ਸਮੱਗਰੀ 'ਤੇ ਜਾਓ

ਰੈਡੀਸਨ ਬਲੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੈਡੀਸਨ ਬਲੂ (ਪਹਿਲੇ ਸਮੇਂ ਵਿੱਚ ਰੈਡੀਸਨ ਐਸਏਐਸ) ਪੁਰਣ ਸੇਵਾ ਹੋਟਲਾਂ ਅਤੇ ਰਿਜ਼ਾਰਟ ਦੀ ਇੱਕ ਅੰਤਰਰਾਸ਼ਟਰੀ ਲੜੀ ਹੈ ਜੋਕਿ ਰੈਡੀਸਨ ਹੋਟਲਾਂ ਦਾ ਬ੍ਰਾਂਡ ਹੈ ਤੇ ਜ਼ਿਆਦਾਤਰ , ਸੰਯੁਕਤ ਰਾਸ਼ਟਰ ਤੋਂ ਬਾਹਰ ਯੂਰੋਪ, ਅਫ਼ਰੀਕਾ ਅਤੇ ਏਸ਼ੀਆ ਵਿੱਚ ਹਨ। ਇਹਨਾਂ ਦਾ ਸੰਚਾਲਨ ਕਾਰਲਸਨ ਰੈਜ਼ਿਡਰ ਹੋਟਲ ਗਰੁੱਪ ਦੁਆਰਾ ਕੀਤਾ ਜਾਂਦਾ ਹੈ। ਦਸੰਬਰ ਸਾਲ 2014 ਤੱਕ, ਰੈਡਿਸਨ ਬਲੂ 287 ਹੋਟਲਾਂ ਦੇ 68,270 ਕਮਰਿਆਂ ਨਾਲ ਦੁਨੀਆਂ ਭਰ ਵਿੱਚ ਸੰਚਾਲਨ ਕਰ ਰਿਹਾ ਸੀ ਅਤੇ ਇਸ ਸਮੇਂ ਤੱਕ 102 ਦੇ ਵਾਧੂ 23,489 ਕਮਰੇ ਵਿਕਾਸ ਅਧੀਨ ਸਨ। [1]

ਸਕੈਂਡੀਨੈਵਿਅਨ ਏਅਰਲਾਈਨ ਸਿਸਟਮ (ਐਸਏਐਸ) ਰੈਜ਼ਿਡਰ ਹੋਟਲ ਗਰੁੱਪ ਦਾ ਇੱਕ ਮੁੱਖ ਸ਼ੇਅਰਧਾਰਕ ਹੋਇਆ ਕਰਦਾ ਸੀ ਅਤੇ ਇਸਨੇ ਆਪਣਾ ਬ੍ਰਾਂਡ ਰੈਡੀਸਨ ਐਸਏਐਸ ਹੋਟਲਾਂ ਲਈ ਲਾਇੰਸੈਂਸ ਤੇ ਦਿੱਤਾ ਹੋਇਆ ਸੀ। ਇਸ ਮਗਰੋਂ ਸਾਲ 2009 ਵਿੱਚ ਐਸਏਐਸ ਦੇ ਪਾਟਨਰਸ਼ਿਪ ਤੋਂ ਪਿੱਛੇ ਹਟਣ ਮਗਰੋਂ, ਇਸਦਾ ਨਾਂ ਰੈਡੀਸਨ ਐਸਏਐਸ ਤੋਂ ਬਦਲ ਕੇ ਐਸਏਐਸ ਬਲੂ ਰੱਖ ਦਿੱਤਾ ਗਿਆ[2] ਹੌਲੀ ਹੌਲੀ ਨਵੇਂ ਬ੍ਰਾਂਡ ਦੀ ਪਛਾਣ ਇਸ ਪੋਰਟਫੋਲੀਓ ਨਾਲ ਹੋਣ ਲਗ ਪਈ I[3] ਸਾਲ 2012 ਵਿੱਚ, ਕਾਰਲਸਨ ਹੋਟਲਸ ਅਤੇ ਰੈਜ਼ਿਡਰ ਹੋਟਲ ਗਰੁੱਪ ਨੇ ਆਪਸ ਵਿੱਚ ਮਿਲਕੇ ਕਾਰਲਸਨ ਰੈਜ਼ਿਡਰ ਹੋਟਲ ਗਰੁੱਪ ਦੀ ਸਥਾਪਨਾ ਕੀਤੀ।

ਇਤਿਹਾਸ

[ਸੋਧੋ]

ਸਾਲ 1960 ਵਿੱਚ, ‘ਦਾ ਰੋਯਲ ਕੋਪੈਨਹੈਗਨ’ ਦੇ ਨਾਂ ਦਾ ਹੋਟਲ ਡੈਨਮਾਰਕ ਵਿੱਚ ਖੋਲਿਆ ਗਿਆ I ਇਸਨੂੰ ਡਿਜ਼ਾਇਨ ਅਰਨੇ ਜੈਕੋਬਸੇਨ ਫ਼ਾਰ ਐਸਏਐਸ ਇੰਨਟਰਨੈਸ਼ਨਲ ਹੋਟਲਸ (ਐਸਆਇਐਚ) ਦੁਆਰਾ ਕੀਤਾ ਗਿਆ ਸੀ – ਜੋਕਿ ਸਕੈਨਡੀਨੇਵੀਅਨ ਏਅਰਲਾਈਨ ਗਰੁੱਪ, ਐਸਏਐਸ ਦੇ ਹੋਟਲ ਡਿਵਿਜ਼ਨ ਹੈ I[2]

ਰੈਡੀਸਨ ਐਸਏਐਸ ਦਾ ਨਿਰਮਾਣ ਸਾਲ 1994 ਵਿੱਚ ਹੋਇਆ ਸੀ ਜਦੋਂ ਐਸਏਐਸ ਇੰਨਟਰਨੈਸ਼ਨਲ ਹੋਟਲਾਂ (ਐਸਆਇਐਚ) ਨੇ ਯੂਰੋਪ, ਮਿਡਲ ਇਸਟ ਅਤੇ ਅਫ਼ਰੀਕਾ (ਈਐਮਈਏ) ਦੇ ਬ੍ਰਾਂਡ ਲਈ ਜੋਂਟ ਬ੍ਰਾਂਡਿੰਗ ਇਨੀਸ਼ੀਏਟਿਵ ਵਿੱਚ ਰੈਡੀਸਨ ਬ੍ਰਾਂਡ ਦੀ ਤਾਕਤਾਂ ਨਾਲ ਮਿਲ ਗਏ . ਸਾਲ 2000 ਵਿੱਚ, ਰੈਡੀਸਨ ਐਸਏਐਸ ਨੇ ਆਪਣਾ ਸੋਂਵਾ ਹੋਟਲ ਖੋਲਿਆ I[2]

ਸਾਲ 2000 ਵਿੱਚ, ਰੈਜ਼ੀਡਰ ਨੇ ਐਸਏਐਸ ਹਾਸਪੀਟੈਲਟੀ ਬ੍ਰਾਂਡ ਦੀ ਸ਼ੁਰੂਆਤ ਕੀਤੀ I ਰੈਡੀਸਨ ਐਸਏਐਸ ਨੇ ਉਸ ਮੌਜੂਦਾ ਸਮੇਂ ਵਿੱਚ ਈਐਮਈਏ ਭਰ ਦੇ 40 ਦੇਸ਼ਾਂ ਤੋਂ ਵੱਧ ਵਿਚ 150 ਪਰਾਪਰਟੀਆਂ ਦਾ ਸੰਚਾਲਨ ਕੀਤਾ. ਸਾਲ 2006 ਦੇ ਅੰਤ ਤੱਕ, ਰੈਜ਼ੀਡਰ ਐਸਏਐਸ, ਦਾ ਨਾਂ ਬਦਲਕੇ ਰੈਜ਼ੀਡਰ ਹੋਟਲ ਗਰੁੱਪ ਰੱਖ ਦਿੱਤਾ ਗਿਆ ਅਤੇ ਇਸਨੇ ਸਟੋਕਹੋਮ ਸਟੋਕ ਐਕਸਚੇਂਜ ਤੇ ਆਪਣੀ ਸ਼ੁਰੂਆਤੀ ਪਬਲਿਕ ਭੇਂਟ ਕੀਤੀ I[2]

ਸਾਲ 2008 ਵਿੱਚ, ਰੈਜ਼ੀਡਰ ਹੋਟਲ ਗਰੁੱਪ ਦੇ ਕੁੱਲ ਪੋਰਟਫੋਲੀਓ ਵਿੱਚ 55 ਦੇਸ਼ਾਂ ਵਿੱਚ 360 ਤੋਂ ਵੱਧ ਹੋਟਲ ਸ਼ਾਮਲ ਹੋ ਗਏ ਸਨ I

ਜਦੋਂ ਸਾਲ 2009 ਵਿੱਚ ਇਸਦਾ ਨਾਂ ਬਦਲ ਦਿੱਤਾ ਗਿਆ, ਤਾਂ ਰੈਜ਼ੀਡਰ ਦੇ ਐਗਜ਼ੀਕਿਊਟਿਵ ਵਾਇਸ ਪ੍ਰੈਸੀਡੈਂਟ ਆਫ਼ ਬ੍ਰਾਂਡ, ਗੋਰਡਨ ਮੈਕ੍ਕੇਨਨ ਨੇ ਸਪਸ਼ਟੀਕਰਣ ਦਿੱਤਾ ਕਿ ਇਸਦੇ ਨਾਂ ਵਿੱਚ ਬਲੂ ਸ਼ਬਦ ਸ਼ਾਮਲ ਕਰਨਾ ਰੈਜ਼ੀਡਰ ਦੀ ਪਸੰਦ ਸੀ ਤਾਂਕਿ ਜਾਣੇ ਪਛਾਣੇ ਐਸਏਐਸ ‘ਬਲੂ ਬਾਕਸ’ ਦੀ ਥਾਂ ਤੇ ਇੱਕ ਨਵੇਂ ਅਲਗ ਦ੍ਰਿਸ਼ਟੀਕੋਣ ਦੀ ਸ਼ੋਧ ਕੀਤੀ ਜਾ ਸਕੇ I[2]

“ਬਲੂ ਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਇੱਕ ਚਾਲੂ ਪਰੋਜੈਕਟ ਦੇ ਸਿਰਲੇਖ ਦੇ ਤੌਰ ਤੇ ਕੀਤਾ, ਪਰ ਛੇਤੀ ਹੀ ਸਾਫ਼ ਹੋ ਗਇਆ ਕੀ ਕੁਦਰਤੀ ਤੋਰ ਤੇ ਇਹ ਸ਼ਬਦ ਹੀ ਪਹਲੀ ਪਸੰਦ ਸੀ. ਓਹਨਾ ਦੇ ਅਨੁਸਾਰ, ਇਹ ਇੱਕ ਸਧਾਰਨ, ਇੱਕ ਛੋਟਾ, ਇੱਕ ਸੰਬੰਧਿਤ ਅਤੇ ਅਸੀਂ ਇਸਨੂੰ ਇਸ ਤਰੀਕੇ ਨਾਲ ਲਾਗੂ ਕੀਤਾ ਹੈ, ਜਿਸ ਨਾਲ ਇਸਦੀ ਪਛਾਣ ਵਿੱਚ ਕੋਈ ਵਾਧੂ ਤਬਦੀਲੀ ਕੀਤੇ ਬਗੈਰ ਹੀ ਇਸ ਵਿੱਚ ਕੁਝ ਆਧੁਨਿਕਤਾ ਸ਼ਾਮਲ ਕੀਤੀ ਜਾ ਸਕੇ.

20 ਨਵੰਬਰ 2015 ਨੂੰ, , ਮਾਲੀ ਦੇ ਬਾਮਾਕੋ ਵਿੱਚ ਸਥਿਤ ਦੇ ਰੈਡੀਸਨ ਹੋਟਲ ਵਿੱਚ, ਦੋ ਇਸਲਾਮਿਸਟ ਹਥਿਆਰਬੰਦਾਂ ਨੇ ਹੋਟਲ ਦੇ 170 ਮਹਿਮਾਨਾਂ ਨੂੰ ਬੰਧਕ ਬਣਾ ਲਿਆ ਅਤੇ ਉਹਨਾਂ ਵਿੱਚੋਂ 20 ਮਹਿਮਾਨਾਂ ਦਾ ਕਤੱਲ ਕਰ ਦਿੱਤਾ. ਅਪ੍ਰੇਲ 2016 ਵਿੱਚ ਕ੍ਰੇਟੇ,ਗ੍ਰੀਸ ਵਿੱਚ ਪਹਿਲਾ ਰੇਡੀਸਨ ਬਲੂ ਰਿਸੋਰਟ ਖੋਲਿਆ ਗਇਆ I

ਹਵਾਲੇ:-

[ਸੋਧੋ]
  1. "About Radisson Blu Hotel". cleartrip.com. Retrieved 6 October 2016.
  2. 2.0 2.1 2.2 2.3 2.4 "Radisson SAS Hotels & Resorts to change their name to Radisson Blu". Rezidor. Archived from the original on 2016-02-17. Retrieved 2009-02-22. {{cite web}}: Unknown parameter |dead-url= ignored (|url-status= suggested) (help)
  3. "Radisson Blu Hotels & Resorts". Rezidor. Retrieved 2009-02-22.