ਸਮੱਗਰੀ 'ਤੇ ਜਾਓ

ਰਾਹੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਹੂ

ਰਾਹੂ (ਚਿੰਨ੍ਹ: ) ਹਿੰਦੂ ਮਿਥਿਹਾਸ ਦੇ ਅਨੁਸਾਰ ਉਸ ਅਸੁਰ ਦਾ ਕਟਿਆ ਹੋਇਆ ਸਿਰ ਹੈ, ਜੋ ਗ੍ਰਹਿਣ ਦੇ ਸਮੇਂ ਸੂਰਜ ਜਾਂ ਚੰਦਰਮਾ ਦਾ ਗ੍ਰਹਿਣ ਕਰਦਾ ਹੈ। ਇਸਨੂੰ ਕਲਾਤਮਕ ਰੂਪ ਵਿੱਚ ਬਿਨਾਂ ਧੜ ਵਾਲੇ ਸੱਪ ਦੇ ਰੂਪ ਵਿੱਚ ਵਖਾਇਆ ਜਾਂਦਾ ਹੈ, ਜੋ ਰੱਥ ਉੱਤੇ ਆਰੂੜ ਹੈ ਅਤੇ ਰੱਥ ਅੱਠ ਸ਼ਿਆਮ ਬ੍ਰਹਮਚਾਰੀ ਘੋੜਿਆਂ ਦੁਆਰਾ ਖਿੱਚਿਆ ਜਾ ਰਿਹਾ ਹੈ। ਵੈਦਿਕ ਜੋਤਿਸ਼ ਦੇ ਅਨੁਸਾਰ ਰਾਹੂ ਨੂੰ ਨੌਂ ਗ੍ਰਹਿਆਂ ਵਿੱਚ ਇੱਕ ਸਥਾਨ ਦਿੱਤਾ ਗਿਆ ਹੈ। ਦਿਨ ਵਿੱਚ ਰਾਹੂਕਾਲ ਨਾਮਕ ਮਹੂਰਤ (24 ਮਿੰਟ) ਦੀ ਮਿਆਦ ਹੁੰਦੀ ਹੈ ਜਿਸ ਨੂੰ ਬੁਰਾ ਮੰਨਿਆ ਜਾਂਦਾ ਹੈ।

ਮਿਥਿਹਾਸ[ਸੋਧੋ]

ਹਿੰਦੂ ਮੱਤ[ਸੋਧੋ]

ਹਿੰਦੂ ਮਿਥਿਹਾਸ ਅਨੁਸਾਰ ਰਾਹੂ ਇੱਕ ਦੈਂਤ ਸੀ ਅਤੇ ਉਸ ਦੀ ਮਾਤਾ ਦਾ ਨਾਂ ਸਿਹਿੰਕਾ ਸੀ। ਸਮੁੰਦਰ ਮੰਥਨ ਵਿੱਚੋਂ ਨਿੱਕਲ਼ਿਆ ਅੰਮ੍ਰਿਤ ਜਦੋਂ ਦੇਵਤਿਆਂ ਵਿੱਚ ਵੰਡਿਆ ਜਾ ਰਿਹਾ ਸੀ ਤਦ ਰਾਹੂ ਵੀ ਦੇਵਤਿਆਂ ਦੇ ਭੇਸ ਵਿੱਚ ਇਹਨਾਂ ਲੋਕਾਂ ਵਿੱਚ ਆ ਬੈਠਾ। ਚੰਨ ਤੇ ਸੂਰਜ ਨੇ ਉਸਨੂੰ ਤਾੜ ਲਿਆ ਅਤੇ ਵਿਸ਼ਣੂ ਨੂੰ ਚੌਕਸ ਕਰ ਦਿੱਤਾ। ਪ੍ਰੰਤੂ ਉਸ ਵੇਲ਼ੇ ਥੋੜਾ ਜਿਹਾ ਅੰਮ੍ਰਿਤ ਉਸਨੂੰ ਮਿਲ ਚੁੱਕਿਆ ਸੀ, ਜੋ ਉਸਨੇ ਤੁਰਤ ਆਪਣੇ ਮੂੰਹ ਵਿੱਚ ਪਾ ਲਿਆ। ਵਿਸ਼ਣੂ ਨੇ ਆਪਣੇ ਸੁਦਰਸ਼ਨ ਚੱਕਰ ਨਾਲ਼ ਉਸ ਦਾ ਸਿਰ ਉਡਾ ਦਿੱਤਾ। ਮੂੰਹ ਵਿੱਚਲੇ ਅੰਮ੍ਰਿਤ ਕਰ ਕੇ ਉਸ ਦਾ ਸਿਰ ਜਿਉਂਦਾ ਰਿਹਾ।