ਰੇਸ਼ਮਾ
ਰੇਸ਼ਮਾ | ||
![]() | ||
ਆਮ ਜਾਣਕਾਰੀ | ||
ਪੂਰਾ ਨਾਂ | ਰੇਸ਼ਮਾ | |
ਜਨਮ | 1947 | |
ਮੌਤ | 3 ਨਵੰਬਰ 2013 (ਉਮਰ 66) | |
ਮੌਤ ਦਾ ਕਾਰਨ | ਗਲੇ ਦਾ ਕੈੰਸਰ | |
ਕੌਮੀਅਤ | ਪਾਕਿਸਤਾਨ | |
ਪੇਸ਼ਾ | ਗਾਇਕਾ |
ਰੇਸ਼ਮਾ (ਜਨਮ 1947- 3 ਨਵੰਬਰ 2013) ਪਾਕਿਸਤਾਨ ਦੀ ਮਸ਼ਹੂਰ ਗਾਇਕਾ ਹੈ ਦਾ ਜਨਮ ਬੀਕਾਨੇਰ, ਰਾਜਸਥਾਨ ਵਿੱਚ ਬਣਜਾਰਾ ਪਰਿਵਾਰ ਵਿੱਚ ਹੋਇਆ।[1] ਉਸ ਦੇ ਪਿਤਾ ਦਾ ਨਾਮ ਹਾਜੀ ਮਮਦ ਮੁਸਤਾਕ ਜੋ ਕਿ ਉਠਾਂ ਅਤੇ ਘੋੜਿਆਂ ਦਾ ਵਪਾਰੀ ਸੀ.[2] ਉਸ ਦਾ ਪਿੰਡ ਰਤਨ ਗੜ੍ਹ ਤੋਂ ਤਿੰਨ ਮੀਲ ਦੂਰ ਸੀ। ਉਸ ਦਾ ਬਾਪ ਘੋੜਿਆਂ ਤੇ ਊਠਾਂ ਦਾ ਵਪਾਰ ਕਰਦਾ ਸੀ। ਰੇਸ਼ਮਾ ਦਾ ਪਿਛੋਕੜ ਇੱਕ ਕਬੀਲੇ ਤੋਂ ਹੈ ਜੋ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਵਿਖੇ ਚਲੇ ਗਏ ਅਤੇ ਮੁਸਲਮਾਨ ਧਰਮ ਧਾਰਨ ਕਰ ਲਿਆ[1] ਰੇਸ਼ਮਾ ਨੇ ਕੋਈ ਵੀ ਸਿੱਖਿਆ ਨਹੀਂ ਪ੍ਰਾਪਤ ਕੀਤੀ ਅਤੇ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸੌਕ ਸੀ।
ਪਿਛੋਕੜ[ਸੋਧੋ]
ਰੇਸ਼ਮਾ ਦਾ ਪਿਛੋਕੜ, ਗਾਇਕੀ ਨਾਲ ਜੁੜਨ ਦਾ ਸਬੱਬ ਤੇ ਮੋਹਰਲੀ ਕਤਾਰ ਦੀ ਗਾਇਕਾ ਹੁੰਦਿਆਂ ਵੀ ਸਭ ਕੁਝ ਤੋਂ ਬੇਖ਼ਬਰ ਰਹਿਣਾ ਦੱਸ ਦਿੰਦਾ ਹੈਕਿ ਕੁਝ ਕਲਾਕਾਰ ਅਜਿਹੇ ਹੁੰਦੇ ਨੇ, ਜਿਹੜੇ ‘ਖਾਸ’ ਹੁੰਦਿਆਂ ‘ਆਮ’ ਬਣੇ ਰਹਿੰਦੇ ਨੇ। ਪੜ੍ਹਨਾ-ਲਿਖਣਾ ਰੇਸ਼ਮਾ ਹਿੱਸੇ ਨਾ ਆਇਆ ਕਿਉਂਕਿ ਪਰਿਵਾਰਕ ਮਾਹੌਲ ਹੀ ਅਜਿਹਾ ਸੀ ਪਰ ਫੇਰ ਵੀ ਜਿਸ ਤਰ੍ਹਾਂ ਉਸ ਨੇ ਗੀਤਾਂ ਨੂੰ ਕੰਠ ਕੀਤਾ ਤੇ ਉਹ ਰਿਕਾਰਡ ਹੁੰਦਿਆਂ ਜਿਵੇਂ ਪੂਰੀ ਦੁਨੀਆਂ ਵਿੱਚ ਉਸ ਦੀ ਮਸ਼ਹੂਰੀ ਹੋਈ, ਅਲੋਕਾਰੀ ਪ੍ਰਾਪਤੀ ਹੈ। ਇੱਕ ਚੈਨਲ ’ਤੇ ਮੁਲਾਕਾਤ ਦੌਰਾਨ ਰੇਸ਼ਮਾ ਨੇ ਦੱਸਿਆ ਸੀ, ‘‘ਪਹਿਲੀ ਵਾਰ ਜਦੋਂ ਇੱਕ ਅਖ਼ਬਾਰ ਵਿੱਚ ਫੋਟੋ ਛਪੀ ਤਾਂ ਮੈਂ ਡਰ ਗਈ ਕਿ ਕਿਤੇ ਮਾਪੇ ਤੇ ਬਰਾਦਰੀ ਇਹ ਨਾ ਸੋਚਣ ਕਿ ਮੈਂ ਕੀ ਚੰਦ ਚਾੜ੍ਹ ਦਿੱਤੈ…ਪਰ ਫੇਰ ਹੌਲੀ-ਹੌਲੀ ਰੇਡੀਓ ’ਤੇ ਗਾਉਣ ਦੀ ਖੁੱਲ੍ਹ ਹੋ ਗਈ। ਬਰਾਦਰੀ ਤੋਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤੇ ਫੇਰ ਸਰਹੱਦਾਂ ਤੋਂ ਪਾਰ ਗੱਲਾਂ ਹੋਣ ਲੱਗੀਆਂ। ਉਸ ਤੋਂ ਬਾਅਦ ਵਿਦੇਸ਼ੀ ਦੌਰੇ ਸ਼ੁਰੂ ਹੋ ਗਏ…ਤੇ ਪਤਾ ਨਹੀਂ ਕਿਵੇਂ ਲੋਕ ਰੇਸ਼ਮਾ..ਰੇਸ਼ਮਾ ਕਹਿ ਵਡਿਆਉਣ ਲੱਗ ਗਏ।’’
ਗੀਤ[ਸੋਧੋ]
ਉਸ ਦੇ ‘ਲੰਬੀ ਜੁਦਾਈ’ ਤੇ ‘ਹਾਇ ਓ ਰੱਬਾ ਨਹੀਂਓਂ ਲੱਗਦਾ ਦਿਲ ਮੇਰਾ’, ‘ਵੇ ਮੈਂ ਚੋਰੀ ਚੋਰੀ’ ਤੇ ‘ਦਮਾ ਦਮ ਮਸਤ ਕਲੰਦਰ’ ਗੀਤ ਚੇਤੇ ਆ ਰਹੇ ਨੇ। ਬਲਵੰਤ ਗਾਰਗੀ ਇੱਕ ਥਾਂ ਲਿਖਦਾ ਹੈ, "ਰੇਸ਼ਮਾ ਦਾ ਜਦੋਂ ਪਹਿਲਾ ਰਿਕਾਰਡ ‘ਹਾਏ ਓ ਰੱਬਾ, ਨਹੀਂ ਲੱਗਦਾ ਦਿਲ ਮੇਰਾ‘ 1969 ਵਿੱਚ ਲੰਡਨ ਰਾਹੀਂ ਹਿੰਦੁਸਤਾਨ ਆਇਆ ਤਾਂ ਸਾਰੇ ਅੱਗ ਲੱਗ ਗਈ। ਇਹੋ ਜਿਹੀ ਆਵਾਜ਼ ਜਿਸ ਵਿੱਚ ਜੰਗਲੀ ਕਬੀਲੇ ਦਾ ਹੁਸਨ ਤੇ ਦਿਲ ਨੂੰ ਧੂਹ ਪਾਉਣ ਵਾਲੀ ਹੂਕ ਸੀ, ਕਦੇ ਨਹੀਂ ਸੀ ਸੁਣੀ ਕਿਸੇ ਨੇ। ਇਸ ਵਿੱਚ ਪੰਜਾਬ ਦੀ ਰੂਹ ਗੂੰਜਦੀ ਸੀ।"[3]
ਮੌਤ[ਸੋਧੋ]
ਰੇਸ਼ਮਾ ਕੈਂਸਰ ਦੀ ਬੀਮਾਰੀ ਨਾਲ ਬਹੁਤ ਕਮਜ਼ੋਰ ਹੋ ਗਈ ਸੀ। ਅੰਤ 3 ਨਵੰਬਰ 2013 ਨੂੰ ਦੀਵਾਲੀ ਵਾਲੇ ਦਿਨ ਰੇਸ਼ਮਾ ਦੀ ਮੌਤ ਹੋ ਗਈ ਸੀ।
ਸਨਮਾਨ[ਸੋਧੋ]
ਸਿਤਾਰਾ-ਏ-ਇਮਤਿਅਜ
ਹਵਾਲੇ[ਸੋਧੋ]
- ↑ 1.0 1.1 Srivastara, Sanjeev (2000) "Festive celebrations in Rajasthan", BBC, 25 September 2000. Retrieved 15 December 2012
- ↑ Siddiqui, Rana (2004) "The singer, the song", The Hindu, 16 February 2004. Retrieved 15 December 2012
- ↑ http://www.seerat.ca/may2011/article01.php