ਰਾਹੁਲ ਪੰਡਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਾਹੁਲ ਪੰਡਿਤਾ
ਜਨਮ ਕਸ਼ਮੀਰ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਓਪਨ ਦਾ ਸੰਪਾਦਕ
ਪੁਰਸਕਾਰ ਇੰਟਰਨੈਸ਼ਨਲ ਰੈੱਡਕਰਾਸ ਅਵਾਰਡ (2010)

ਰਾਹੁਲ ਪੰਡਿਤਾ (ਹਿੰਦੀ ਉਚਾਰਨ: [raːɦʊl pŋɖɪt̪aː]) ਸ਼੍ਰੀਨਗਰ ਤੋਂ ਭਾਰਤੀ ਲੇਖਕ ਅਤੇ ਪੱਤਰਕਾਰ ਹਨ।

ਪਿੱਠਭੂਮੀ[ਸੋਧੋ]

ਰਾਹੁਲ ਪੰਡਿਤਾ ਦਾ ਜਨਮ ਕਸ਼ਮੀਰ ਵਿੱਚ[1], ਇੱਕ ਕਸ਼ਮੀਰੀ ਪੰਡਤ ਪਰਿਵਾਰ ਵਿੱਚ ਹੋਇਆ। 1990 ਵਿੱਚ ਕਸ਼ਮੀਰ ਘਾਟੀ ਵਿੱਚ ਇੱਕ ਹਿੰਸਕ ਇਸਲਾਮੀ ਅੰਦੋਲਨ ਦੇ ਕਾਰਨ ਪੰਡਿਤਾ ਪਰਿਵਾਰ ਨੂੰ ਉਨ੍ਹਾਂ ਦਾ ਜੱਦੀ ਸ਼ਹਿਰ ਛੱਡਣ ਲਈ ਮਜਬੂਰ ਕੀਤਾ ਗਿਆ। ਉਹ ਪਲਾਇਨ ਤੋਂ ਪਹਿਲਾਂ ਦੇ ਆਪਣੇ ਕਸ਼ਮੀਰੀ ਜੀਵਨ ਨੂੰ ਬਹੁਤ ਸੁੰਦਰ ਦੱਸਦਾ ਹੈ।[2] ਇਸ ਸਮੇਂ ਇਹ ਦਿੱਲੀ ਵਿੱਚ ਰਹਿੰਦੇ ਹਨ। [1]

ਕੈਰੀਅਰ[ਸੋਧੋ]

ਰਾਹੁਲ ਪੰਡਿਤਾ ਵਿਵਾਦਤ ਮਸਲਿਆਂ ਬਾਰੇ ਲਿਖਣ ਕਰ ਕੇ ਜਾਣਿਆ ਜਾਂਦਾ ਹੈ। ਉਹ ਅੰਗਰੇਜ਼ੀ ਮੈਗਜ਼ੀਨ 'ਓਪਨ' ਦਾ ਐਸੋਸੀਏਟ ਐਡੀਟਰ ਹੈ।[1] ਰਾਹੁਲ 'ਐਬਸੈਂਟ ਸਟੇਟ', ਮਾਓਵਾਦੀ ਲਹਿਰ ਬਾਰੇ 'ਹੈਲੋ ਬਸਤਰ' ਤੇ ਕਸ਼ਮੀਰੀ ਪੰਡਤਾਂ ਦੇ ਉਜਾੜੇ ਬਾਰੇ 'Our Moon has Blood Clots' ਕਿਤਾਬ ਲਿਖ ਚੁੱਕਿਆ ਹੈ।

ਪੁਰਸਕਾਰ[ਸੋਧੋ]

ਪੰਡਿਤਾ ਨੂੰ ਯੁੱਧ ਖੇਤਰਾਂ ਵਿੱਚੋਂ ਖ਼ਬਰਾਂ ਭੇਜਣ ਲਈ ਇੰਟਰਨੈਸ਼ਨਲ ਰੈੱਡਕਰਾਸ ਅਵਾਰਡ (2010) ਮਿਲ ਚੁੱਕਿਆ ਹੈ। [1]

ਹਵਾਲੇ[ਸੋਧੋ]

  1. 1.0 1.1 1.2 1.3 "about me". rahulpandita.com. Retrieved 16 October 2013. 
  2. Rahul Pandita On Kashmir and its Stories, Forbes, 27 February 2013, http://forbesindia.com/article/recliner/rahul-pandita-on-kashmir-and-its-stories/34787/0, retrieved on 16 ਅਕਤੂਬਰ 2013