ਰੁਕਮਣੀ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰੁਕਮਣੀ ਵਰਮਾ (ਜਨਮ 1940) ਬੇਂਗਲੂਰ ਵਿੱਚ ਇੱਕ ਭਾਰਤੀ ਕਲਾਕਾਰ ਹੈ। ਉਸਦਾ ਜਨਮ ਭਾਰਨੀ ਥਿਰੂਨਲ ਰੁਕਮਨੀ ਬਾਈ ਵਜੋਂ ਹੋਇਆ, ਜੋ ਤਰਾਵਣਕੋਰ ਦੀ ਚੌਥੀ ਰਾਜਕੁਮਾਰੀ ਹੈ। ਕੇਰਲਾ ਵਰਮਾ ਕੋਇਲ ਤਮਪੁਰਨ ਅਵਾਰਗਲ, ਉਹ ਮਹਾਰਾਣੀ ਸੇਤੂ ਲਕਸ਼ਮੀ ਬਾਈ ਦੀ ਪੋਤਰੀ ਹੈ ਅਤੇ ਤਰਾਵਣਕੋਰ ਸ਼ਾਹੀ ਪਰਿਵਾਰ ਨਾਲ ਸੰਬੰਧਤ ਹੈ।[1] ਉਸਦੇ ਮਹਾਨ ਦਾਦਾ ਜੀ ਰਾਜਾ ਰਵੀ ਵਰਮਾ ਸਨ। ਉਸਦੇ ਪਿਤਾ ਕੇਰਲਾ ਵਰਮਾ ਇੱਕ ਪੇਂਸਿਲ ਸਕੈਚ ਵਿੱਚ ਵਿਸ਼ੇਸ਼ਤਾ ਰੱਖਣ ਵਾਲਾ ਕਲਾਕਾਰ ਹੈ ਜਦੋਂ ਕਿ ਉਸਦਾ ਪੁੱਤਰ ਜੈ ਵਰਮਾ ਇੱਕ ਰੰਗਦਾਰ ਪੇਂਸਿਲ ਕਲਾਕਾਰ ਹੈ।

1960 ਦੇ ਦਹਾਕੇ ਵਿਚ ਸ਼੍ਰੀਮਤੀ ਵਰਮਾ ਨੂੰ ਭਰਤਨਾਟਿਅਮ, ਕਥਕ, ਕਥਕਲੀ ਆਦਿ ਵਰਗੇ ਡਾਂਸ ਫਾਰਮ ਵਿਚ ਦਿਲਚਸਪੀ ਹੋ ਗਈ ਅਤੇ ਸਟੇਜ 'ਤੇ ਪ੍ਰਦਰਸ਼ਿਤ ਕੀਤਾ। ਉਸਨੇ 1965 ਵਿੱਚ, ਬੈਂਗਲੋਰ ਵਿੱਖੇ ਆਪਣਾ ਖ਼ੁਦ ਦਾ ਡਾਂਸ ਸਕੂਲ ਸਥਾਪਿਤ ਕੀਤਾ। ਉਸਨੇ ਕਈ ਕਲਾ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ, ਜਿਵੇਂ ਕਿ 1974 ਵਿੱਚ ਦਿੱਲੀ ਵਿਖੇ, "ਕਨਚ ਐਂਡ ਕਾਵੇਰੀ" ਪ੍ਰਦਰਸ਼ਨੀ, ਦਿੱਤੀ ਜਿਸਨੂੰ ਰਾਸ਼ਟਰਪਤੀ ਵੀ ਵੀ ਗਿਰੀ ਦੁਆਰਾ ਖੋਲਿਆ ਗਿਆ।  ਉਸਨੇ ਲੰਡਨ (1976, ਲਾਰਡ ਮਾਊਂਟਬੈਟਨ ਦੁਆਰਾ ਖੋਲੇ ਗਏ), ਜਹਾਂਗੀਰ ਆਰਟ ਗੈਲਰੀ, ਬੰਬੇ (1981), ਬੌਨ, ਕੋਲੋਨ ਅਤੇ ਨਿਊਇਨਹਾਰ, ਜਰਮਨੀ (1975) ਆਦਿ ਵਿੱਚ ਚਿੱਤਰਕਾਰੀ ਕੀਤੀ.

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. Travancore State Manual Vol II by Velu Pillai, 1940