ਸਮੱਗਰੀ 'ਤੇ ਜਾਓ

ਰੇਵਾੜੀ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੇਵਾੜੀ ਰੇਲਵੇ ਜੰਕਸ਼ਨ ਭਾਰਤ ਦੇ ਰਾਜ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿੱਚ ਸਥਿਤ ਹੈ। ਅਤੇ ਇਹ ਸਟੇਸ਼ਨ ਰੇਵਾੜੀ ਦੀ ਸੇਵਾ ਕਰਦਾ ਹੈ। ਜਿਸਦਾ ਸਟੇਸ਼ਨ ਕੋਡ: (RE) ਹੈ। ਰੇਵਾੜੀ ਜੰਕਸ਼ਨ 'ਤੇ ਕੁੱਲ 8 ਪਲੇਟਫਾਰਮ ਹਨ।

ਇਤਿਹਾਸ

[ਸੋਧੋ]

ਰੇਵਾੜੀ ਰੇਲਵੇ ਜੰਕਸ਼ਨ ਸੰਨ 1873 ਵਿੱਚ ਬਣਾਇਆ ਗਿਆ ਸੀ। 1890' ਤੱਕ, ਇਹ ਸਟੇਸ਼ਨ ਮੀਟਰ ਗੇਜ (ਛੋਟੀ) ਲਾਈਨ 'ਤੇ ਸਭ ਤੋਂ ਵੱਡੇ ਸਟੇਸ਼ਨਾਂ ਵਿੱਚੋਂ ਇੱਕ ਬਣ ਗਿਆ ਸੀ। 1989 ਵਿੱਚ, ਇਸ ਸਟੇਸ਼ਨ ਨੂੰ ਮੀਟਰ ਗੇਜ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਸਟੇਸ਼ਨ ਵਿੱਚ ਸ਼ਾਮਲ ਕੀਤਾ ਗਿਆ ਸੀ। 2003 ਵਿੱਚ ਪਹਿਲੀ ਬ੍ਰੋਡ ਗੇਜ ਲਾਈਨ ਵਿਛਾਉਣ ਤੋਂ ਬਾਅਦ ਇਸ ਨੂੰ 2009 ਵਿੱਚ ਪੂਰੀ ਤਰ੍ਹਾਂ ਬ੍ਰੋਡ ਗੇਜ ਬਣਾ ਦਿੱਤਾ ਗਿਆ। ਰੇਵਾੜੀ ਅਜੇ ਵੀ ਇੱਕ ਵੱਡਾ ਰੇਲਵੇ ਜੰਕਸ਼ਨ ਹੈ। ਜਿੱਥੋਂ ਛੇ ਵੱਖ-ਵੱਖ ਦਿਸ਼ਾਵਾਂ ਵਿੱਚ ਰੇਲਵੇ ਲਾਈਨਾਂ ਨਿਕਲਦੀਆਂ ਹਨ। ਰੇਵਾੜੀ-ਦਿੱਲੀ, ਰੇਵਾੜੀ-ਅਲਵਰ, ਰੇਵਾੜੀ-ਝੱਜਰ, ਰੇਵਾੜੀ-ਭਿਵਾਨੀ, ਰੇਵਾੜੀ-ਨਾਰਨੌਲ, ਰੇਵਾੜੀ-ਮਹੇਦਰਗੜ੍ਹ ਲਈ ਵਿਸ਼ੇਸ਼ ਰੇਲ ਗੱਡੀਆਂ ਬਣਾਈਆਂ ਗਈਆਂ ਹਨ ਅਤੇ ਰੇਲਵੇ ਕਾਰੀਡੋਰ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ (DFCC) ਲਈ ਸੱਤਵੀਂ ਲਾਈਨ ਮਾਲ ਗੱਡੀਆਂ ਲਈ ਬਣਾਈ ਗਈ ਹੈ।

ਹਵਾਲੇ

[ਸੋਧੋ]
  1. https://indiarailinfo.com/station/map/rewari-junction-re/356