ਰੁਪਿੰਦਰਪਾਲ ਸਿੰਘ ਢਿੱਲੋਂ
ਰੁਪਿੰਦਰਪਾਲ ਸਿੰਘ ਢਿੱਲੋਂ (ਰੂਪ ਢਿੱਲੋਂ) (ਜਨਮ 1969) ਕਹਾਣੀ, ਨਾਵਲ ਅਤੇ ਕਵਿਤਾ ਲਿਖਦਾ ਹੈ। ਉਹ ਇੱਕ ਬਰਤਾਨਵੀ ਸਮਕਾਲੀ ਪੰਜਾਬੀ ਲੇਖਕ ਹੈ। ਰੂਪ ਢਿੱਲੋਂ ਇੰਗਲੈਂਡ ਦਾ ਜੰਮਪਲ ਅਤੇ ਅੰਗਰੇਜ਼ੀ ਸਾਹਿਤ ਦਾ ਚੰਗਾ ਜਾਣੂ ਹੈ। ਉਸਨੇ ਔਕਸਫੋਡ ਬਰੂਕਜ਼ ਯੂਨੀਵਰਸਿਟੀ ਤੋਂ ਉਚੇਰੀ ਪੜ੍ਹਾਈ ਹਾਸਲ ਕੀਤੀ ਹੈ।
ਰੂਪ ਨੇ ਯੂ ਕੇ ਵਿੱਚ ਇੱਕ ਨਵੀਂ ਸਾਹਿਤਕ ਲਹਿਰ ਪੈਦਾ ਕੀਤੀ ਹੈ ਜਿਸ ਨੂੰ ਉਹ ਵਿਚਿੱਤਰਵਾਦ ਸੱਦਦਾ ਹੈ। ਇਸ ਰੂਪ ਭੇਦ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਲਹਿਰਾਂ ਨੂੰ ਰਲ਼ਾ-ਮਿਲ਼ਾ ਕੇ ਨਵਾਂ ਅੰਦਾਜ਼ ਪੇਸ਼ ਕੀਤਾ ਹੈ ਜੋ ਆਮ ਅਦਬ ਨੂੰ ਲਕੀਰ ਦਾ ਫ਼ਕੀਰ ਸਮਝਦਾ ਹੈ। ਇਸ ਸ਼ੈਲੀ ਵਿੱਚ ਵਿਗਿਆਨ ਗਲਪ (Science Fiction), ਜਾਦੂ ਯਥਾਰਥ, ਹਕੀਕਤ ਅਤੇ ਕਲਪਨਾ ਇਕੱਠੇ ਸੋਚ ਉਡਾਰੀ ਮਾਰਦੇ ਹਨ। ਅੰਗ੍ਰੇਜ਼ੀ, ਜਪਾਨੀ ਅਤੇ ਸਪੇਨੀ ਤੋਂ ਕਈ ਪੰਜਾਬੀ ਵਾਸਤੇ ਨਵੀਆਂ ਤਕਨੀਕਾਂ ਉਧਾਰ ਲਈਆਂ ਹਨ। ਉਸ ਦਾ ਲਹਿਜਾ ਪੰਜਾਬ ਦੀ ਧਰਤੀ ਵਾਲਾ ਨਹੀਂ, ਸਗੋਂ ਬਾਹਰ ਗੋਰਿਆਂ ਦੇ ਮੁਲਕਾਂ ਵਿੱਚ ਰਹਿਣ ਨਾਲ਼ ਅੰਗ੍ਰੇਜ਼ੀ ਦੇ ਅਸਰ ਨਾਲ਼ ਬਦਲੀ ਹੋਈ ਪੰਜਾਬੀ ਦਾ ਹੈ, ਜਿਸ ਨੂੰ ਬਰਤਾਨਵੀ ਜਾਂ ਬਾਹਰਲੀ ਪੰਜਾਬੀ ਬੋਲੀ ਕਹਿ ਸਕਦੇ ਹਾਂ। ਇਸ ਲਈ ਫਿਕਰਾ ਬੰਦੀ ਤੇ ਵਾਕ ਬਣਤਰ ਪੰਜਾਬੀ ਵਾਸਤੇ ਨਵਾਂ ਹੀ ਹੈ। ਜਿਹੜੇ ਲਿਖਾਰੀ ਰੂਪ ਵਾਂਙ ਲਿਖਦੇ ਹਨ, ਉਨ੍ਹਾਂ ਦੀ ਸ਼ੈਲੀ ਨੂੰ ਵਿਚਿੱਤਰਵਾਦ ਆਖ ਸਕਦੇ ਹਾਂ।
ਵਿਚਿੱਤਰਵਾਦ ਸ਼ੈਲੀ ਵਿੱਚ ਆਮ ਕਹਾਣੀ ਨਾਲ਼ ਨਾਟਕ ਅਤੇ ਕਥਾ ਕਾਵਿ ਵੀ ਵਰਤਿਆ ਜਾਂਦਾ ਹੈ, ਅਤੇ ਸਿਨੇਮਾ ਦਾ ਕਾਫ਼ੀ ਅਸਰ ਹੈ। ਦ੍ਰਿਸ਼ ਬਹੁਤ ਬਰੀਕੀ 'ਚ ਦਿਖਾਇਆ ਜਾਂਦਾ ਹੈ, ਅਤੇ ਹਰ ਪਾਤਰ ਦੇ ਲੀੜੇ, ਸ਼ਕਲ ਅਤੇ ਸੁਭਾੳ ਵੀ। ਪਾਤਰ ਦਾ ਆਲ਼ਾ ਦੁਆਲ਼ਾ ਵੀ ਵੇਰਵੇ ਨਾਲ਼ ਤਸ਼ਰੀਹ ਹੁੰਦਾ ਹੈ।
ਹੁਣ ਤੱਕ ਰੂਪ ਦਾ ਨਾਵਲ ਸਮੁਰਾਈ ਮਸ਼ਹੂਰ ਹੋ ਹੱਟਾ ਹੈ ਅਤੇ ਉਸ ਦਾ ਨਾਵਲ ਚੁੱਕਾ ਤੇ ਕਾਲ਼ਾ ਪੰਜਾਬੀ ਦਾ ਪਹਿਲਾਂ ਮਹਾਨ-ਨਾਵਲ ਸਮਝਿਆ ਗਿਆ ਹੈ।
ਸ਼ਿਵਚਰਨ ਸਿੰਘ ਗਿੱਲ ਟਰੱਸਟ ਸਾਊਥਾਲ ਵੱਲੋਂ, 2020 ਵਿੱਚ ਰੂਪ ਨੂੰ ਸਨਮਾਨ ਚਿੰਨ੍ਹ ਪੰਜਾਬੀ ਸਾਹਿਤ/ ਕਲਾ ਦੇ ਖੇਤਰ ਵਿੱਚ ਪਾਏ ਯੋਗਦਾਨ ਵਾਸਤੇ ਮਿਲਿਆ ਹੈ।
2023 ਵਿੱਚ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਤੋਂ ਨਾਵਲਕਾਰ ਦਾ ਇਨਾਮ ਮਿਲਿਆ।
ਕੰਮ
[ਸੋਧੋ]- ਨੀਲਾ ਨੂਰ (2007)
- ਬੇਘਰ ਬਾਘ (2009)
- ਕਲਦਾਰ (2010)
- "ਬਾਰਸੀਲੋਨਾ: ਘਰ ਵਾਪਸੀ" (2010)
- ਭਰਿੰਡ (2011)
- ਓ, 2015, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
- ਗੁੰਡਾ, 2014, ਖੁਸ਼ਜੀਵਨ ਕਿਤਾਬਾਂ, ਲੰਡਨ[1]
- ਸਮੁਰਾਈ (2016)
- ਸਿੰਧਬਾਦ (2020)
- ਚਿੱਟਾ ਤੇ ਕਾਲ਼ਾ (2022)
- ਹੌਲ (2023)
- ਨਾਗਾਂ ਦੀ ਖੇਡ -ਨਾਵਲ (2024)