿੱਤਰ") ਨਾਮਕ ਇੱਕ ਨਵਾਂ ਪ੍ਰਕਾਸ਼ਨ ਲਾਂਚ ਕੀਤਾ।

1947 ਵਿਚ, ਉਸ ਨੇ ਅਮਰੀਕੀ ਵਿਧੀਆਂ ਰਾਹੀਂ ਭਾਰਤ ਦੀ  ਗ਼ਰੀਬੀ ਅਤੇ ਅਕਾਲ ਉੱਤੇ ਕਾਬੂ ਕਿਵੇਂ ਪਾਇਆ ਜਾਵੇ ਪ੍ਰਕਾਸ਼ਿਤ ਕੀਤਾ। ਇਸ ਵਿਚ, ਉਹ ਯੂਨਾਈਟਿਡ ਸਟੇਟਸ ਅਤੇ ਆਪਣੇ ਕੈਲੀਫੋਰਨੀਆ ਦੇ ਪਰਿਵਾਰ ਨੂੰ ਛੱਡਣ ਦੀ ਆਪਣੀ ਪਸੰਦ ਦਾ ਵਰਨਣ ਕਰਦਾ ਹੈ, ਜਿਸ ਵਿਚ ਇੱਕ ਪੁੱਤਰ, ਜਿਸਦਾ ਆਪਣਾ ਕਾਰੋਬਾਰ ਹੈ, ਅਤੇ ਇੱਕ ਬੇਟੀ ਜੋ "ਕੈਲੇਫੋਰਨੀਆ ਰਾਜ ਸਰਕਾਰ ਦੀ ਸਿਵਲ ਸਰਵਿਸ ਵਿੱਚ ਹੈ," ਵੀ ਸ਼ਾਮਲ ਹਨ।  [16]

1974 ਵਿੱਚ ਲਾਸ ਏਂਜਲਸ, ਕੈਲੀਫੋਰਨੀਆ ਵਿੱਚ ਉਸਦੀ ਮੌਤ ਹੋ ਗਈ ਸੀ।

ਹਵਾਲੇ [ਸੋਧੋ]

 1. Tatla, Darshan Singh (2003-01-01). A guide to sources, Ghadar movement (in ਅੰਗਰੇਜ਼ੀ). Guru Nanak Dev University. p. 98. ISBN 9788177700565.
 2. "United States World War I Draft Registration Cards, 1917-1918," database with images, FamilySearch (https://familysearch.org/ark:/61903/1:1:KZKQ-ZTV : accessed 28 February 2016), Ram Nath Puri, 1917-1918; citing San Joaquin County, California, United States, NARA microfilm publication M1509 (Washington D.C.: National Archives and Records Administration, n.d.); FHL microfilm 1,544,322.
 3. "United States World War II Draft Registration Cards, 1942," database with images, FamilySearch (https://familysearch.org/ark:/61903/1:1:V48D-LVY : accessed 28 February 2016), Ram Nath Puri, 1942; citing NARA microfilm publication M1936, M1937, M1939, M1951, M1962, M1964, M1986, M2090, and M2097 (Washington D.C.: National Archives and Records Administration, n.d.).
 4. "California Death Index, 1940-1997," database, FamilySearch (https://familysearch.org/ark:/61903/1:1:VPHG-MHJ : accessed 28 February 2016), Ram N Puri, 21 Sep 1974; Department of Public Health Services, Sacramento.
 5. Ganguly, Anil Baran (1980-01-01). Ghadar Revolution in America (in ਅੰਗਰੇਜ਼ੀ). Metropolitan. pp. 31–32.
 6. Ramnath, Maia (2011-12-01). Haj to Utopia: How the Ghadar Movement Charted Global Radicalism and Attempted to Overthrow the British Empire (in ਅੰਗਰੇਜ਼ੀ). University of California Press. p. 21. ISBN 9780520950399.
 7. "100th Anniversary of the Ghadar movement – a salute to the forerunners of the Indian liberation struggle". Lalkar (in ਅੰਗਰੇਜ਼ੀ (ਅਮਰੀਕੀ)). 2013-07-01. Retrieved 2016-02-28.
 8. Sohi, Seema (2014-01-01). Echoes of Mutiny: Race, Surveillance, and Indian Anticolonialism in North America (in ਅੰਗਰੇਜ਼ੀ). Oxford University Press. pp. 51–52. ISBN 9780199376254.
 9. Chandra, Bipan (2000-10-14). "World War I and Nationalism: The Ghadar". India's Struggle for Independence (in ਅੰਗਰੇਜ਼ੀ). Penguin UK. p. 176. ISBN 9788184751833.
 10. Singh, Inder (2013). "Gadar Centennial Commemoration 2013" (PDF). Global Organization of People of Indian Origin.
 11. Puri, Harish K. (1983-01-01). Ghadar movement: ideology, organisation & strategy (in ਅੰਗਰੇਜ਼ੀ). Guru Nanak Dev University Press. p. 40.
 12. "Hindu Resigns From Service". The Union Postal Employee. Washington, DC. February 1918.
 13. Leonard, Karen (2010-08-17). "Male and Female Networks". Making Ethnic Choices: California's Punjabi Mexican Americans (in ਅੰਗਰੇਜ਼ੀ). Temple University Press. p. 94. ISBN 9781439903643.
 14. Puri, Ram Nath (July 1908). "A New Light in India". Overland Monthly.
 15. "Rafiq-i-Hind". The Hindustanee Student: 15. March 1917.
 16. Puri, Ram Nath (1947-01-01). How to conquer poverty & famine in India by American methods (in ਅੰਗਰੇਜ਼ੀ). Padmaja Publications.