ਹਿੰਦੂ ਮਿਥਿਹਾਸ
ਦਿੱਖ
ਹਿੰਦੂ ਮਿਥਿਹਾਸ ਹਿੰਦੂ ਧਰਮ ਨਾਲ ਸੰਬੰਧਿਤ ਪੌਰਾਣਿਕ ਕਥਾਵਾਂ ਦਾ ਇੱਕ ਵਿਸ਼ਾਲ ਸੰਗਰਹਿ ਹੈ। ਇਸ ਵਿੱਚ ਸੰਸਕ੍ਰਿਤ ਮਹਾਕਾਵਿ - ਮਹਾਂਭਾਰਤ, ਰਾਮਾਇਣ, ਪੁਰਾਣ ਆਦਿ, ਤਮਿਲ-ਸੰਗਮ ਸਾਹਿਤ ਅਤੇ ਪੇਰੀਆ ਪੁਰਾਣਮ, ਅਨੇਕ ਹੋਰ ਕ੍ਰਿਤੀਆਂ ਜਿਨ੍ਹਾਂ ਵਿੱਚ ਸਭ ਤੋਂ ਉਲੇਖਣੀ ਹੈ ਭਾਗਵਦ ਪੁਰਾਣ; ਜਿਸਨੂੰ ਪੰਚਮ ਵੇਦ ਵੀ ਕਹਿ ਦਿੱਤਾ ਜਾਂਦਾ ਹੈ ਅਤੇ ਦੱਖਣ ਭਾਰਤ ਦਾ ਹੋਰ ਰਾਜਸੀ ਧਾਰਮਿਕ ਸਾਹਿਤ ਸ਼ਾਮਿਲ ਹੈ। ਇਹ ਭਾਰਤੀ ਅਤੇ ਨੇਪਾਲੀ ਸਭਿਅਤਾ ਦਾ ਅੰਗ ਹੈ। ਇਹ ਕੋਈ ਇੱਕ ਵੱਡਆਕਾਰ ਰਚਨਾ ਨਹੀਂ ਸਗੋਂ ਵਿਵਿਧ ਪਰੰਪਰਾਵਾਂ ਦਾ ਮੰਡਲ ਹੈ, ਜਿਸਨੂੰ ਵਿਵਿਧ ਫਿਰਕਿਆਂ, ਲੋਕਸਮੂਹਾਂ, ਦਾਰਸ਼ਨਿਕ ਸਕੂਲਾਂ ਨੇ, ਵੱਖ ਵੱਖ ਪ੍ਰਾਂਤਾਂ, ਵੱਖ ਵੱਖ ਸਮਿਆਂ ਵਿੱਚ ਵਿਕਸਿਤ ਕੀਤਾ। ਇਨ੍ਹਾਂ ਬਿਰਤਾਂਤਾਂ ਨੂੰ ਇਤਿਹਾਸਿਕ ਘਟਨਾਵਾਂ ਦਾ ਸੱਚਾ, ਵਾਸਤਵਿਕ ਵੇਰਵਾ ਹੋਣ ਦੀ ਮਾਨਤਾ ਪ੍ਰਾਪਤ ਨਹੀਂ ਹੈ, ਪਰ ਇਨ੍ਹਾਂ ਦੇ ਮਗਰ ਛੁਪੇ ਗੂੜ ਅਤੇ ਜਟਿਲ ਪ੍ਰਤੀਕ-ਅਰਥਾਂ ਦੇ ਮਹੱਤਵ ਨੂੰ ਮੰਨਿਆ ਗਿਆ ਹੈ।[1]
ਹਵਾਲੇ
[ਸੋਧੋ]- ↑ Jacqueline Suthren Hirst, Myth and history, in Themes and Issues in Hinduism, edited by Paul Bowen. Cassell, 1998.