ਰਾਮ ਬਾਗ ਮਹਿਲ ਅਮ੍ਰਿਤਸਰ
ਰਾਮ ਬਾਗ ਮਹਿਲ ਅਮ੍ਰਿਤਸਰ | |
---|---|
![]() ਰਾਮ ਬਾਗ ਮਹਿਲ | |
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | ਮੁਗਲ |
ਟਾਊਨ ਜਾਂ ਸ਼ਹਿਰ | ਰਾਮ ਬਾਗ ,ਅਮ੍ਰਿਤਸਰ, ਪੰਜਾਬ . |
ਦੇਸ਼ | ਭਾਰਤ |
ਗੁਣਕ ਪ੍ਰਬੰਧ | 31°22′54″N 74°31′28″E / 31.3818°N 74.5245°E |
ਮੁਕੰਮਲ | 1819 |
ਲਾਗਤ | 1,25,000 ਰੁਪਏ |
Client | ਫ਼ਕੀਰ -ਅਜੀਜ਼ -ਉਲ -ਦੀਨ ਸਰਦਾਰ ਦੇਸਾ ਸਿੰਘ, ਸਰਦਾਰ ਲਹਿਣਾ ਸਿੰਘ ਮਜੀਠੀਆ |
ਤਕਨੀਕੀ ਵੇਰਵੇ | |
Structural system | ਲਾਲ ਪੱਥਰ |
ਰਾਮ ਬਾਗ ਮਹਿਲ ਅਮ੍ਰਿਤਸਰਮਹਾਰਾਜਾ ਰਣਜੀਤ ਸਿਘ ਦਾ ਗਰਮੀਆਂ ਦਾ ਮਹਿਲ ਸੀ।ਹੁਣ ਇਹ ਮਹਿਲ ਇੱਕ ਇਤਿਹਾਸਕ ਇਮਾਰਤ ਘੋਸ਼ਤ ਕੀਤੀ ਹੋਈ ਹੈ। ਇਹ ਮਹਿਲ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ। ਇਹ ਮਹਿਲ ਰਣਜੀਤ ਸਿੰਘ ਨੇ ਬਣਵਾਇਆ ਸੀ ਜੋ ਰਾਮ ਬਾਗ ਜਿਸਨੂੰ ਹੁਣ ਬਾਰਾਂਦਰੀ ਕਿਹਾ ਜਾਂਦਾ ਹੈ , ਦੇ ਵਿਚਕਾਰ ਉਸਾਰਿਆ ਗਿਆ ਸੀ।ਇਹ ਮਹਿਲ ਮਹਾਰਾਜਾ ਰਣਜੀਤ ਸਿਘ ਗਰਮੀਆਂ ਦੇ ਦਿਨਾ ਵਿੱਚ ਅਮ੍ਰਿਤਸਰ ਵਿਖੇ ਆਉਣ ਸਮੇਂ ਰਿਹਾਇਸ਼ ਲਈ ਵਰਤਦਾ ਸੀ।ਇਸ ਦੀ ਵਰਤੋਂ ਖਾਸ ਤਿੱਥ ਤਿਉਹਾਰਾਂ ,ਜਿੰਵੇਂ ਵੈਸਾਖੀ, ਦੀਵਾਲੀ ,ਦੁਸਹਿਰਾ ਆਦਿ ਸਮੇਂ ਅੰਮ੍ਰਿਤਸਰ ਵਿਖੇ ਮਹਾਰਾਜਾ ਰਣਜੀਤ ਸਿਘ ਦੇ ਆਉਣ ਤੇ ਵੀ ਕੀਤੀ ਜਾਂਦੀ ਸੀ। ਇਸ ਮਹਿਲ ਦੀ ਉਸਾਰੀ ਤੇ 1,25,000 ਰੁਪਏ ਦੀ ਲਾਗਤ ਆਈ ਸੀ। '
ਇਤਿਹਾਸ[ਸੋਧੋ]
ਇਸ ਮਹਿਲ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਖਾਸ ਭਰੋਸੇਯੋਗ ਪ੍ਰਸ਼ਾਸ਼ਕ ਫ਼ਕੀਰ -ਅਜੀਜ਼ -ਉਲ -ਦੀਨ , ਸਰਦਾਰ ਦੇਸਾ ਸਿੰਘ ਅਤੇ ਸਰਦਾਰ ਲਹਿਣਾ ਸਿੰਘ ਮਜੀਠੀਆ ਦੀ ਦੇਖ ਰੇਖ ਵਿੱਚ ਕੀਤੀ ਗਈ।ਇਹ ਮਹਿਲ ਤੇ ਲਾਲ ਪੱਥਰ ਨਾਲ ਉਸਾਰਿਆ ਹੋਇਆ ਹੈ ਜਿਸ ਲਈ ਫ਼ਕੀਰ -ਅਜੀਜ਼ -ਉਲ -ਦੀਨ ਨੇ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਕਾਰੀਗਰ ਲਿਆਂਦੇ ਸਨ।ਇਸ ਮਹਿਲ ਦੇ ਚਾਰ ਚੁਫੇਰੇ ਮੁਗਲ ਤਰੀਕੇ ਦਾ ਇੱਕ ਆਲੀਸ਼ਾਨ ਬਾਗ ਅਤੇ ਬਾਰਾਂਦਰੀ ਸੀ।[1]