ਰੂਪੀ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੂਪੀ ਕੌਰ
ਜਨਮ (1992-10-05) 5 ਅਕਤੂਬਰ 1992 (ਉਮਰ 28)
ਪੰਜਾਬ, ਭਾਰਤ
ਵੱਡੀਆਂ ਰਚਨਾਵਾਂMilk and Honey
ਨਸਲੀਅਤਪੰਜਾਬੀ
ਨਾਗਰਿਕਤਾਕਨੇਡੀਅਨ
ਕਿੱਤਾਲੇਖਕ, ਕਵੀ
ਵੈੱਬਸਾਈਟ
www.rupikaur.com

ਰੂਪੀ ਕੌਰ ਹੈ, ਇੱਕ ਕੈਨੇਡੀਅਨ ਨਾਰੀਵਾਦੀ ਕਵੀ, ਲੇਖਕ, ਅਤੇ ਬੋਲੇ ਸ਼ਬਦ ਕਲਾਕਾਰ ਹੈ। ਉਸਨੂੰ ਆਪਣੇ ਕਵਿਤਾਵਾਂ ਨੂੰ ਆਨਲਾਇਨ ਪੋਸਟ ਕਰਨ ਸਦਕਾ ਇੰਸਟਾਪੋਇਟ ਵਜੋਂ  ਜਾਣਿਆ ਜਾਂਦਾ ਹੈ, ਜਿਸ ਵਿੱਚ ਇੰਸਟਾਗਰਾਮ ਉਸਦਾ ਮੁਢਲਾ ਪਲੇਟਫਾਰਮ ਹੈ। [1] ਉਸਨੇ 2015 ਵਿੱਚ ਕਵਿਤਾ ਅਤੇ ਗਦ ਦੀ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਜਿਸਦਾ ਸਿਰਲੇਖ ਹੈ ਦੁੱਧ ਅਤੇ ਸ਼ਹਿਦ, ਜੋ ਹਿੰਸਾ, ਸ਼ੋਸ਼ਣ, ਪ੍ਰੇਮ, ਨੁਕਸਾਨ, ਅਤੇ ਨਾਰੀਤਵ ਦੇ ਮਜ਼ਮੂਨਾਂ ਨੂੰ ਮੁਖ਼ਾਤਿਬ ਹੈ।[2]

ਜ਼ਿੰਦਗੀ[ਸੋਧੋ]

ਰੂਪੀ ਕੌਰ ਦਾ ਜਨਮ ਪੰਜਾਬ, ਭਾਰਤ ਵਿੱਚ ਹੋਇਆ ਸੀ ਅਤੇ ਉਹ  ਆਪਣੇ ਮਾਪਿਆਂ ਨਾਲ ਟੋਰੰਟੋ, ਕੈਨੇਡਾ ਆ ਗਈ ਸੀ ਜਦ ਉਹ ਮਸਾਂ 4 ਸਾਲ ਦੀ ਸੀ। ਇੱਕ ਬੱਚੀ ਦੇ ਰੂਪ ਵਿੱਚ, ਉਸਨੇ ਆਪਣੀ ਮਾਂ ਕੋਲੋਂ ਚਿੱਤਰ ਬਣਾਉਣ ਅਤੇ ਪੇਂਟ ਕਰਨ ਦੀ ਪ੍ਰੇਰਨਾ ਲਈ ਸੀ। ਉਹ ਆਪਣੇ ਦੋਸਤਾਂ ਨੂੰ ਉਨ੍ਹਾਂ ਦੇ ਜਨਮਦਿਨ ਤੇ ਕਵਿਤਾਵਾਂ ਲਿਖ ਦਿੰਦੀ ਜਾਂ ਆਪਣੇ ਮਿਡਲ ਸਕੂਲ ਕਰਸ਼ੇਸ ਨੂੰ ਸੁਨੇਹਾ ਲਿਖਦੀ ਸੀ।  ਉਸ ਨੇ ਵਾਟਰਲੂ ਯੂਨੀਵਰਸਿਟੀ, ਓਂਟਾਰੀਓ ਵਿੱਚ ਸੁਭਾਸ਼ਨ-ਕਲਾ ਵਿਵਸਾਇਕ ਲੇਖਣੀ ਦੀ ਪੜ੍ਹਾਈ ਕੀਤੀ।  ਉਹ ਵਰਤਮਾਨ ਵਿੱਚ ਆਪਣੇ ਮਾਤਾ - ਪਿਤਾ ਅਤੇ ਚਾਰ ਭਰਾਵਾਂ ਦੇ ਨਾਲ ਬਰੈਂਪਟਨ, ਓਂਟਾਰੀਓ ਵਿੱਚ ਰਹਿੰਦੀ ਹੈ।[3] ਬਰੈਂਪਟਨ ਵਿੱਚ ਟਿਕਣ ਤੋਂ ਪਹਿਲਾਂ ਕੌਰ ਅਤੇ ਉਸ ਦੇ ਪਰਵਾਰ ਨੇ ਵਾਰ ਵਾਰ, ਕੁਲ ਮਿਲਾਕੇ ਸੱਤ ਵਾਰ ਜਗ੍ਹਾ ਬਦਲੀ ਕੀਤੀ ਸੀ।[4]

ਕੰਮ[ਸੋਧੋ]

ਕੌਰ ਨੇ ਸਾਮਾਜਕ ਮੀਡਿਆ ਵੇਬਸਾਇਟਾਂ ਜਿਵੇਂ ਕਿ ਇੰਸਟਾਗਰਾਮ ਅਤੇ ਟੰਬਲਰ ਦੇ ਮਾਧਿਅਮ ਨਾਲ ਆਨਲਾਇਨ ਕਵਿਤਾ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਉਸ ਦੇ ਜਿਆਦਾ ਉਲੇਖਨੀ ਕੰਮਾਂ ਵਿੱਚ ਮਾਹਵਾਰੀ ਉੱਤੇ ਉਸ ਦਾ ਫੋਟੋ-ਨਿਬੰਧ ਹੈ, ਜੋ ਕਿ ਮਾਸਿਕ ਧਰਮ ਦੇ ਨਾਲ ਜੁੜੇ ਸਾਮਾਜਕ ਟੈਬੂਵਾਂਨੂੰ ਚੁਣੋਤੀ ਦੇਣ ਲਈ ਦ੍ਰਿਸ਼ ਕਾਵਿ ਦੇ ਇੱਕ ਟੁਕੜੇ ਦੇ ਰੂਪ ਵਿੱਚ ਵਰਣਿਤ ਹੈ।[5]  ਉਸਦੇ ਕੰਮਾਂ ਵਿੱਚ ਮਿਲਦੇ ਆਮ ਮਜ਼ਮੂਨਾਂ ਵਿੱਚ ਗਾਲਾਂ, ਨਾਰੀਤਵ, ਪ੍ਰੇਮ ਅਤੇ ਦਿਲ ਦਾ ਦਰਦ ਸ਼ਾਮਿਲ ਹਨ। ਅਕਤੂਬਰ 2015 ਵਿੱਚ, ਕੌਰ ਨੇ ਆਪਣਾ ਸਾਮੂਹਕ ਕਾਰਜ ਦੁੱਧ ਅਤੇ ਸ਼ਹਿਦ ਕਿਤਾਬ ਵਿੱਚ ਪ੍ਰਕਾਸ਼ਿਤ ਕੀਤਾ।[6] ਰੂਪੀ ਕੌਰ ਨੇ ਕਿਹਾ ਹੈ ਕਿ ਸਸ਼ਕਤੀਕਰਣ ਲਿਖਣ ਲਈ ਉਸ ਦੀ ਪਸੰਦੀਦਾ ਚੀਜ ਹੈ ਕਿਉਂਕਿ ਇਹ ਮੇਰੀ ਆਪਣੇ ਆਪ ਦੀ ਸਭ ਤੋਂ ਚੰਗੀ ਦੋਸਤ ਬਨਣ ਅਤੇ ਮੈਨੂੰ ਮੇਰੀ ਜ਼ਰੂਰਤ ਵੇਲੇ ਸਲਾਹ ਦੇਣ ਦੀ ਤਰ੍ਹਾਂ ਹੈ। [7] ਰੂਪੀ ਨੇ ਐਂਡਰਿਊਜ ਮੈਕਮੀਲ ਪਬਲਿਸ਼ਿੰਗ ਅਤੇ ਸ਼ੂਸਟਰ ਕਨਾਡਾ ਦੇ ਨਾਲ ਦੋ ਹੋਰ ਕਿਤਾਬਾਂ ਨੂੰ ਰਿਲੀਜ ਕਰਨ ਦਾ ਇਕਰਾਰ ਕੀਤਾ ਹੈ, ਜਿਸ ਵਿਚੋਂ ਪਹਿਲੀ 2017 ਦੀ ਪਤਝੜ ਵਿੱਚ ਜਾਰੀ ਕੀਤੀ ਜਾਣੀ ਹੈ।[8]

ਹਵਾਲੇ[ਸੋਧੋ]

  1. Flood, Alison (2016-09-13). "Poet Rupi Kaur's Milk and Honey sells more than half a million copies". The Guardian (in ਅੰਗਰੇਜ਼ੀ). ISSN 0261-3077. Retrieved 2016-10-08. 
  2. "Milk & Honey: A Poet Exposes Her Heart". Kaur Life. 2014-11-20. Retrieved 2016-10-08. 
  3. El-Safty, Amirah. "Internet Made the Poetry Star: The digital life and times of poet and artist Rupi Kaur". The Walrus. The Walrus. Retrieved 23 March 2016. 
  4. "How Rupi Kaur Became the Voice of Her Generation". Flare (in ਅੰਗਰੇਜ਼ੀ). 2016-11-11. Retrieved 2016-12-08. 
  5. Briscoll, Drogan. "Feminist Artist Rupi Kaur, Whose Period Photograph Was Removed From Instagram: 'Men Need To See My Work Most'". Huffington Post. Huffington Post. Retrieved 22 March 2016. 
  6. "Poet and artist Rupi Kaur battled taboos about women's bodies – and broke the internet". CBC. Canadian Broadcasting Corporation. Retrieved 22 March 2016. 
  7. "A poet and rebel: How Insta-sensation Rupi Kaur forced her way to global fame". http://www.hindustantimes.com/. 2016-10-22. Retrieved 2016-12-08.  External link in |newspaper= (help)
  8. "Rupi Kaur to Publish Two with Andrews McMeel". PublishersWeekly.com. Retrieved 2016-12-08.