ਰੀਤੀ ਦੇ ਮੂਲ ਆਧਾਰ
ਕਾਵਿਗੁਣ ਪਿੱਛੇ ਅਸੀਂ ਲਿਖ ਆਏ ਹਾਂ ਕਿ ਰੀਤੀ ਦੀ ਪਰਿਭਾਸ਼ਾ ਦਰਸਾਉਂਦਿਆਂ ਵਾਮਨ ਨੇ ਗੁਣਾਂ ( ਕਾਵਿ ਗੁਣਾਂ ਨੂੰ ਆਵਸ਼ਕ ਤੱਤ ਮੰਨਿਆ ਹੈ ਜਿਸ ਤੋਂ ਬਿਨਾਂ ਰੀਤੀ ਸੰਪੂਰਨ ਨਹੀਂ ਹੋ ਸਕਦੀ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਵਾਮਨ ਦੇ ਅਨੁਸਾਰ ਰੀਤੀ ਦਾ ਮੂਲ - ਆਧਾਰ ਗੁਣ ( qualities ) ਹਨ। ਜਿਹੜੇ ਸ਼ਬਦ - ਸੁੰਦਰਤਾ ਅਤੇ ਅਰਥ - ਸੁੰਦਰਤਾ ਦੇ ਲਖਾਇਕ ਹਨ। ਇਸਦਾ ਭਾਵ ਇਹ ਹੈ ਕਿ ਮਧੁਰਤਾ , ਓਜ ਆਦਿ ਗੁਣਾਂ ( ਜਿਨ੍ਹਾਂ ਦਾ ਵਿਵੇਚਨ ਅੱਗੇ ਕੀਤਾ ਜਾ ਰਿਹਾ ਹੈ ) ਤੋਂ ਬਿਨਾਂ ਰੀਤੀ ਦੀ ਕੋਈ ਹੋਂਦ ਨਹੀਂ , ਇਸ ਲਈ ' ਗੁਣ ' ਰੀਤੀ ਦੇ ਆਧਾਰਕ ਤੱਤ ਹਨ। ਅਗਨਿ ਪੁਰਾਣ ਵਿਚ ਹੀੜੀ ਦੇ ਤਿੰਨ ਤੱਤ ਮੰਨੇ ਹਨ - ਸਮਾਸ , ਅਲੰਕਾਰ ਅਤੇ ਕੋਮਲਤਾ ਜਿਨ੍ਹਾਂ ਦੀ ਮਾਤ੍ਰ ਵੈਦਰਭੀ , ਪਾਂਚਾਲੀ ਅਤੇ ਰੋੜੀਯਾ ਵਿਚ ਵਧਦੀ ਘਟਦੀ ਹੈ । ' ਕਾਵਯ ਪ੍ਰਕਾਸ਼` ਦੇ ਕਰਤਾ ਮੰਮਟ ਨੇ ਗੁਣਪ੍ਰਗਟਾਊ ਵਰਣ - ਸਮੂਹ ( ਵਰਣ ਗੁਫਲਾ ) ਨੂੰਰੀਤੀ ਸੰਪ੍ਰਦਾਏ ਆਖਿਆ ਹੈ ਅਤੇ ਅਖਰ ਸਮੂਹਾਂ ਨਾਲ ਗੁਣਾਂ ਦਾ ਸਬੰਧ ਨਿਯਤ ਕਰ ਦਿੱਤਾ ਹੈ । ਉਸ ਨੇ ਮਾਧੁਰਯ ਹੀ ਰੀਤੀ ਦਾ ਮੂਲਾਧਾਰ ਮੰਨਿਆ ਹੈ । ਮੰਮਟ ਨੇ ਵਿਤੀ ( ਪ੍ਰੀਤੀ ) ਨੂੰ ਵਰਣਾਂ ਜਾਂ ਅੱਖਰਾਂ ਦਾ ਕਮ . 147 ਆਦਿ ਗੁਣਾਂ ਵਾਸਤੇ ਵੱਖ ਵੱਖ ਵਰਣ - ਸਮੂਹ ਨਿਯਤ ਕੀਤੇ ਹਨ । ਇਸ ਲਈ ਉਸਦੀ ਦ੍ਰਿਸ਼ਟੀ । ਵਿਚ ਗੁਣ - ਯੁਕਤ ਵਰਣ - ਸਮੂਹ ਹੀ ਰੀਤੀ ਦੇ ਮੂਲ ਤੱਤ ਹਨ । ਵਿਸ਼ਵਨਾਥ ਨੇ ਅੱਖਰ - ਮ , ਸ਼ਬਦ ਸਮੂਹ ਅਤੇ ਸਮਾਸ ਤਿੰਨਾਂ ਨੂੰ ਹੀ ਰੀਤੀ ਦੇ ਆਵਸ਼ਕ ਤੱਤ ਪਰਵਾਣ ਕੀਤਾ ਹੈ । ਇਉਂ ਆਚਾਰੀਆਂ ਨੇ ਰੀਤੀ ਦੇ ਅਜਿਹੇ ਤੱਤ ਦੀ ਖੋਜ ਕੀਤੀ ਹੈ ਜਿਸ ਤੋਂ ਬਗੈਰ ਰੀਤੀ ਨਿਖਰ ਹੀ ਨਹੀਂ ਸਕਦੀ ਅਤੇ ਸਗੋਂ ਜਿਸ ਤੋਂ ਬਿਨਾਂ ਰੀਤੀ ਦੀ ਹੋਂਦ ਉੱਕਾ ਹੀ ਅਸੰਭਵ ਹੈ। ਉਸ ਤੱਤ ਨੂੰ ਕਿਸੇ ਨੇ ਗੁਣ , ਕਿਸੇ ਨੇ ਸਮਾਸ , ਕਿਸੇ ਨੇ ਅੱਖਰ - ਕ੍ਰਮ ਆਖਿਆ ਹੈ ਪਰੰਤੂ ਬਹੁਸੰਮਤੀ ਏਸ ਪੱਖ ਵਿਚ ਹੈ ਕਿ ਕਾਵਿ - ਗੁਣ ਹੀ ਰੀਤੀ ਦੇ ਆਧਾਰ ਤੱਤ ਹਨ ਜਿਸ ਉੱਤੇ ਰੀਤੀ ਦਾ ਭਵਨ ਖੜਾ ਹੁੰਦਾ ਹੈ ਅਤੇ ਇਸ ਤੱਤ ਨੂੰ ਲਗਭਗ ਸਾਰੇ ਸਮੀਖਿਆਕਾਰਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਸਵੀਕਾਰ ਕੀਤਾ ਹੈ । ਇਸਦਾ ਤਯ ਇਹ ਹੋਇਆ ਕਿ ਗੁਣ ਅਤੇ ਰੀਤੀ ਦਾ ਨਿੱਤ ਸਬੰਧ ਹੈ ਇਸ ਲਈ ਰੀਤੀਆਂ ਲਈ ਕਿਸੇ ਨਾ ਕਿਸੇ ਕਾਵਿ ਗੁਣ ਦੀ ਲੋੜ ਹੈ ਜਿਸ ਦੇ ਆਸਰੇ ਉਤੇ ਰੀਤੀ ਦੀ ਸਿਰਜਨਾ ਹੋ ਸਕਦੀ ਹੈ।[1]
ਹਵਾਲੇ
[ਸੋਧੋ]- ↑ ਡਾ, ਪ੍ਰੇਮ ਪ੍ਰਕਾਸ਼ ਧਾਲੀਵਾਲ (2019). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਮੈਦਾਨ ਪਬਲੀਕੇਸ਼ਨ ਬਿਉਰੋ. p. 146.