ਰੇਵਤਿ ਮੋਹਿਤੇ ਡੇਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੇਵਤੀ ਮੋਹਿਤੇ ਡੇਰੇ ਬੰਬੇ ਹਾਈ ਕੋਰਟ, ਭਾਰਤ ਵਿੱਚ ਇੱਕ ਜੱਜ ਹੈ। ਉਸਨੇ ਭਾਰਤ ਵਿੱਚ ਅਪਰਾਧਿਕ ਪ੍ਰਕਿਰਿਆ ਅਤੇ ਪੁਲਿਸ ਜਾਂਚਾਂ ਦੇ ਸਬੰਧ ਵਿੱਚ ਕਈ ਮਹੱਤਵਪੂਰਨ ਫੈਸਲੇ ਲਿਖੇ ਹਨ, ਜਿਸ ਵਿੱਚ ਅਪਰਾਧਿਕ ਮੁਕੱਦਮਿਆਂ ਬਾਰੇ ਰਿਪੋਰਟ ਕਰਨ ਦੀ ਪ੍ਰੈਸ ਦੀ ਆਜ਼ਾਦੀ, ਵਾਰ-ਵਾਰ ਅਪਰਾਧਾਂ ਲਈ ਮੌਤ ਦੀ ਸਜ਼ਾ, ਅਤੇ ਝੂਠੀਆਂ ਅਤੇ ਗਲਤ ਜਾਂਚਾਂ ਲਈ ਪੁਲਿਸ ਦੇ ਅੰਦਰ ਜਵਾਬਦੇਹੀ ਦੇ ਮਾਮਲੇ ਸ਼ਾਮਲ ਹਨ।[1]

ਜੀਵਨ[ਸੋਧੋ]

ਡੇਰੇ ਦਾ ਜਨਮ ਪੁਣੇ, ਮਹਾਰਾਸ਼ਟਰ ਵਿੱਚ ਹੋਇਆ ਸੀ ਅਤੇ ਉਸ ਨੇ ਸਿਮਬਾਇਓਸਿਸ ਲਾਅ ਕਾਲਜ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਉਸਨੇ ਐਲ.ਐਲ.ਐਮ, ਕਾਮਨਵੈਲਥ ਟਰੱਸਟ ਸਕਾਲਰਸ਼ਿਪ 'ਤੇ ਕੈਂਬਰਿਜ ਯੂਨੀਵਰਸਿਟੀ ਤੋਂ ਕੀਤੀ।[2]

ਕੈਰੀਅਰ[ਸੋਧੋ]

ਡੇਰੇ ਨੇ ਬਾਂਬੇ ਹਾਈ ਕੋਰਟ ਵਿੱਚ ਕਾਨੂੰਨ ਦਾ ਅਭਿਆਸ ਕੀਤਾ, ਅਤੇ ਮਹਾਰਾਸ਼ਟਰ ਸਰਕਾਰ ਦੇ ਵਕੀਲ ਵਜੋਂ ਵੀ ਕੰਮ ਕੀਤਾ। ਉਸ ਨੂੰ 21 ਜੂਨ 2013 ਨੂੰ ਬੰਬੇ ਹਾਈ ਕੋਰਟ ਦੀ ਇੱਕ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ, ਅਤੇ 2016 ਵਿੱਚ ਇੱਕ ਸਥਾਈ ਜੱਜ ਬਣਾਇਆ ਗਿਆ ਸੀ। ਫਿਲਹਾਲ ਉਹ ਬਾਂਬੇ ਹਾਈ ਕੋਰਟ 'ਚ ਸੇਵਾ ਨਿਭਾਅ ਰਹੀ ਹੈ।

ਹਵਾਲੇ[ਸੋਧੋ]

  1. Bose, Meghnad (2018-03-02). "The Record of Justice Dere, Judge Reassigned From Sohrabuddin Case". TheQuint (in ਅੰਗਰੇਜ਼ੀ). Retrieved 2020-10-02.
  2. "Revati Mohite Dere". High Court of Judicature at Bombay.{{cite web}}: CS1 maint: url-status (link)