ਸਮੱਗਰੀ 'ਤੇ ਜਾਓ

ਰਿਚਰਡ ਐਬਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਿਚਰਡ ਐਬਲ (ਜਨਮ 1955) ਇੱਕ ਕੈਨੇਡੀਅਨ ਇੰਸਟਰੂਮੈਂਟਲ ਸੰਗੀਤਕਾਰ ਅਤੇ ਪਿਆਨੋਵਾਦਕ ਹੈ।[1] ਉਹ ਹੁਣ ਤੱਕ ਦੇ ਸਭ ਤੋਂ ਵੱਧ ਵਿਕਣ ਵਾਲੇ ਕੈਨੇਡੀਅਨ ਇੰਸਟਰੂਮੈਂਟਲ ਕਲਾਕਾਰਾਂ ਵਿੱਚੋਂ ਇੱਕ ਹੈ।[2] ਉਸਨੂੰ ਤਿੰਨ ਵਾਰ ਜੂਨੋ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।

ਮੁੱਢਲਾ ਜੀਵਨ

[ਸੋਧੋ]

ਐਬਲ ਦਾ ਜਨਮ 1955[3] ਵਿੱਚ ਮਾਂਟਰੀਅਲ, ਕਿਊਬੈਕ ਵਿੱਚ ਹੋਇਆ ਸੀ।[4] ਉਹ ਬਹੁਤ ਛੋਟੀ ਉਮਰ ਵਿੱਚ ਹੀ ਸੰਗੀਤ ਵੱਲ ਖਿੱਚਿਆ ਗਿਆ ਸੀ।[5]

ਉਸਨੇ 14 ਸਾਲ ਦੀ ਉਮਰ ਵਿੱਚ ਇੱਕ ਪੇਸ਼ੇਵਰ ਪੱਧਰ 'ਤੇ ਸੰਗੀਤਕ ਸਾਜ ਬਜਾਉਣਾ ਸਿੱਖਿਆ।[6]

ਕਰੀਅਰ

[ਸੋਧੋ]

ਐਬਲ ਨੇ 1980 ਵਿੱਚ ਆਪਣਾ ਪਹਿਲਾ ਸਿੰਗਲ ਰਿਲੀਜ਼ ਕੀਤਾ।[5] ਉਸ ਦੀ ਪਹਿਲੀ ਐਲਬਮ, ਐਨਫਿਨ! 1988 ਵਿੱਚ ਜਾਰੀ ਕੀਤਾ ਗਿਆ ਸੀ। 1990 ਦੇ ਦਹਾਕੇ ਦੇ ਅਰੰਭ ਵਿੱਚ ਐਬਲ ਨੇ ਨੋਏਲ ਔ ਪਿਆਨੋ (1991), ਇੰਸਟਰੂਮੈਂਟਲ ਮੈਮੋਰੀਜ਼ (1992) (1997 ਅਤੇ 2009 ਵਿੱਚ ਇਸਦੇ ਲਈ ਫਾਲੋ-ਅੱਪ ਐਲਬਮਾਂ) ਅਤੇ ਪੋਰ ਲੇ ਪਲੇਸਿਰ ( 1994 ਅਤੇ 1996 ਵਿੱਚ ਕ੍ਰਮਵਾਰ 1 ਅਤੇ 2) ਨੂੰ ਰਿਲੀਜ਼ ਕੀਤਾ। ਫਿਰ ਉਸਨੇ ਦੋ ਅੰਸ਼ਕ ਤੌਰ 'ਤੇ ਸਵੈ ਸਿਰਲੇਖ ਵਾਲੀਆਂ ਐਲਬਮਾਂ ਜਾਰੀ ਕੀਤੀਆਂ: ਰਿਚਰਡ ਐਬਲ, ਲੇਸ ਗ੍ਰੈਂਡਸ ਸਕਸੇੱਸ (1998) ਅਤੇ ਰਿਚਰਡ ਐਬਲ ਲਾਈਵ (1999) ਆਦਿ।

ਐਬਲ ਨੇ 21ਵੀਂ ਸਦੀ ਦੀ ਸ਼ੁਰੂਆਤ 2000 ਵਿੱਚ ਇੰਸਪਾਈਰੇਸ਼ਨ ਕਲਾਸਿਕ ਐਲਬਮ ਦੀ ਰਿਲੀਜ਼ ਨਾਲ ਕੀਤੀ, ਜਿਸ ਨੂੰ ਜੂਨੋ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। 2002 ਵਿੱਚ ਉਸਨੇ 'ਫਾਰ ਯੂਅਰ ਪਲੀਜ਼ਰ ਅਤੇ ਰੋਮਾਂਸ' ਦੋ ਐਲਬਮਾਂ ਜਾਰੀ ਕੀਤੀਆਂ।

ਅਗਲੇ ਕੁਝ ਸਾਲਾਂ ਵਿੱਚ ਐਬਲ ਨੇ ਲ'ਅਸੈਂਸੀਅਲ (2003), ਹੋਮੇਜ ਅਕਸ ਕੰਪੀਜ਼ਰ ਕਿਉਬੈਕ (2004), ਐਲੀਗੇਂਸ, 2005 [2] ਐਲਬਮ ਦਾ ਫਾਲੋ-ਅੱਪ ਵੀ ਜਾਰੀ ਕੀਤਾ। 2007 ਵਿੱਚ ਐਬਲ ਨੇ ਆਪਣੀ ਸਭ ਤੋਂ ਮਸ਼ਹੂਰ ਕ੍ਰਿਸਮਸ ਐਲਬਮ, ਨੋਏਲ ਕ੍ਰਿਸਮਸ ਨਵੀਦਾਦ ਰਿਲੀਜ਼ ਕੀਤੀ।[7] ਐਬਲ ਨੇ 2008 ਵਿੱਚ ਆਪਣੀ ਰਿਚਰਡ ਐਬਲ, ਪਲੱਸ ਡੀ 25 ਅਨਸ ਡੇ ਮਿਊਜ਼ਿਕ ਐਲਬਮ ਵੀ ਜਾਰੀ ਕੀਤੀ। ਉਸਦੀ ਸਭ ਤੋਂ ਤਾਜ਼ਾ ਐਲਬਮ ਆਟੋਰ ਡੂ ਮੋਂਡੇ ਹੈ।[8]

ਐਬਲ ਨੇ ਆਪਣੀ ਪਹਿਲੀ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਦੌਰਾ ਕੀਤਾ ਹੈ ਅਤੇ ਦੌਰਾ ਕਰਨਾ ਜਾਰੀ ਰੱਖਿਆ ਹੈ।[9]

ਅਵਾਰਡ

[ਸੋਧੋ]

ਐਬਲ ਨੂੰ 1996 ਅਤੇ 1997 'ਚ ਵਧੀਆ ਸਹਾਇਕ ਕਲਾਕਾਰ ਲਈ [10] ਅਤੇ 2002 ਵਿਚ ਵਧੀਆ ਸਹਾਇਕ ਐਲਬਮ ਲਈ ਜੁਨੋ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।[11] ਐਬਲ ਨੇ ਪੰਜ ਫੇਲਿਕਸ ਅਵਾਰਡ ਵੀ ਜਿੱਤੇ ਹਨ।[8][12][2]

ਨਿੱਜੀ ਜੀਵਨ

[ਸੋਧੋ]

ਹਾਲ ਹੀ ਦੇ ਸਾਲਾਂ ਵਿੱਚ, ਐਬਲ ਗੇਅ ਦੇ ਰੂਪ ਵਿੱਚ ਸਾਹਮਣੇ ਆਇਆ ਸੀ।[4]

ਹਵਾਲੇ

[ਸੋਧੋ]
  1. "November 6, 2001". The Gazette from Montreal (Newspapers.com). The Gazette from Montreal. Retrieved 19 November 2018.
  2. 2.0 2.1 2.2 "CD REVIEW: Richard Abel - Elegancia". Muse's Muse. Muse's Muse. Retrieved 19 November 2018.
  3. "Richard Abel". Viaf. Viaf. Retrieved 19 November 2018.
  4. 4.0 4.1 "MEETING WITH RICHARD ABEL "To have known, I would have done it before!"". Fugues. Fugues. Retrieved 19 November 2018.[permanent dead link] ਹਵਾਲੇ ਵਿੱਚ ਗ਼ਲਤੀ:Invalid <ref> tag; name "rfufs" defined multiple times with different content
  5. 5.0 5.1 "A world tour with Richard Abel". Le Express Montreal. Le Express Montreal. Retrieved 19 November 2018.
  6. "My piano doesnt have a French accent". Indian Express. Indian Express. Retrieved 19 November 2018.
  7. "MUSIC FOR EVERY OCCASION". Journal de Montreal. Journal de Montreal. Retrieved 19 November 2018.
  8. 8.0 8.1 "Richard Abel". All Music. All Music. Retrieved 19 November 2018.
  9. "Hot gigs this week: Tease from Wooden Sky + new punk from Greys ..." Ottawa Citizen. Ottawa Citizen. Retrieved 19 November 2018.
  10. "Richard Abel". Juno Awards. Juno Awards. Retrieved 19 November 2018.
  11. Powell, W. Andrew (18 February 2002). "2002 Juno Awards Spotlight - Nominations". TheGATE.ca. Archived from the original on 27 April 2006. Retrieved 2006-11-17.
  12. "Richard Abel and his Christmas musical album earned a Félix". Info Culture. Info Culture. Retrieved 19 November 2018.

 

ਬਾਹਰੀ ਲਿੰਕ

[ਸੋਧੋ]