ਰਿਮ ਝਿਮ ਪਰਬਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਰਿਮ ਝਿਮ ਪਰਬਤ"
ਲੇਖਕ ਵਰਿਆਮ ਸਿੰਘ ਸੰਧੂ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨਸਿਰਜਣਾ,ਮੈਗਜ਼ੀਨ ਵਿੱਚ ਪਹਿਲੀ ਵਾਰ ਛਪੀ
ਪ੍ਰਕਾਸ਼ਨ ਕਿਸਮਪ੍ਰਿੰਟ

ਰਿਮ ਝਿਮ ਪਰਬਤ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਪੰਜਾਬ ਸੰਤਾਪ ਬਾਰੇ ਪੰਜਾਬੀ ਕਹਾਣੀ ਹੈ ਜੋ 21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਅਖੀ ਵਿੱਚ ਪਹਿਲੀ ਵਾਰ ਛਪੀ।

ਪਾਤਰ[ਸੋਧੋ]

  • ਅਰਜਨ ਸਿੰਘ
  • ਗੁਰਜੀਤ ਸਿੰਘ
  • ਬਿੱਲੂ
  • ਜਗਜੀਤ ਸਿੰਘ (ਅਰਜਨ ਸਿੰਘ ਦਾ ਪੁੱਤਰ)

ਸਾਰ[ਸੋਧੋ]

ਕਹਾਣੀ ਦਾ ਨਾਇਕ ਅਰਜਨ ਸਿੰਘ ਕਹਾਣੀ ਵਿੱਚ ਦੂਸਰੀ ਪੀੜੀ ਦਾ ਪ੍ਰਤੀਨਿਧ ਹੈ। ਉਸ ਦਾ ਬਾਪ ਇੰਦਰ ਸਿੰਘ ਜੁਲਮ ਨਾਲ ਹਮੇਸ਼ਾਂ ਟੱਕਰ ਲੈਂਦਾ ਰਿਹਾ ਸੀ, ਗੁਰੂ ਕੇ ਬਾਗ਼ ਦੇ ਮੋਰਚੇ ਵਿੱਚ ਜਥੇ ਨਾਲ ਗਿਆ ਸੀ, ਅੰਮ੍ਰਿਤਧਾਰੀ ਸਿੱਖ ਸੀ, ਗ਼ਦਰ ਪਾਰਟੀ ਦੇ ਸ਼ਹੀਦਾਂ ਜਗਤ ਸਿੰਘ ਤੇ ਪ੍ਰੇਮ ਸਿੰਘ ਦਾ ਪਿੰਡ-ਸਾਥੀ ਤੇ ਲਹਿਰ-ਸਾਥੀ ਰਿਹਾ ਸੀ ਉਹਦਾ ਬਾਪੂ।[1]

ਅਰਜਨ ਸਿੰਘ ਦਾ ਪੁੱਤਰ ਜਗਜੀਤ ਸਿੰਘ ਕਾਮਰੇਡਾਂ ਦੀ ਕਾਰਜਸ਼ੈਲੀ ਨਾਲ ਨੱਥੀ ਹੋ ਜਾਂਦੇ ਹਨ ਤੇ ਜਗਜੀਤ ਸਿੰਘ ਇੱਕ ਖਿਚੀ ਲਕੀਰ ਦੇ ਪਾਰ ਜਾ ਖਲੋਂਦਾ ਹੈ। ਪੰਜਾਬ ਸੰਕਟ ਦੌਰਾਨ ਵਡੇ ਪਧਰ ਤੇ ਹੋਈ ਕਾਮਰੇਡਾਂ ਦੀ ਸ਼ਹਾਦਤ ਨੇ ਉਨ੍ਹਾਂ ਵਿੱਚ ਇੱਕਪਾਸੜਤਾ ਭਾਰੂ ਕੇਆਰ ਦਿੱਤੀ। ਪਰ ਅਰਜਨ ਸਿੰਘ ਸਾਰੇ ਸੁਆਲਾਂ ਨੂੰ ਵਧੇਰੇ ਵਿਆਪਕ ਸੰਦਰਭ ਵਿੱਚ ਵਿਚਾਰਦਾ ਹੈ। ਫ਼ਲੈਸ਼-ਬੈਕ ਰਾਹੀਂ ਲੇਖਕ, ਅਰਜਨ ਸਿੰਘ ਦੇ ਇਸ ਪੱਖ ਨੂੰ ਉਘਾੜਦਾ ਹੈ।

ਹਵਾਲੇ[ਸੋਧੋ]

  1. http://www.5abi.com/kahani/kahani2008/033-rim-jhim-wariyam-singh-290810.htm