ਰੂਹੁੱਲਾ ਖ਼ੁਮੈਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰੂਹੋਲਾਹ ਖ਼ੋਮੇਨੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੂਹੁੱਲਾ ਖ਼ੋਮੈਨੀ
ਇਰਾਨ ਦਾ ਪਹਿਲਾ ਸੁਪਰੀਮ ਆਗੂ
ਅਹੁਦੇ 'ਤੇ
3 ਦਸੰਬਰ 1979 – 3 ਜੂਨ 1989
ਰਾਸ਼ਟਰਪਤੀ ਅਬੋਲਹਸਨ ਬਾਨੀਸਦਰ
ਮੋਹਮਦ-ਅਲੀ ਰਾਜਾਏ
ਅਲੀ ਖ਼ੁਮੈਨੀ
ਡਿਪਟੀ ਅਲ-ਹਸਨ-ਹੁਸੇਨ ਕੈਲਾਸ਼
ਪਿਛਲਾ ਅਹੁਦੇਦਾਰ ਮੋਹਮਦ ਰੇਜ਼ੇ ਪਹਲਵੀ
As ਇਰਾਨ ਦਾ ਸ਼ਾਹ
ਅਗਲਾ ਅਹੁਦੇਦਾਰ ਅਲੀ ਖ਼ਮੇਨੇਈ
ਨਿੱਜੀ ਵੇਰਵਾ
ਜਨਮ ਰੂਹੁੱਲਾ ਮੁਸਾਵੀ ਸੁਹੂਫ਼ ਇਬ੍ਰਾਹੀਮ ਮੂਸਾ ਖ਼ੁਮੈਨੀ
24 ਸਤੰਬਰ 1902(1902-09-24)
ਖ਼ੁਮੈਨ, ਪਰੂਸ
ਮੌਤ 3 ਜੂਨ 1989(1989-06-03) (ਉਮਰ 86)
ਤਹਿਰਾਨ, ਇਰਾਨ
ਕੌਮੀਅਤ ਪਾਰਸੀ
ਜੀਵਨ ਸਾਥੀ ਖਾਦੀਜੇਹ ਸਾਕਾਫ਼ੀ (m.1929 – will.1989)
ਔਲਾਦ ਮੁਸਤਫਾ
ਜ਼ਾਹਰਾ
ਸਦੀਕ਼ਹ
ਫ਼ਰੀਦਹ
ਅਹਿਮਦ
ਧਰਮ ਸ਼ੀਆ ਇਸਲਾਮ (Usuli Twelver)
ਦਸਤਖ਼ਤ

ਰੂਹੁੱਲਾ ਖ਼ੁਮੈਨੀ (ਫ਼ਾਰਸੀ:روح الله خمینی, ਫ਼ਾਰਸੀ ਉਚਾਰਨ: [ruːholˈlɑːhe χomeiˈniː], 24 ਸਤੰਬਰ 1902 – 3 ਜੂਨ 1989), ਪੱਛਮ ਵਿੱਚ ਅਯਾਤੁੱਲਾ ਖ਼ੁਮੈਨੀ ਨਾਂ ਨਾਲ ਜਾਣੇ ਜਾਂਦੇ ਸਨ, ਇੱਕ ਇਰਾਨੀ ਧਾਰਮਿਕ ਆਗੂ ਅਤੇ ਸਿਆਸਤਦਾਨ ਸਨ। ਓਹ 1979 ਦੇ ਇਰਾਨੀ ਇਨਕਲਾਬ ਦੇ ਆਗੂ ਸਨ ਜਿਸ ਨੇ ਮੁਹੰਮਦ ਰਜ਼ਾ ਪਹਿਲਵੀ ਦਾ ਤਖਤਾ ਪਲਟਾਇਆ ਸੀ। ਇਨਕਲਾਬ ਦੇ ਬਾਅਦ, ਖ਼ੁਮੈਨੀ ਦੇਸ਼ ਦਾ ਸੁਪਰੀਮ ਆਗੂ ਬਣਿਆ। ਦੇਸ਼ ਦੇ ਸਭ ਤੋਂ ਉੱਚੇ ਦਰਜੇ ਦੇ ਸਿਆਸੀ ਅਤੇ ਧਾਰਮਿਕ ਅਧਿਕਾਰਾਂ ਵਾਲਾ ਇਹ ਅਹੁਦਾ ਇਸਲਾਮਿਕ ਰੀਪਬਲਿਕ ਦੇ ਸੰਵਿਧਾਨ ਵਿੱਚ ਬਣਾਇਆ ਗਿਆ ਸੀ, ਜਿਸ ਤੇ ਉਹ ਆਪਣੀ ਮੌਤ ਤੱਕ ਬਿਰਾਜਮਾਨ ਰਿਹਾ।

ਜ਼ਿੰਦਗੀ[ਸੋਧੋ]

ਆਇਤੁੱਲਾ ਖੁਮੈਨੀ ਦਾ ਜਨਮ 24 ਸਤੰਬਰ 1902 ਨੂੰ ਤੇਹਰਾਨ ਤੋਂ ਤਿੰਨ ਸੌ ਕਿਲੋਮੀਟਰ ਦੂਰ ਖੁਮੈਨ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਅਇਤੋੱਲਾ ਸਯਦ ਮੁਸਤਾਫਾ ਮੁਸਾਵੀ ਸੀ ਅਤੇ ਉਸ ਦੀ ਮਾਂ ਦਾ ਨਾਮ ਹੱਜੇ ਆਘਾ ਖਾਨੁਮ ਸੀ। ਰੁਹੋੱਲਾ ਸਯਦ ਸਨ ਅਤੇ ਉਨ੍ਹਾਂ ਦਾ ਪਰਵਾਰ ਮੁਹੰਮਦ ਦੇ ਵੰਸ਼ ਵਿੱਚੋਂ ਸੀ। ਉਹ ਅਖੀਰੀ ਇਮਾਮ (ਇਮਾਮ ਮੂਸਾ ਕਾਨਮ) ਤੋਂ ਸਨ। ਉਸਦੇ ਵਡਾਰੂ ਆਪਣੇ ਮੂਲ ਟਿਕਾਣੇ, ਉੱਤਰ-ਪੂਰਬੀ ਇਰਾਨ ਦੇ ਖ਼ੁਰਾਸਾਨ ਸੂਬੇ ਦੇ ਨਗਰ ਨਿਸ਼ਾਪੁਰ ਤੋਂ 18ਵੀਂ ਸਦੀ ਦੇ ਅੰਤ ਸਮੇਂ ਭਾਰਤ ਦੇ ਰਾਜ ਅਵਧ ਆ ਵੱਸੇ ਸਨ। ਉਸਦਾ ਦਾਦਾ ਸਯਦ ਆਖਮਦ ਮੂਸਾਵੀ ਦਾ ਜਨਮ ਹਿੰਦੀ, ਉੱਤਰ ਪ੍ਰਦੇਸ਼ ਦੇ ਕਿੰਤੂਰ ਪਿੰਡ ਵਿੱਚ ਹੋਇਆ ਸੀ।[1] ਹਿੰਦੀ 1834 ਵਿੱਚ ਈਰਾਨ ਆਇਆ ਅਤੇ 1939 ਵਿੱਚ ਖੋਮੈਨ ਵਿੱਚ ਘਰ ਪਾ ਲਿਆ। ਉਸ ਦੀ ਤੀਜੀ ਪਤਨੀ, ਸਕੀਨੇ ਨੇ, ਮੁਸਤਾਫਾ ਨੂੰ 1856 ਵਿੱਚ ਜਨਮ ਦਿੱਤਾ। ਖੋਮੈਨੀ ਦੇ ਨਾਨੇ ਮਿਰਜ਼ਾ ਆਖਮਦ ਮੋਜਤਹੇਦ-ਏ-ਖੋਂਸਾਰੀ ਜੀ ਸਨ। ਮਿਰਜ਼ਾ ਖੋਂਸਾਰੀ ਮੱਧ ਈਰਾਨ ਵਿੱਚ ਬਹੁਤ ਚੰਗੇ ਇਮਾਮ ਸਨ।

ਮਾਰਚ 1903 ਵਿੱਚ, ਰੁਹੋੱਲਾ ਦੇ ਜਨਮ ਦੇ ਪੰਜ ਮਹੀਨੇ ਬਾਅਦ, ਲੋਕਾਂ ਨੇ ਉਸਦੇ ਪਿਤਾ ਦੀ ਹੱਤਿਆ ਕਰ ਦਿੱਤੀ। ਰੁਹੋੱਲਾ ਦੀ ਮਾਂ ਅਤੇ ਨਾਨੀ ਨੇ ਉਸ ਨੂੰ ਪਾਲਿਆ। ਛੇਵੇਂ ਸਾਲ ਤੋਂ ਉਸ ਦੀ ਕੁਰਾਨ ਅਤੇ ਫਾਰਸੀ ਭਾਸ਼ਾ ਦੀ ਸਿੱਖਿਆ ਸ਼ੁਰੂ ਹੋਈ। ਉਸ ਦੀ ਅਰੰਭਕ ਸਿੱਖਿਆ ਮੁੱਲਾਂ ਅਬਦੁਲ ਕਸੀਮ ਅਤੇ ਸ਼ੈਖ ਜੱਫਰ ਕੋਲੋਂ ਹੋਈ। ਰੁਹੋੱਲਾ ਦੀ ਮਾਂ ਅਤੇ ਨਾਨੀ ਦਾ ਉਦੋਂ ਦੇਹਾਂਤ ਹੋ ਗਿਆ ਜਦੋਂ ਉਹ 15 ਸਾਲ ਦਾ ਸੀ। ਇਸਦੇ ਬਾਅਦ ਉਹ ਅਇਤੋੱਲਾ ਦੇ ਨਾਲ ਰਹਿਣ ਲੱਗਿਆ। ਜਦੋਂ ਉਹ 18 ਦਾ ਹੋਇਆ ਤਾਂ ਈਸਲਾਮੀ ਸਿੱਖਿਆ ਪ੍ਰਾਪਤ ਕਰਨ ਲਈ ਅਰਕ ਮਦਰਸੇ ਵਿੱਚ ਚਲਾ ਗਿਆ। ਉਸਦੇ ਗੁਰੂ ਅਇਤੋੱਲਾ ਅਬਦੁਲ-ਕਰੀਮ ਹੈਰੀ-ਯਜਦੀ ਸਨ।

1921 ਵਿੱਚ, ਅਰਕ ਉਂੱਚ ਮਦਰਸਾ, ਵਿੱਚ ਉਸ ਨੇ ਇਸਲਾਮੀ ਪੜ੍ਹਾਈ ਸ਼ੁਰੂ ਕੀਤੀ। 1922 ਵਿੱਚ ਉਸ ਨੇ ਅਤੇ ਉਸ ਦੇ ਗੁਰੂ ਨੇ ਮਾਦਰਸਾ ਅਰਕ ਛੱਡ ਕਰ ਕੋਮ ਵਿੱਚ ਇੱਕ ਨਵਾਂ ਮਾਦਰਸਾ ਬਣਾਇਆ। ਖੋਮੈਨੀ ਨੇ ਦਾਰ-ਅਲ-ਸ਼ਾਫਾ ਪਾਠਸ਼ਾਲਾ ਵਿੱਚ ਪੜ੍ਹਾਈ ਕੀਤੀ। ਇਸਦੇ ਬਾਅਦ ਨਾਜਫ, ਈਰਾਕ ਨੂੰ ਚੱਲ ਗਿਆ।

ਹਵਾਲੇ[ਸੋਧੋ]