ਕੌਮੀ ਗੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰਾਸ਼ਟਰੀ ਗੀਤ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਕੌਮੀ ਗੀਤ (ਜਾਂ ਰਾਸ਼ਟਰੀ ਗੀਤ) ਆਮ ਤੌਰ ’ਤੇ ਇੱਕ ਦੇਸ਼-ਭਗਤੀ ਭਰਪੂਰ ਸੰਗੀਤਕ ਰਚਨਾ ਹੁੰਦੀ ਹੈ ਜੋ ਕਿਸੇ ਮੁਲਕ ਦੇ ਲੋਕਾਂ ਦੇ ਇਤਿਹਾਸ, ਸੱਭਿਆਚਾਰ, ਰਸਮਾਂ-ਰਿਵਾਜ਼ਾਂ ਅਤੇ ਜੱਦੋ-ਜਹਿਦ ਦੀ ਤਰਜਮਾਨੀ ਅਤੇ ਤਰੀਫ਼ ਕਰਦੀ ਹੈ ਅਤੇ ਮੁਲਕ ਦੀ ਸਰਕਾਰ ਜਾਂ ਲੋਕਾਂ ਦੁਆਰਾ ਆਪਣੀ ਕੌਮ ਦੇ ਗੀਤ ਵਜੋਂ ਮੰਨੀ ਹੁੰਦੀ ਹੈ।

ਇਹ ਆਮ ਤੌਰ ’ਤੇ ਮੁਲਕ ਦੀ ਆਮ ਅਤੇ ਵਧੇਰੇ ਬੋਲੀ ਜਾਣ ਵਾਲੀ ਬੋਲੀ ਵਿੱਚ ਲਿਖਿਆ ਹੁੰਦਾ ਹੈ ਪਰ ਕਈ ਵਾਰ ਇਸ ਦਾ ਹੋਰ ਬੋਲੀ ਵਿਚਲਾ ਤਰਜਮਾ ਵੀ ਆਮ ਅਪਣਾਇਆ ਜਾਂਦਾ ਹੈ।

ਸ੍ਰੀ ਲੰਕਾ ਦੇ ਕੌਮੀ ਗੀਤ, ਜੋ ਅਸਲ ਵਿੱਚ ਸਿਨਹਾਲੀ ਬੋਲੀ ਵਿੱਚ ਲਿਖਿਆ ਗਿਆ ਸੀ, ਦਾ ਤਾਮਿਲ ਵਿੱਚ ਵੀ ਤਰਜਮਾ ਕੀਤਾ ਗਿਆ ਹੈ ਜਿਸ ਨੂੰ ਆਮ ਤੌਰ ’ਤੇ ਕੁਝ ਮੌਕਿਆਂ, ਤਾਮਿਲ ਸੂਬਿਆਂ ਅਤੇ ਤਾਮਿਲ ਸਕੂਲਾਂ ਵਿੱਚ ਗਾਇਆ ਜਾਂਦਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png