ਰਿਆਸਤਾਂ ਦਾ ਸੋਵੀਅਤ
ਰਿਆਸਤਾਂ ਦਾ ਸੋਵੀਅਤ (ਰੂਸੀ: Совет Национальностей, Sovyet Natsionalnostey[1]) ਸਰਵਉੱਚ ਸੋਵੀਅਤ ਦੇ ਦੋ ਸਦਨਾਂ ਵਿੱਚੋਂ ਇੱਕ ਸੀ ਅਤੇ ਇਸਨੂੰ ਗੁਪਤ ਵੋਟ ਰਾਹੀਂ ਸੋਵੀਅਤ ਯੂਨੀਅਨ ਦੇ ਸ਼ਹਿਰੀਆਂ ਦੁਆਰਾ ਚੁਣਿਆ ਜਾਂਦਾ ਸੀ। ਇਸ ਵਿੱਚ ਸੋਵੀਅਤ ਯੂਨੀਅਨ ਦੀਆਂ ਰਿਆਸਤਾਂ ਨੂੰ ਪ੍ਰਤਿਨਿਧਤਾ ਹਾਸਿਲ ਸੀ, ਹਾਲਾਂਕਿ ਇਸਦਾ ਕਾਰਜ-ਖੇਤਰ ਫ਼ਿਰਕੂ ਪ੍ਰਤਿਨਿਧਤਾ ਦੀ ਬਜਾਏ ਅਧਿਕਾਰਕ ਸੀ।